ਗਊਆਂ ਨਾਲ ਭਰਿਆ ਟਰੱਕ ਫੜ੍ਹਕੇ ਕੀਤਾ ਪੁਲਿਸ ਹਵਾਲੇ, ਮੁਕੱਦਮਾ ਦਰਜ
ਸੱਚ ਕਹੂੰ ਨਿਊਜ਼, ਅਮਰਗੜ੍ਹ । ਪਾਬੰਦੀ ਦੇ ਬਾਵਜ਼ੂਦ ਪੰਜਾਬ ’ਚ ਗਊ ਤਸਕਰੀ ਦਾ ਕੰਮ ਲਗਾਤਾਰ ਜਾਰੀ ਹੈ ਅਤੇ ਗਊ ਤਸਕਰਾਂ ਦੇ ਹੌਸਲੇ ਪੂਰੇ ਬੁਲੰਦ ਨਜਰ ਅਉਂਦੇ ਹਨ । ਜਿਸ ਦੀ ਤਾਜ਼ਾ ਮਿਸਾਲ ਨਵੇਂ ਬਣੇ ਜ਼ਿਲ੍ਹਾ ਮਲੇਰਕੋਟਲਾ ਅਧੀਨ ਪੈਂਦੀ ਚੌਕੀ ਹਿੰਮਤਾਨਾ ਵਿਖੇ ਸਾਹਮਣੇ ਆਈ ਹੈ ਜਿੱਥੋਂ ਇੱਕ ਗਊਆਂ ਨਾਲ ਭਰਿਆ ਟਰੱਕ ਅਤੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਗਊ ਰਕਸ਼ਾ ਦਲ ਦੇ ਪ੍ਰਧਾਨ ਸਤੀਸ ਕੁਮਾਰ ਰਾਜਪੁਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮਲੇਰਕੋਟਲੇ ਜ਼ਿਲ੍ਹੇ ’ਚ ਗਊਆਂ ਨਾਲ ਭਰਿਆ ਟਰੱਕ ਜਾ ਰਿਹਾ ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਟੀਮ ਨੇ ਹਰੀਸ ਸਿੰਗਲਾ ਪਾਤੜਾਂ ਕਾਰਜਕਾਰੀ ਪ੍ਰਧਾਨ ਸਿਵ ਸੈਨਾ ਬਾਲ ਠਾਕਰੇ ਨੂੰ ਸੂਚਿਤ ਕੀਤਾ ਜਿਨ੍ਹਾਂ ਨੇ ਬਿਨਾਂ ਦੇਰ ਕੀਤਿਆਂ ਟਰੱਕ ਦਾ ਪਿੱਛਾ ਕੀਤਾ ਕਰਕੇ ਪਿੰਡ ਸੰਗਾਲਾ-ਸੰਗਾਲੀ ਦੀ ਲਿੰਕ ਸੜਕ ਤੋਂ ਕਾਬੂ ਕਰ ਲਿਆ ਇਸ ਤੋਂ ਬਾਅਦ ਅਮਰਗੜ੍ਹ ਥਾਣੇ ਅਧੀਨ ਪੈਂਦੀ ਪੁਲਿਸ ਚੌਂਕੀ ਹਿੰਮਤਾਨਾ ਨਾਲ ਤਾਲਮੇਲ ਕਰਕੇ ਤਿੰਨ ਵਿਅਕਤੀਆਂ ਨੂੰ ਪੁਲਿਸ ਹਵਾਲੇ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਟਰੱਕ ਵਿੱਚ 15 ਗਊਆਂ ਅੇਤ ਬਲਦ ਹਨ ਜਿਨ੍ਹਾਂ ਨੂੰ ਇਲਾਕੇ ਅਧੀਨ ਪੈਂਦੀ ਕਿਸੇ ਗਊਸ਼ਾਲਾ ’ਚ ਛੱਡਿਆ ਜਾਵੇਗਾ। ਜਦੋਂ ਇਸ ਮਾਮਲੇ ਸਬੰਧੀ ਇੰਸਪੈਕਟਰ ਸੁਖਦੀਪ ਸਿੰਘ ਥਾਣਾ ਮੁਖੀ ਅਮਰਗੜ੍ਹ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਅਨੁਰਾਗ ਵਰਮਾ ਵਾਸੀ ਮਲੇਰਕੋਟਲਾ ਦੇ ਬਿਆਨਾਂ ’ਤੇ ਆਧਾਰਤ ਕਾਰਵਾਈ ਕਰਦਿਆਂ ਪੁਲਿਸ ਵੱਲੋਂ ਗਊਆਂ ਨਾਲ ਭਰੇ ਟਰੱਕ ਨੂੰ ਕਾਬੂ ਲਿਆ ਗਿਆ ਹੈ। ਮੁਲਜ਼ਮ ਲਖਵੀਰ ਸਿੰਘ ਅਤੇ ਜਗਸੀਰ ਸਿੰਘ ਪੁੱਤਰ ਰੇਸਮ ਸਿੰਘ ਦੋਵੇਂ ਸਕੇ ਭਰਾ ਜੱਟ ਸਿੱਖ ਵਾਸੀ ਸੰਗਾਲੀ,ਬਲਵੀਰ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਸੰਗਾਲੀ ਅਤੇ ਯਾਵੇਦ ਪੁੱਤਰ ਯਾਮੀਨ ਵਾਸੀ ਮਹੱਲਾ ਪਧਾਨਾਂ ਯੋਈਆਂ ਉੱਤਰ ਪ੍ਰਦੇਸ਼ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਅਰੰਭ ਦਿੱਤੀ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।