ਖੂਨਦਾਨ ਕੈਂਪ ਲਾਉਣਾ ਮਾਨਵਤਾ ਪ੍ਰਤੀ ਸਭ ਤੋਂ ਵੱਡੀ ਸੇਵਾ : ਪ੍ਰਧਾਨ ਰਾਜ ਕੁਮਾਰ ਸੱਚਦੇਵਾ
-
ਖੂਨ ਦੀ ਕਮੀ ਪੁੂਰੀ ਕਰਨ ਜਿੰਮੇਵਾਰੀ ਪ੍ਰਮਾਤਮਾ ਨੇ ਇਨਸਾਨ ਨੂੰ ਦਿੱਤੀ-ਚੇਅਰਮੈਨ ਗਿਆਨ ਚੰਦ ਕਟਾਰੀਆ
ਸਮਾਣਾ, ਸੁਨੀਲ ਚਾਵਲਾ। ਸਹਾਰਾ ਕੱਲਬ ਰਜਿ ਸਮਾਣਾ ਵੱਲੋਂ ਇੱਕ ਵਿਸ਼ਾਲ ਖੂਨਦਾਨ ਕੈਂਪ ਸਹਾਰਾ ਕੱਲਬ ਵਿਖੇ ਲਾਇਆ ਗਿਆ ਇਸ ਕੈਂਪ ’ਚ ਰਾਜਿੰਦਰਾ ਹਸਪਤਾਲ ਤੋਂ ਖੂਨ ਇਕੱਤਰ ਕਰਨ ਲਈ ਪੁੱਜੀ। ਇਸ ਕੈਂਪ ਦਾ ਉਦਘਾਟਨ ਉਦਯੋਗਪਤੀ ਗਿਆਨ ਚੰਦ ਕਟਾਰੀਆਂ, ਬਹਾਵਲਪੁਰ ਮਹਾਂਸੰਘ ਦੇ ਪ੍ਰਧਾਨ ਤੇ ਨਗਰ ਕੌਂਸਲ ਦੇ ਸੀਨੀਅਰ ਵਾਈਸ ਪ੍ਰਧਾਨ ਰਾਜ ਕੁਮਾਰ ਸੱਚਦੇਵਾ ਤੇ ਸਹਾਰਾ ਕੱਲਬ ਦੇ ਪ੍ਰਧਾਨ ਅਸ਼ੋਕ ਥਰੇਜਾ ਨੇ ਕੀਤਾ। ਇਸ ਖੂਨਦਾਨ ਕੈਂਪ ਵਿਚ 120 ਯੂਨੀਟ ਖੂਨ ਇਕੱਤਰ ਕੀਤਾ ਗਿਆ।
ਇਸ ਕੈਂਪ ਵਿਚ ਪਹੁੰਚੇ ਵਿਸ਼ੇਸ਼ ਮਹਿਮਾਨ ਉਦਯੋਗਪਤੀ ਬਹਾਵਲਪੁਰ ਮਹਾਂਸੰਘ ਦੇ ਚੇਅਰਮੈਨ ਗਿਆਨ ਚੰਦ ਕਟਾਰੀਆਂ ਨੇ ਦੱਸਿਆ ਕਿ ਸਹਾਰਾ ਕੱਲਬ ਵੱਲੋ ਬਹੁਤ ਵਧੀਆ ਉਪਰਾਲਾ ਹੈ ਮੈਂ ਸਮੂਹ ਸਹਾਰਾ ਕੱਲਬ ਦੇ ਆਹੁਦੇਦਾਰਾਂ ਨੂੰ ਧੰਨਵਾਦ ਕਰਦਾ ਹਾਂ ਜ਼ਿਨ੍ਹਾਂ ਮਾਨਵਤਾ ਪ੍ਰਤੀ ਸੇਵਾ ਭਾਵਨਾ ਨਾਲ ਕਾਰਜ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਇਹ ਖੂਨ ਦੀ ਬੋਤਲ ਤਿਨ ਥੇਲਾਸੀਮੀਆਂ ਦੇ ਮਰੀਜ਼ਾ ਨੂੰ ਲਗੇਗੀ, ਥੈਲਾਸੀਮੀਆ ਦੇ ਮਰੀਜ਼ ਉਹ ਮਰੀਜ਼ ਹਨ ਜਿਨ੍ਹਾਂ ਨੂੰ ਹਰ 15-20 ਦਿਨਾਂ ਵਿਚ ਖੂਨ ਦੀ ਲੋੜ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਸਹਾਰਾ ਕੱਲਬ ਵੱਲੋ ਚੈਰੀਟੇਬਲ ਲੈਬ ਵੀ ਚਲਾਈ ਜਾ ਰਹੀ ਹੈ ਇਸ ਲੈਬ ’ਚ ਬਹੁਤ ਹੀ ਘੱਟ ਰੇਟਾਂ ’ਤੇ ਟੈਸਟ ਕੀਤੇ ਜਾਂਦੇ ਹਨ।
ਇਸ ਮੌਕੇ ਬਹਾਵਲਪੁਰ ਮਹਾਂਸੰਘ ਦੇ ਪ੍ਰਧਾਨ ਤੇ ਨਗਰ ਕੌਂਸਲ ਦੇ ਸੀਨੀਅਰ ਵਾਈਸ ਪ੍ਰਧਾਨ ਰਾਜ ਕੁਮਾਰ ਸੱਚਦੇਵਾ ਨੇ ਕਿਹਾ ਕਿ ਹਰੇਕ ਤੰਦਰੁਸਤ ਵਿਅਕਤੀ ਨੂੰ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ ਖੂਨਦਾਨ ਕਰਨ ਨਾਲ ਕਿਸੇ ਤਰ੍ਹਾਂ ਦੀ ਕਮਜ਼ੋਰੀ ਨਹੀਂ ਆਉਦੀ ਇਹ ਖੂਨ ਕੁਝ ਕੁ ਦਿਨਾਂ ’ਚ ਫਿਰ ਤੋਂ ਬਣ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਧਰਤੀ ਤੇ ਇਨਸਾਨ ਹੀ ਜਿਹੜਾ ਖੂਨ ਦੀ ਕਮੀ ਪੁਰੀ ਕਰ ਸਕਦਾ ਹੈ ਅੱਜ ਤੱਕ ਖੂਨ ਤਿਆਰ ਕਰਨ ਦੀ ਮਸ਼ੀਨ ਨਹੀਂ ਬਣੀ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਬੱਲਡ ਬੈਂਕਾਂ ਵਿਚ ਖੂਨ ਦੀ ਕਾਫੀ ਕੰਮੀ ਆ ਗਈ ਹੈ। ਉਨ੍ਹਾਂ ਹੋਰ ਸੰਸਥਾਵਾਂ ਨੂੰ ਵੀ ਬੇਨਤੀ ਕੀਤੀ ਕਿ ਜਿਵੇਂ ਸਹਾਰਾ ਕੱਲਬ ਵੱਲੋ ਇਹ ਖੂਨਦਾਨ ਕੈਂਪ ਲਾਇਆ ਹੈ ਉਹ ਵੀ ਇਸ ਤਰ੍ਹਾਂ ਖੂਨਦਾਨ ਕੈਂਪ ਲਾਉਣ ਤੇ ਮਾਨਵਤਾ ਪ੍ਰਤੀ ਸੇਵਾ ਕਰਨ।
ਇਸ ਮੌਕੇ ਸਹਾਰਾ ਕੱਲਬ ਦੇ ਪ੍ਰਧਾਨ ਅਸ਼ੋਕ ਥਰੇਜਾ ਤੇ ਸਮੂਹ ਸਹਾਰਾ ਕੱਲਬ ਦੇ ਮੈਂਬਰਾਂ ਨੇ ਖੂਨਦਾਨ ਕਰਨ ਪਹੁੰਚੇ ਖੂਨਦਾਨੀਆਂ ਦਾ ਤਹਿਦਿਲੋ ਧੰਨਵਾਦ ਕੀਤਾ ਤੇ ਖੂਨਦਾਨੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ। ਉਨ੍ਹਾਂ ਦੱਸਿਆ ਕਿ ਇਸ ਖੂਨਦਾਨ ਕੈਂਪ ਵਿਚ 120 ਯੂਨੀਟ ਇਕੱਤਰ ਹੋਇਆ ਹੈ।
ਇਸ ਮੌਕੇ ਰਾਜਿੰਦਰਾ ਹਸਪਤਾਲ ਦੇ ਡਾ. ਹਰਪ੍ਰੀਤ ਸਿੰਘ ਨੈ ਸਹਾਰਾ ਕੱਲਬ ਦੇ ਸਮੂਹ ਆਹੁਦੇਦਾਰਾਂ ਤੇ ਖੂਨਦਾਨੀਆਂ ਦਾ ਤਹਿਦਿਲੋ ਧੰਨਵਾਦ ਕੀਤਾ ਤੇ ਉਥੇ ਹੀ ਸਹਾਰਾ ਕੱਲਬ ਦੇ ਆਹੁਦੇਦਾਰਾਂ ਦੀ ਜੰਮ ਕੇ ਤਾਰੀਫ ਵੀ ਕੀਤੀ। ਉਨ੍ਹਾਂ ਕਿਹਾ ਕਿ ਸਹਾਰਾ ਕੱਲਬ ਵੰਲੋ ਰਿਫਰੈਸਮੈਂਟ ਦਾ ਪੁਰਾ ਖਿਆਲ ਰੱਖਿਆ ਗਿਆ ਤੇ ਕੱਲਬ ਕੋਲ ਮੈਡੀਕਲ ਸੁਵਿਧਾ ਵੀ ਵਧੇਰੀ ਸੀ। ਉਨ੍ਹਾਂ ਸਹਾਰਾ ਕੱਲਬ ਦੇ ਪ੍ਰਧਾਨ ਤੇ ਆਹੁਦੇਦਾਰਾ ਨੂੰ ਬੇਨਤੀ ਕੀਤੀ ਕਿ ਇਸੇ ਤਰ੍ਹਾਂ ਦੇ ਕੈਂਪ ਅੱਗੇ ਵੀ ਜਰੂਰ ਲਗਾਉਣ।ਇਸ ਮੌਕੇ ਹੋਰਨਾ ਤੋ ਇਲਾਵਾ ਚੇਅਰਮੈਨ ਗਿਆਨ ਚੰਦ ਕਟਾਰੀਆਂ, ਬਹਾਵਲਪੁਰ ਪ੍ਰਧਾਨ ਰਾਜ ਕੁਮਾਰ ਸੱਚਦੇਵਾ, ਸੰਜੇ ਮੰਤਰੀ ਕੌਸਲਰ ਵਾਰਡ ਨੰਬਰ 15 ਸਮਾਣਾ, ਸਹਾਰਾ ਕਲੱਬ ਦੇ ਪ੍ਰਧਾਨ ਅਸ਼ੋਕ ਥਰੇਜਾ, ਸਨਰਲ ਸਕੱਤਰ ਕੇਵਲ ਕ੍ਰਿਸ਼ਨ, ਕੈਸ਼ੀਅਰ ਜਤਿੰਦਰ ਡੇਂਬਲਾ, ਰਾਜਿੰਦਰ ਸਿੰਘ ਆਦਿ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।