ਨਸ਼ੇ ਦੀ ਲਤ ਪੂਰੀ ਕਰਨ ਲਈ ਸਾਈਕਲ ਚੋਰੀ ਕਰਨ ਵਾਲਾ ਫਸਿਆ ਪੁਲਿਸ ਦੀ ਚੇਨ ’ਚ

Cycle Thief Sachkahoon

ਮੁਲਜ਼ਮ ਦੇ ਘਰੋਂ ਬਰਾਮਦ ਕੀਤੇ ਮਹਿੰਗੇ ਮੁੱਲ ਦੇ 18 ਸਾਈਕਲ

ਬਠਿੰਡਾ, (ਸੁਖਜੀਤ ਮਾਨ)। ਨਸ਼ੇ ਦੀ ਦਲਦਲ ’ਚ ਧਸੇ ਗੱਭਰੂ ਚੋਰੀਆਂ ਦੇ ਰਾਹ ਪੈ ਗਏ ਬਠਿੰਡਾ ਪੁਲਿਸ ਨੇ ਇੱਕ ਅਜਿਹੇ ਨੌਜਵਾਨ ਨੂੰ ਕਾਬੂ ਕੀਤਾ ਹੈ ਜੋ ਨਸ਼ੇ ਦੀ ਪੂਰਤੀ ਲਈ ਸਾਇਕਲ ਚੋਰੀ ਕਰਦਾ ਸੀ ਕਾਬੂ ਕੀਤੇ ਨੌਜਵਾਨ ਦੇ ਘਰੋਂ ਚੋਰੀ ਕੀਤੇ ਹੋਏ 18 ਰੇਂਜਰ ਸਾਈਕਲ ਬਰਾਮਦ ਕੀਤੇ ਹਨ ਪੁਲਿਸ ਵੱਲੋਂ ਇਹ ਕਾਰਵਾਈ ਸ਼ਹਿਰ ’ਚੋਂ ਸਾਈਕਲ ਚੋਰੀ ਹੋਣ ਦੀਆਂ ਲਗਾਤਾਰ ਵਧ ਰਹੀਆਂ ਵਾਰਦਾਤਾਂ ਮਗਰੋਂ ਕੀਤੀ ਗਈ ਹੈ।

ਐਸਐਸਪੀ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਠਿੰਡਾ ਸ਼ਹਿਰ ’ਚੋਂ ਮਹਿੰਗੇ ਮੁੱਲ ਦੇ ਸਾਇਕਲ ਚੋਰੀ ਹੋਣ ਦੀਆਂ ਵਧ ਰਹੀਆਂ ਵਾਰਦਾਤਾਂ ਨੂੰ ਰੋਕਣ ਲਈ ਬਲਵਿੰਦਰ ਸਿੰਘ ਰੰਧਾਵਾ ਐਸਪੀ (ਇਨਵੈਸਟੀਗੇਸ਼ਨ) ਬਠਿੰਡਾ, ਪਰਮਜੀਤ ਸਿੰਘ ਡੀਐਸਪੀ (ਇਨਵੈਸਟੀਗੇਸ਼ਨ) ਬਠਿੰਡਾ ਅਤੇ ਸੀਆਈਏ-1 ਦੇ ਇੰਚਾਰਜ ਇੰਸਪੈਕਟਰ ਰਾਜਿੰਦਰ ਕੁਮਾਰ ਦੀ ਟੀਮ ਦਾ ਗਠਨ ਕੀਤਾ ਸੀ ਇਸ ਟੀਮ ਦੇ ਸਹਿਯੋਗ ਨਾਲ ਸੀਸੀਟੀਵੀ ਫੁਟੇਜ਼ ਅਤੇ ਕੁੱਝ ਸੂਤਰਾਂ ਰਾਹੀਂ ਮੁਖਬਰੀ ਦੇ ਆਧਾਰ ’ਤੇ ਮਨਪ੍ਰੀਤ ਸਿੰਘ ਉਰਫ ਸਿੰਗੋ ਪੁੱਤਰ ਜੱਗਾ ਸਿੰਘ ਵਾਸੀ ਸੰਦੋਹਾ ਹਾਲ ਆਬਾਦ ਰਾਮਗੜ੍ਹ ਭੂੰਦੜ (ਬਠਿੰਡਾ) ਨੂੰ ਟਰੇਸ ਕਰਕੇ ਉਸ ਖਿਲਾਫ਼ ਥਾਣਾ ਸਦਰ ਬਠਿੰਡਾ ’ਚ 12 ਜੂਨ ਨੂੰ ਮੁਕੱਦਮਾ ਨੰਬਰ 88 ਦਰਜ਼ ਕੀਤਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਮਨਪ੍ਰੀਤ ਸਿੰਘ ਨੂੰ ਕਾਬੂ ਕਰਕੇ ਉਸਦੇ ਘਰੋਂ ਵੱਖ-ਵੱਖ ਮਾਅਰਕਿਆਂ ਵਾਲੇ 18 ਰੇਂਜਰ ਸਾਈਕਲ ਬਰਾਮਦ ਕਰਵਾਏ ਗਏ ਐਸਐਸਪੀ ਮੁਤਾਬਿਕ ਮਨਪ੍ਰੀਤ ਸਿੰਘ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਨਸ਼ੇ ਕਰਨ ਦਾ ਆਦੀ ਹੈ ਜਿਸਦੀ ਪੂਰਤੀ ਲਈ ਸ਼ਹਿਰ ਬਠਿੰਡਾ ਦੇ ਵੱਖ-ਵੱਖ ਇਲਾਕਿਆਂ ’ਚੋਂ ਘਰਾਂ ਦੇ ਬਾਹਰ ਅਤੇ ਅੰਦਰ ਖੜ੍ਹੇ ਮਹਿੰਗੇ ਰੇਂਜਰ ਸਾਈਕਲ ਚੋਰੀ ਕਰ ਲੈਂਦਾ ਸੀ ਐਸਐਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਵਿਅਕਤੀ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਤਾਂ ਜੋ ਉਸ ਤੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਉਸ ਵੱਲੋਂ ਕੀਤੀਆਂ ਗਈਆਂ ਹੋਰ ਵਾਰਦਾਤਾਂ ਦਾ ਖੁਲਾਸਾ ਹੋ ਸਕੇੇ।

ਸਸਤੇ ਭਾਅ ਹੀ ਵੇਚ ਦਿੰਦਾ ਸੀ ਮਹਿੰਗੇ ਸਾਈਕਲ

ਪੁਲਿਸ ਵੱਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਮਹਿੰਗੇ ਰੇਂਜਰ ਸਾਈਕਲ ਜਿੰਨ੍ਹਾਂ ਦੀ ਕੀਮਤ ਲਗਭਗ 10 ਹਜ਼ਾਰ ਰੁਪਏ ਤੋਂ ਉੱਪਰ ਹੁੰਦੀ ਹੈ, ਉਹ ਚੋਰੀ ਕਰ ਲੈਂਦਾ ਸੀ ਅਤੇ ਤੁਰ ਫਿਰਕੇ ਅੱਗੇ 2 ਹਜ਼ਾਰ ਜਾਂ 2500 ਰੁਪਏ ’ਚ ਵੇਚਕੇ ਆਪਣੇ ਨਸ਼ੇ ਦੀ ਪੂਰਤੀ ਕਰਦਾ ਸੀ ਉਸਨੂੰ ਪਤਾ ਸੀ ਕਿ ਲੋਕ ਸਾਈਕਲ ਚੋਰੀ ਹੋਣ ਸਬੰਧੀ ਰਪਟ ਦਰਜ਼ ਨਹੀਂ ਕਰਵਾਉਂਦੇ ਇਸ ਲਈ ਉਹ ਬੜੀ ਹੁਸ਼ਿਆਰੀ ਨਾਲ ਸਾਈਕਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦਾ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।