ਭਿਵਾਨੀ ਦੀ ਅਰੁਣਾ ਤੰਵਰ ਨੂੰ ਮਿਲਿਆ ਟੋਕੀਓ ਪੈਰਾ ਓਲੰਪਿਕ ਦਾ ਟਿਕਟ

ਪੈਰਾ ਓਲੰਪਿਕ ਖੇਡਾਂ ਦੇ ਤਾਈਕਵਾਂਡੋ ’ਚ 47 ਸਾਲਾਂ ਬਾਅਦ ਭਾਰਤ ਕਰੇਗਾ ਅਰੁਣਾ ਰਾਹੀਂ ਅਗਵਾਈ

  • ਪਰਿਵਾਰ ਨੂੰ ਲੱਗਿਆ ਵਧਾਈ ਦੇਣ ਵਾਲਿਆਂ ਦਾ ਤਾਂਤਾ
  • ਹਰਿਆਣਾ ਦੇ 19 ਖਿਡਾਰੀਆਂ ਨੂੰ ਮਿਲਿਆ ਓਲੰਪਿਕ ਦਾ ਟਿਕਟ

ਭਿਵਾਨੀ (ਇੰਦਰਵੇਸ਼) । ਹਰਿਆਣਾ ਸੂਬੇ ਤੋਂ 19 ਖਿਡਾਰੀਆਂ ਨੂੰ ਟੋਕੀਓ ਓਲੰਪਿਕ ਦੀ ਟਿਕਟ ਮਿਲੀ ਹੈ ਇਹ ਚੁਣੇ ਗਏ ਖਿਡਾਰੀ ਓਲੰਪਿਕ ਟੋਕੀਓ ’ਚ ਦੇਸ਼ ਦੀ ਅਗਵਾਈ ਕਰਨਗੇ । ਇਨ੍ਹਾਂ ’ਚੋਂ ਇੱਕ ਅਰੁਣਾ ਤੰਵਰ ਟੋਕੀਓ ਪੈਰਾ ਓਲੰਪਿਕ ਦੇ ਤਾਈਕਵਾਂਡੋ ਖੇਡ ’ਚ 49 ਕਿੱਲੋਗ੍ਰਾਮ ਭਾਰ ਵਰਗ ’ਚ ਭਾਰਤ ਦੀ ਅਗਵਾਈ ਕਰੇਗੀ। ਭਿਵਾਨੀ ਜ਼ਿਲ੍ਹੇ ਦੇ ਪਿੰਡ ਦਿਨੋਦ ਦੀ ਅਪਾਹਿਜ ਖਿਡਾਰਨ ਅਰੁਣਾ ਤੰਵਰ ਨੇ ਇੱਕ ਸਾਧਾਰਨ ਪਰਿਵਾਰ ਤੋਂ ਉੱਠ ਕੇ ਓਲੰਪਿਕ ਤੱਕ ਦਾ ਸਫ਼ਰ ਤੈਅ ਕੀਤਾ ਹੈ ਇਸ ਸਫ਼ਰ ਦੇ ਪਿੱਛੇ ਅਰੁਣਾ ਤੰਵਰ ਦੇ ਪਰਿਵਾਰ ਤੇ ਖੁਦ ਦਾ ਸੰਘਰਸ਼ ਵੀ ਲੁਕਿਆ ਹੋਇਆ ਹੈ ਅਰੁਣਾ ਤੰਵਰ ਦੇ ਪੈਰਾ ਓਲੰਪਿਕ ’ਚ ਚੁਣੇ ਜਾਣ ’ਤੇ ਉਨ੍ਹਾਂ ਦੇ ਪਰਿਵਾਰ ’ਚ ਖੁਸ਼ੀ ਦੀ ਲਹਿਰ ਹੈ ਤੇ ਪਰਿਵਾਰਕ ਮੈਂਬਰਾਂ ਨੂੰ ਉਮੀਦ ਹੈ ਕਿ ਅਰੁਣਾ ਟੋਕੀਓ ਪੈਰਾ ਓਲੰਪਿਕ ’ਚ ਦੇਸ਼ ਲਈ ਤਮਗਾ ਲੈ ਕੇ ਆਵੇਗੀ।

ਅਰੁਣਾ ਦੀ ਪ੍ਰਾਪਤੀਆਂ ਦੀਆਂ ਗੱਲਾਂ ਕਰੀਏ ਤਾਂ ਸਾਲ 2017-18 ’ਚ ਪੰਜਵੇਂ ਕੌਮੀ ਪੈਰਾ ਓਲੰਪਿਕ ਤਾਈਕਵਾਂਡੋ ਮੁਕਾਬਲੇ ’ਚ ਸੋਨ ਤਮਗਾ, ਸਾਲ 2018-19 ’ਚ ਛੇਵੇਂ ਕੌਮੀ ਪੈਰਾ ਓਲੰਪਿਕ ਤਾਈਕਵਾਂਡੋ ਮੁਕਾਬਲੇ ’ਚ ਸੋਨ ਤਮਗਾ, ਸਾਲ 2018 ’ਚ ਵਿਯਤਨਾਮ ’ਚ ਹੋਈ ਚੌਥੀ ਏਸ਼ੀਅਨ ਪੈਰਾ ਓਲੰਪਿਕ ਤਾਈਕਵਾਂਡੋ ਮੁਕਾਬਲੇ ’ਚ ਚਾਂਦੀ, ਫਰਵਰੀ 2019 ’ਚ ਟਰਕੀ ’ਚ ਹੋਏ ਵਰਲਡ ਪੈਰਾ ਤਾਈਕਵਾਂਡੋ ਚੈਂਪੀਅਨਸ਼ਿਪ ’ਓ ਬ੍ਰਾਂਜ ਮੈਡਲ, ਮਾਰਚ 2019 ’ਚ ਹੋਈ ਪ੍ਰੈਜੀਡੈਂਟ ਏਸ਼ੀਅਨ ਰੀਜਨ ਜੀ-ਟੂ ਕੱਪ ’ਚ ਚਾਂਦੀ ਤਮਗਾ, ਵਰਸਗ 2019 ’ਚ ਹੀ ਜਾਰਡਨ ’ਚ ਹੋਈ ਅਮਾਨ ਏਸ਼ੀਅਨ ਪੈਰਾ ਤਾਈਕਵਾਂਡੋ ਚੈਂਪੀਅਨਸ਼ਿਪ ’ਚ ਬ੍ਰਾਂਜ ਮੈਡਲ ਹਾਸਲ ਕਰਨ ’ਚ ਸਫ਼ਲਤਾ ਪ੍ਰਾਪਤ ਕੀਤੀ ਹੈ ਹੁਣ ਅਗਸਤ-ਸਤੰਬਰ ’ਚ ਟੋਕੀਓ ’ਚ ਹੋਣ ਵਾਲੇ ਪੈਰਾ ਓਲੰਪਿਕ ਖੇਡਾਂ ’ਚ ਅਰੁਣਾ ਤੰਵਰ ਦੇਸ਼ ਲਈ ਮੈਡਲ ਲਿਆਉਣ ਲਈ ਸਖ਼ਤ ਸੰਘਰਸ਼ ’ਚ ਜੁਟ ਗਈ ਹੈ ਤੇ ਉਹ ਰੋਹਤਕ ਤੇ ਦਿੱਲੀ ’ਚ ਅਭਿਆਸ ਕਰ ਰਹੀ ਹੈ।

ਅਰੁਣਾ ਦੇ ਪਿਤਾ ਨਰੇਸ਼ ਕੁਮਾਰ ਤੇ ਮਾਤਾ ਸੋਨੀਆ ਦੇਵੀ ਨੇ ਦੱਸਿਆ ਕਿ 21 ਸਾਲਾ ਅਰੁਣਾ ਇਨ੍ਹਾਂ ਦਿਨਾਂ ’ਚ ਖੇਡ ਸਿਖਲਾਈ ਦੇ ਖੇਤਰ ਸਬੰਧੀ ਪੜ੍ਹਾਈ ਕਰ ਰਹੀ ਹੈ ਉਨ੍ਹਾਂ ਬਚਪਤਨ ’ਚ ਹੀ ਖੇਡ ਦੀ ਸ਼ੁਰੂਆਤ ਕਰ ਲਈ ਸੀ ਸਾਲ 2016 ’ਚ ਉਨ੍ਹਾਂ ਨੇ ਤਾਈਕਵਾਂਡੋ ਖੇਡ ਨੂੰ ਅਪਣਾਇਆ ਇਸ ਤੋਂ ਪਹਿਲਾਂ ਉਹ ਅਪਾਹਿਜ ਹੁੰਦੇ ਹੋਏ ਵੀ ਆਮ ਵਰਗ ’ਚ ਖੇਡਦੀ ਰਹੀ ਸੀ ਓਲੰਪਿਕ ’ਚ ਚੋਣ ਤੋਂ ਬਾਅਦ ਅਰੁਣਾ ਦੇ ਪਰਿਵਾਰਕ ਮੈਂਬਰਾਂ ਨੂੰ ਉਮੀਦ ਹੈ ਕਿ ਦੇਸ਼ ਲਈ ਸੋਨ ਤਮਗਾ ਲਿਆਉਣ ਦਾ ਕਾਰਜ ਅਰੁਣਾ ਟੋਕੀਓ ਪੈਰਾ ਓਲੰਪਿਕ ’ਚ ਕਰੇਗੀ।

ਅਰੁਣਾ ਦੇ ਪਿਤਾ ਇੱਕ ਨਿੱਜੀ ਕੰਪਨੀ ’ਚ ਡਰਾਈਵਰ ਹਨ ਤੇ ਮਾਤਾ ਘਰੇਲੂ ਮਹਿਲਾ ਹਨ ਅਰੁਣਾ ਦੇ ਪਰਿਵਾਰ ਨੇ ਕਰਜ਼ਾ ਚੁੱਕ ਕੇ ਤੇ ਗਹਿਣੀ ਗਿਰਵੀ ਰੱਖ ਕੇ ਅਰੁਣਾ ਨੂੰ ਕੌਮਾਂਤਰੀ ਪੱਧਰ ਦੇ ਮੁਕਾਬਲੇ ’ਚ ਹਿੱਸਾ ਲੈਣ ਲਈ ਧਨ ਖਰਚ ਕੀਤਾ ਪਰਿਵਾਰ ਦਾ ਸੰਘਰਸ਼ ਹੀ ਹੈ ਕਿ ਅੱਜ ਅਰੁਣਾ ਦੇਸ਼ ਲਈ ਪੈਰਾ ਓਲੰਪਿਕ ’ਚ ਤਮਗਾ ਲਿਆਉਣ ਦੀ ਲਾਈਨ ’ਚ ਖੜੀ ਹੈ ਅਰੁਣਾ ਦੀ ਓਲੰਪਿਕ ’ਚ ਚੋਣ ਤੋਂ ਬਾਅਦ ਪਰਿਵਾਰ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ ਜ਼ਿਕਰਯੋਗ ਹੈ ਕਿ 47 ਸਾਲਾਂ ਬਾਅਦ ਪੈਰਾ ਤਾਈਕਵਾਂਡੋ ਮੁਕਾਬਲੇ ’ਚ ਅਰੁਣਾ ਭਾਰਤ ਦੀ ਅਗਵਾਈ ਕਰ ਰਹੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।