ਨਿੰਬੂਆਂ ਨਾਲ ਭਰਿਆ ਕੈਂਟਰ ਦਰਖਤ ਨਾਲ ਟਕਰਾਇਆ, ਦੋ ਦੀ ਮੌਤ

Accident Sachkahoon

ਅਬੋਹਰ, (ਸੁਧੀਰ ਅਰੋੜਾ)। ਪਿੰਡ ਮੌਜਗੜ ਵਿੱਚ ਇੱਕ ਕੈਂਟਰ ਦੇ ਦਰੱਖਤ ਨਾਲ ਟਕਰਾਉਣ ਕਾਰਨ ਕੈਂਟਰ ਚਾਲਕ ਤੇ ਮਾਲਕ ਦੀ ਦਰਦਨਾਕ ਮੌਤ ਹੋ ਗਈ। ਜਾਣਕਾਰੀ ਅਨੁਸਾਰ ਗੁਰਦਾਸਪੁਰ ਦੇ ਪਿੰਡ ਕਸਜੀ ਨਿਵਾਸੀ ਬਲਰਾਜ ਪੁੱਤਰ ਦਲੀਪ ਕੁਮਾਰ ਉਮਰ ਕਰੀਬ 40 ਸਾਲ ਅਤੇ ਉਸਦਾ ਸਾਥੀ ਟਰੱਕ ਮਾਲਕ ਪਿੰਡ ਭੂਬਿੰਆ ਨਿਵਾਸੀ ਪਲਵਿੰਦਰ ਸਿੰਘ ਪੁੱਤਰ ਮਹੇਂਦਰ ਸਿੰਘ ਉਮਰ 35 ਸਾਲ ਬੀਤੀ ਰਾਤ ਕੈਂਟਰ ਵਿੱਚ ਨਿੰਬੂ ਲੱਦਕੇ ਰਾਜਸਥਾਨ ਤੋਂ ਜਲੰਧਰ ਲਈ ਰਵਾਨਾ ਹੋਏ।ਜਦੋਂ ਉਨ੍ਹਾਂ ਦਾ ਕੈਂਟਰ ਮੌਜਗੜ ਪਿੰਡ ਨਜ਼ਦੀਕ ਅੱਪੜਿਆ ਤਾਂ ਅਚਾਨਕ ਕੈਂਟਰ ਬੇਕਾਬੂ ਹੋਕੇ ਸੜਕ ਕਿਨਾਰੇ ਦਰਖਤ ਨਾਲ ਜਾ ਟਕਰਾਇਆ। ਜਿਸ ਨਾਲ ਦੋਵਾਂ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ।

ਆਸਪਾਸ ਦੇ ਲੋਕਾਂ ਨੇ ਇਸ ਗੱਲ ਦੀ ਸੂਚਨਾ ਪੁਲਿਸ ਨੂੰ ਦਿੱਤੀ,ਜਿਸ ’ਤੇ ਖੁਈਆਂ ਸਰਵਰ ਦੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਅਤੇ ਮਿ੍ਰਤਕਾਂ ਦੀਆਂ ਲਾਸ਼ਾਂ ਨੂੰ ਪੋਸਟਰਮਾਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ। ਏਧਰ ਬਲਰਾਜ ਦੇ ਮਾਮੇ ਦੇ ਬੇਟੇ ਸਰਬਜੀਤ ਸਿੰਘ ਅਤੇ ਪਲਿੰਵਦਰ ਸਿੰਘ ਦੀ ਮਾਤਾ ਕਸ਼ਮੀਰ ਕੌਰ ਨੇ ਦੱਸਿਆ ਕਿ ਦੋਵੇਂ ਪਿਛਲੇ 20 ਸਾਲਾਂ ਤੋਂ ਮਿਲਕੇ ਕੈਂਟਰ ਚਲਾਉਣ ਦਾ ਕੰਮ ਕਰਦੇ ਸਨ। ਕਸ਼ਮੀਰ ਕੌਰ ਨੇ ਦੱਸਿਆ ਕਿ ਪਲਵਿੰਦਰ ਦੇ ਵੱਡੇ ਭਰਾ ਦੀ ਵੀ ਇੱਕ ਸਾਲ ਪਹਿਲਾਂ ਹੀ ਸੜਕ ਹਾਦਸੇ ਵਿੱਚ ਮੌਤ ਹੋ ਚੁੱਕੀ ਹੈ ਅਤੇ ਹੁਣ ਦੂਜੇ ਦੀ ਵੀ ਮੌਤ ਹੋ ਗਈ ਹੈ।ਕਸ਼ਮੀਰ ਕੌਰ ਨੇ ਦੱਸਿਆ ਕਿ ਉਸਦਾ ਪੋਤਾ ਵੀ ਅਪਾਹਿਜ ਹੈ ਅਤੇ ਹੁਣ ਉਸਦੇ ਦੋਵੇਂ ਬੇਟਿਆਂ ਦੀ ਮੌਤ ਹੋਣ ਨਾਲ ਉਹ ਲਾਵਾਰਸ ਹੋ ਚੁੱਕੇ ਹਨ ਅਜਿਹੇ ਵਿੱਚ ਉਨ੍ਹਾਂ ਦਾ ਘਰ ਚਲਾਉਣਾ ਵੀ ਮੁਸ਼ਕਲ ਹੋ ਜਾਵੇਗਾ ਉਨ੍ਹਾਂ ਪ੍ਰਸ਼ਾਸਨ ਤੋਂ ਉਨ੍ਹਾਂ ਨੂੰ ਮੁਆਵਜਾ ਦੇਣ ਦੀ ਮੰਗ ਕੀਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।