83.18 ਮੀਟਰ ਦੇ ਥ੍ਰੋ ਨਾਲ ਜਿੱਤਿਆ ਤਮਗਾ
-
ਉਨ੍ਹਾਂ ਦਾ ਪੰਜਵਾਂ ਯਤਨ ਵੀ ਨੋ ਥੋ੍ਰ ਸੀ ਜਦੋਂ ਕਿ ਆਖਰੀ ਅਤੇ ਛੇਵਾਂ ਥ੍ਰੋ 83.18 ਮੀਟਰ ਸੀ
ਲਿਸਬਨ। ਭਾਰਤ ਦੇ ਮੋਹਰੀ ਨੇਜ਼ਾ ਸੁਟਾਵੇ ਐਥਲੀਟ ਨੀਰਜ ਚੋਪੜਾ ਨੇ ਇੱਥੇ ਜਾਰੀ ਮੀਟਿੰਗ ਸਿੱਡੇ ਡੀ ਲਿਸਬੋਆ ਟੂਰਨਾਮੈਂਟ ’ਚ 83.18 ਮੀਟਰ ਦੇ ਥ੍ਰੋ ਦੇ ਨਾਲ ਸੋਨ ਤਮਗਾ ਆਪਣੇ ਨਾਂਅ ਕੀਤਾ ਪੰਜ ਪੁਰਤਗਾਲੀ ਖਿਡਾਰੀਆਂ ਵਿਚਕਾਰ 23 ਸਾਲਾ ਚੋਪੜਾ ਦਾ ਸਰਵਸ੍ਰੇਸਠ ਥੋ੍ਰ 83.18 ਮੀਟਰ ਸੀ, ਜੋ ਸੋਨ ਤਮਗੇ ਵਾਲਾ ਸਾਬਤ ਹੋਇਆ ਚੋਪੜਾ ਨੇ ਛੇਵੇਂ ਅਤੇ ਆਖ਼ਰੀ ਯਤਨ ’ਚ ਇਹ ਦੂਰੀ ਨਾਪੀ ਪੁਰਤਗਾਲ ਦਾ ਕੋਈ ਵੀ ਖਿਡਾਰੀ 80 ਮੀਟਰ ਦੇ ਨਿਸ਼ਾਨ ਨੂੰ ਪਾਰ ਨਹੀਂ ਕਰ ਸਕਿਆ ਪੁਰਤਗਾਲ ਦੇ ਲਿਐਂਡੋ੍ਰ ਰਾਮੋਸ 72.46 ਮੀਟਰ ਦੇ ਥ੍ਰੋ ਦੇ ਨਾਲ ਦੂਜੇ ਤੇ ਪੁਰਤਗਾਲ ਦੇ ਹੀ ਫ੍ਰਾਂਸਿਸਕੋ ਫਰਨਾਂਡਿਸ 57.25 ਮੀਟਰ ਦੇ ਥੋ੍ਰ ਦੇ ਨਾਲ ਤੀਜੇ ਸਥਾਨ ’ਤੇ ਰਹੇ।
ਚੋਪੜਾ ਦਾ ਸ਼ੁਰੂਆਤੀ ਥ੍ਰੋ 80.71 ਮੀਟਰ ਸੀ ਜਦੋਂ ਕਿ ਉਨ੍ਹਾਂ ਦਾ ਦੂਜਾ ਤੇ ਤੀਜਾ ਯਤਨ ਨੋ ਥ੍ਰੋ ਸੀ ਉਹ ਚੌਥੇ ’ਚ ਚੰਗੀ ਲੈਅ ਹਾਸਲ ਕਰਨ ’ਚ ਨਾਕਾਮ ਰਹੇ ਅਤੇ ਕੇਵਲ 78.50 ਮੀਟਰ ਦਾ ਥੋ੍ਰ ਰਿਕਾਰਡ ਕਰ ਸਕੇ ਉਨ੍ਹਾਂ ਦਾ ਪੰਜਵਾਂ ਯਤਨ ਵੀ ਨੋ ਥੋ੍ਰ ਸੀ ਜਦੋਂ ਕਿ ਆਖਰੀ ਅਤੇ ਛੇਵਾਂ ਥ੍ਰੋ 83.18 ਮੀਟਰ ਸੀ। ਚੋਪੜਾ ਨੇ ਮਾਰਚ ’ਚ ਪਟਿਆਲਾ ’ਚ ਸੀਜਨ ਦੀ ਸਰਵਸ੍ਰੇਸਠ 88.07ਮੀਟਰ ਦੀ ਦੂਰੀ ਨਾਪੀ ਸੀ ਲਿਸਬਨ ਦੇ ਜਰੀਏ ਚੋਪੜਾ 18 ਮਹੀਨਿਆਂ ਦੇ ਬਾਅਦ ਕਿਸੇ ਇਵੈਂਟ ’ਚ ਉਤਰੇ ਹਨ ਜਨਵਰੀ 2020 ’ਚ, ਉਨ੍ਹਾਂ ਨੇ ਪੋਟਚੇਫ਼ਟੁਮ ’ਚ ਦੱਖਣੀ ਅਫ਼ਰੀਕੀ ਘਰੇਲੂ ਮੁਕਾਬਲੇ ’ਚ ਭਾਗ ਲਿਆ, ਜਿਸ ’ਚ 87.86 ਮੀਟਰ ਦਾ ਥ੍ਰੋ ਰਿਕਾਰਡ ਕਰਕੇ ਟੋਕੀਓ ਓਲੰਪਿਕ ਕਵਾਲੀਫ਼ਿਕੇਸ਼ਨ ਸਟੈਂਟਰਡ ਨੂੰ 85 ਮੀਟਰ ਤੋਂ ਬਿਹਤਰ ਕੀਤਾ ਸੀ ਇਸ ਤੋਂ ਬਾਅਦ, ਉਹ ਮਹਾਂਮਾਰੀ ਕਾਰਨ ਅੰਤਰਰਾਸ਼ਟਰੀ ਪੱਧਰ ’ਤੇ ਮੁਕਾਬਲੇਬਾਜ਼ੀ ਨਹੀਂ ਕਰ ਸਕੇ ਪਿਛਲੇ ਹਫ਼ਤੇ ਉਨ੍ਹਾਂ ਨੂੰ ਫਰਾਂਸ ਜਾਣ ਲਈ ਵੀਜਾ ਮਿਲਿਆ ਸੀ ਅਤੇ ਫ਼ਿਰ ਉਹ ਪੁਰਤਗਾਲ ’ਚ ਮੁਕਾਬਲਾ ਕਰਨ ਚਲੇ ਗਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।