ਗੁਲਾਬ ਦਾ ਸ਼ਰਬਤ
ਸਮੱਗਰੀ: ਗੁਲਾਬ ਦੀਆਂ ਸੁੱਕੀਆਂ ਪੱਤੀਆਂ- 100 ਗ੍ਰਾਮ, ਗੁਲਾਬ ਜਲ- 200 ਮਿਲੀ, ਸ਼ੱਕਰ- 2 ਕਿੱਲੋ, ਪਾਣੀ ਡੇਢ ਲੀਟਰ, ਰਸਬੇਰੀ ਰੰਗ-10 ਤੋਂ 15 ਬੂੰਦ, ਸਾਈਟ੍ਰਿਕ ਐਸਿਡ-15 ਗ੍ਰਾਮ, ਪੋਟੇਸ਼ੀਅਮ ਮੇਟਾ ਬਾਈਸਲਫਟਾਈਟ-2 ਗ੍ਰਾਮਤਰੀਕਾ: ਗੁਲਾਬ ਦੀਆਂ ਪੱਤੀਆਂ ਨੂੰ ਰਾਤ ਭਰ ਅੱਧਾ ਲੀਟਰ ਪਾਣੀ ’ਚ ਭਿਉਂ ਕੇ ਰੱਖੋ ਹੁਣ ਇਨ੍ਹਾਂ ਨੂੰ ਛਾਣ ਕੇ ਪਾਣੀ ਵੱਖ ਕਰ ਲਓ ਬਾਕੀ ਬਚੇ ਇੱਕ ਲੀਟਰ ਪਾਣੀ ’ਚ ਭਿੱਜੀਆਂ ਗੁਲਾਬ ਦੀਆਂ ਪੱਤੀਆਂ ਪਾਓ ਅਤੇ ਮਸਲ ਕੇ ਫਿਰ ਪਾਣੀ ਛਾਣ ਲਓ ਗੁਲਾਬ ਦੇ ਪਾਣੀ ’ਚ ਸ਼ੱਕਰ ਅਤੇ ਸਾਈਟ੍ਰਿਕ ਐਸਿਡ ਪਾ ਕੇ ਇੱਕ ਤਾਰ ਦੀ ਚਾਸਣੀ ਬਣਾਓ
ਚਾਸਣੀ ਨੂੰ ਛਾਣ ਲਓ ਠੰਢਾ ਹੋਣ ’ਤੇ ਗੁਲਾਬ-ਜਲ, ਰੰਗ ਅਤੇ ਪੋਟੇਸ਼ੀਅਮ ਮੇਟਾ ਬਾਈਸਲਫਾਈਟ ਪਾਓ ਸਾਫ ਬੋਤਲਾਂ ’ਚ ਭਰ ਕੇ ਠੰਢੀ ਅਤੇ ਖੁਸ਼ਕ ਥਾਂ ’ਤੇ ਰੱਖੋ ਅਤੇ ਜਦੋਂ ਚਾਹੋ ਗੁਲਾਬ ਦਾ ਸ਼ਰਬਤ ਬਣਾ ਕੇ ਪੀਓਅਨਾਨਾਸ-ਅਨਾਰ ਰਾਇਤਾ4 ਜਣਿਆਂ ਲਈਸਮੱਗਰੀ: 2 ਕੱਪ ਤਾਜ਼ਾ ਫੈਂਟਿਆ ਹੋਇਆ ਦਹੀਂ, 2 ਕੱਪ ਬਾਰੀਕ ਕੱਟਿਆ ਹੋਇਆ ਮਿੱਠਾ ਅਨਾਨਾਸ, 1/2 ਕੱਪ ਅਨਾਰ ਦੇ ਦਾਣੇ, 3/4 ਚਮਚ ਖੰਡ, 1/2 ਚਮਚ ਭੁੱਜੇ ਜੀਰੇ ਦਾ ਪਾਊਡਰ, 1/4 ਚਮਚ ਲਾਲ ਮਿਰਚ ਪਾਊਡਰ, 1/4 ਚਮਚ ਕਾਲਾ ਨਮਕ, ਨਮਕ ਸਵਾਦ ਅਨੁਸਾਰ, 1 ਵੱਡਾ ਚਮਚ ਹਰਾ ਧਨੀਆ
ਤਰੀਕਾ: ਇੱਕ ਵੱਡੇ ਭਾਂਡੇ ’ਚ ਫੈਂਟਿਆ ਹੋਇਆ ਦਹੀਂ ਪਾਓ ਉਸ ’ਚ ਖੰਡ, ਜੀਰਾ ਪਾਊਡਰ, ਕਾਲਾ ਨਮਕ ਅਤੇ ਸਫੈਦ ਨਮਕ ਮਿਲਾ ਕੇ ਚੰਗੀ ਤਰ੍ਹਾਂ ਮਿਲਾਓ ਫਿਰ ਉਸ ’ਚ ਬਾਰੀਕ ਕੱਟਿਆ ਹੋਇਆ ਅਨਾਨਾਸ ਅਤੇ ਅੱਧਾ ਅਨਾਰ ਮਿਲਾ ਦਿਓ ਫਿਰ ਉਸਨੂੰ ਫਰਿੱਜ ’ਚ ਠੰਢਾ ਹੋਣ ਲਈ ਰੱਖ ਦਿਓ ਠੰਢਾ ਹੋਣ ਤੋਂ ਬਾਅਦ ਉੱਪਰ ਬਾਕੀ ਬਚਿਆ ਹੋਇਆ ਅਨਾਰ ਅਤੇ ਹਰਾ ਧਨੀਆ ਮਿਲਾ ਕੇ ਠੰਢਾ ਹੀ ਪਰੋੋਸੋ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।