Sunil Chhetri ਛੇਤਰੀ ਨੇ ਮੈਸੀ ਨੂੰ ਪਿੱਛੇ ਛੱਡਿਆ
ਦੋਹਾ । ਭਾਰਤ ਦੇ ਸਟਾਰ ਸਟਰਾਈਕਰ ਸੁਨੀਲ ਛੇਤਰੀ (Sunil Chhetri) ਨੇ ਮੌਜ਼ੂਦਾ ਸਰਗਰਮ ਖਿਡਾਰੀਆਂ ’ਚ ਅਰਜਨਟੀਨਾ ਦੇ ਸਟਾਰ ਲਿਓਨਲ ਮੈਸੀ ਨੂੰ ਪਿੱਛੇ ਛੱਡ ਦਿੱਤਾ ਹੈ ਤੇ ਉਹ ਕੌਮਾਂਤਰੀ ਫੁੱਟਬਾਲ ’ਚ ਸਭ ਤੋਂ ਵੱਧ ਗੋਲ ਕਰਨ ਦੇ ਮਾਮਲੇ ’ਚ ਮੈਸੀ ਨੂੰ ਪਿੱਛੇ ਛੱਡ ਕੇ ਦੂਜੇ ਸਥਾਨ ’ਤੇ ਪਹੁੰਚ ਗਏ ਹਨ ਛੇਤਰੀ ਦੇ ਹੁਣ 74 ਗੋਲ ਹੋ ਗਏ ਹਨ ਜਦੋਂਕਿ ਮੈਸੀ ਦੇ 72 ਗੋਲ ਹਨ ਇਸ ਮਾਮਲੇ ’ਚ ਨੰਬਰ ਇੱਕ ਪੁਰਤਗਾਲ ਦੇ ਕ੍ਰਿਸਟੀਆਨੋ ਰੋਨਾਲਡੋ ਹਨ ।
ਬੰਗਲਾਦੇਸ਼ ਖਿਲਾਫ਼ ਜਿੱਤ ਤੋਂ ਬਾਅਦ ਛੇਤਰੀ ਨੇ ਮੁਸਕਰਾਉਂਦਿਆਂ ਕਿਹਾ ਕਿ ਮੈੀ ਗੋਲਾਂ ਦੀ ਗਿਣਤੀ ਨੂੰ ਨਹੀਂ ਗਿਣਤਾ 10 ਸਾਲਾਂ ਬਾਅਦ ਜਦੋਂ ਅਸੀਂ ਬੈਠਾਂਗੇ ਤਾਂ ਗਿਣਾਂਗੇ ਭਾਰਤੀ ਟੀਮ ਦੇ ਮੁਖ ਕੋਚ ਇਗੋਰ ਸਟੀਮੈਕ ਨੇ ਕਿਹਾ ਕਿ ਬਹੁਤ ਲੋਕ ਪੁੱਛਣੇ ਹਨ ਕਿ ਸੁਨੀਲ ਕਦੋਂ ਸੰਨਿਆਸ ਲੈ ਰਹੇ ਹਨ ਉਹ ਮੈਦਾਨ ’ਤੇ ਬਹੁਤ ਮਿਹਨਤ ਕਰਦੇ ਹਨ।
ਹਰ ਟੇ੍ਰਨਿੰਗ ਸੈਸ਼ਨ ’ਚ ਉਹ ਹੁਣ ਤੱਕ ਸਰਵੋਤਮ ਹਨ ਉਹ ਬਹੁਤ ਚੰਗੀ ਫਿਟਨੈਸ ’ਚ ਹਨ ਤੇ ਪ੍ਰੋਫੈਸ਼ਨਲਿਜ਼ਮ ਦੇ ਨਾਲ ਕੰਮ ਕਰਦੇ ਹਨ ਉਹ ਇੰਜ ਕੰਮ ਕਰਦੇ ਹਨ ਕਿ ਮੰਨੋ 25 ਸਾਲਾਂ ਦੇ ਹੋਣ, ਇਸ ਤਰ੍ਹਾਂ ਖੇਡਦੇ ਹਨ ਮੰਨੋ 25 ਸਾਲ ਦੇ ਹੋਣ ਤੇ 25 ਸਾਲ ਦੇ ਖਿਡਾਰੀ ਦੀ ਤਰ੍ਹਾਂ ਗੋਲ ਕਰਦੇ ਹਨ । ਆਇਰਨਮੈਨ ਸੰਦੇਸ਼ ਝਿੰਗਨ ਦਾ ਮੰਨਣਾ ਹੈ ਕਿ ਸੌ ਸਾਲ ਬਾਅਦ ਵੀ ਸੁਨੀਲ ਦਾ ਨਾਂਅ ਯਾਦ ਰੱਖਿਆ ਜਾਵੇਗਾ ਝਿੰਗਨ ਨੇ ਕਿਹਾ ਕਿ ਹੁਣ ਤੋਂ 100 ਜਾਂ 200 ਸਾਲ ਬਾਅਦ ਵੀ ਲੋਕ ਸੁਨੀਲ ਛੇਤਰੀ ਸਬੰਧੀ ਗੱਲ ਕਰਨਗੇ ਉਨ੍ਹਾਂ ਕਿਹਾ ਕਿ ਜਦੋਂ ਤੱਕ ਭਾਰਤੀ ਫੁੱਟਬਾਲ ਹੈ ਲੋਕ ਉਨ੍ਹਾਂ ਦਾ ਨਾਂਅ ਯਾਦ ਰੱਖਣਗੇ ।
ਗੁਰਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਮੈਂ ਹਮੇਸ਼ਾ ਇਹ ਯਾਦ ਦਿਵਾਉਂਦਾ ਰਹਾਂਗਾ ਕਿ ਰੋਨਾਲਡੋ ਤੇ ਮੈਸੀ ਦਰਮਿਆਨ ਇੱਕ ਖਿਡਾਰੀ ਹੈ ਤੇ ਉਹ ਮੇਰੇ ਟੀਮ ਸਾਥੀ ਤੇ ਮੇਰੇ ਕਪਤਾਨ ਸੁਨੀਲ ਛੇਤਰੀ ਹਨ ਇਸ ਤੋਂ ਉਨ੍ਹਾਂ ਦੀ ਸਮਰੱਥਾ ਬਾਰੇ ਪਤਾ ਚੱਲਦਾ ਹੈ ਤੇ ਉਹ ਕਿੰਨੀ ਨਿਰੰਤਰਤਾ ਦੇ ਨਾਲ ਇੱਕ ਤੋਂ ਬਾਅਦ ਇੱਕ ਗੋਲ ਕਰ ਰਹੇ ਹਨ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।