ਗੱਡੀ ਵਿੱਚ ਬੈਠੀ ਲੜਕੀ ਜਖਮੀ
ਨਾਭਾ, (ਸੁਰਿਦਰ ਕੁਮਾਰ ਸ਼ਰਮਾ)। ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਵੱਲੋਂ ਆਪਣੇ ਹੀ ਪੁਲਿਸ ਮੁਲਾਜ਼ਮ ਤੇ ਗੱਡੀ ਦਾ ਸ਼ੀਸਾ ਤੋੜਨ ਦਾ ਕਥਿਤ ਦੋਸ਼ ਲਾਇਆ ਹੈ, ਜਿਸ ਕਰਕੇ ਗੱਡੀ ਵਿੱਚ ਬੈਠੀ ਉਸਦੀ ਛੋਟੀ ਬੱਚੀ ਜਖ਼ਮੀ ਹੋ ਗਈ। ਮੈਕਸੀਮਮ ਸਕਿਉਰਿਟੀ ਜੇਲ੍ਹ ਦੇ ਮੁਲਾਜ਼ਮ ਹਰਮਿੰਦਰ ਸਿੰਘ ਨੇ ਦੱਸਿਆ ਕਿ ਉਹ ਕਾਰ ਤੇ ਆਪਣੇ ਪਰਿਵਾਰ ਸਮੇਤ ਸੰਗਰੂਰ ਤੋਂ ਨਾਭਾ ਆ ਰਿਹਾ ਸੀ ਤਾਂ ਨਾਭਾ ਦੇ ਬੌੜਾਂ ਗੇਟ ਚੌਕ ਵਿਖੇ ਪਹੁੰਚਿਆ ਤਾਂ ਪੁਲਿਸ ਵੱਲੋਂ ਨਾਕਾ ਲਗਾਇਆ ਗਿਆ ਸੀ।
ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਵੱਲੋਂ ਉਨ੍ਹਾਂ ਨੂੰ ਹੱਥ ਦਿੱਤਾ ਗਿਆ ਅਤੇ ਜਦੋਂ ਉਹ ਰੋਕਣ ਲੱਗਿਆ ਤਾਂ ਮੁਲਾਜ਼ਮਾਂ ਨੇ ਉਸਦੇ ਕਾਰ ਦੇ ਸ਼ੀਸ਼ੇ ਤੇ ਜ਼ੋਰ ਦੀ ਬੈਟਰੀ ਮਾਰੀ ਤੇ ਕਾਰ ਦਾ ਸ਼ੀਸ਼ਾ ਟੁੱਟ ਗਿਆ, ਜੋ ਕਿ ਕਾਰ ਵਿੱਚ ਬੈਠੀ 14 ਸਾਲਾ ਬੱਚੀ ਦੀ ਅੱਖ ’ਤੇ ਲੱਗਿਆ। ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਜੋ ਕਿ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਹੈ। ਹਰਮਿੰਦਰ ਸਿੰਘ ਨੇ ਦੱਸਿਆ ਕਿ ਮੈਂ ਆਈ ਕਾਰਡ ਵੀ ਵਿਖਾਇਆ ਕਿ ਮੈਂ ਜੇਲ੍ਹ ਵਿੱਚ ਮਲਾਜ਼ਮ ਹਾਂ ਤਾਂ ਉਸ ਨੇ ਇਕ ਨਹੀਂ ਸੁਣੀ। ਜੇਲ੍ਹ ਮੁਲਾਜਮ ਹਰਿਮੰਦਰ ਸਿੰਘ ਨੇ ਏ.ਐਸ.ਆਈ ਮੇਵਾ ਸਿੰਘ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮੌਕੇ ਏ.ਐੱਸ.ਆਈ ਮੇਵਾ ਸਿੰਘ ਨੇ ਦੱਸਿਆ ਕਿ ਜਦੋਂ ਅਸੀਂ ਨਾਕੇ ਤੇ ਖੜ੍ਹੇ ਸੀ ਤਾਂ ਕਾਰ ਨੂੰ ਹੱਥ ਦਿੱਤਾ ਕਾਰ ਨਹੀਂ ਰੁਕੀ ਅਤੇ ਹੋ ਸਕਦਾ ਹੈ ਕਿ ਬੈਟਰੀ ਸ਼ੀਸ਼ੇ ਨਾਲ ਲੱਗ ਗਈ ਹੋਵੇ ਜਾਂ ਪਹਿਲਾਂ ਹੀ ਸ਼ੀਸ਼ਾ ਟੁੱਟਿਆ ਹੋਵੇ। ਸਾਡੀ ਇਸ ਵਿਚ ਕੋਈ ਗਲਤੀ ਨਹੀਂ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।