ਦੂਜੇ ਦਿਨ ਵੀ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਕੀਤਾ 10 ਯੂਨਿਟ ਖੂਨਦਾਨ
ਮਾਨਸਾ, (ਜਗਵਿੰਦਰ ਸਿੱਧੂ)। ਵਿਸ਼ਵ ਭਰ ’ਚ ਫੈਲੀ ਕੋਰੋਨਾ ਮਹਾਂਮਾਰੀ ਕਾਰਨ ਬਲੱਡ ਬੈਂਕਾਂ ’ਚ ਖੂਨ ਦੀ ਭਾਰੀ ਕਮੀ ਪਾਈ ਜਾ ਰਹੀ ਹੈ, ਜਿਸਦੇ ਮੱਦੇਨਜ਼ਰ ਬਲੱਡ ਬੈਂਕ ਮਾਨਸਾ ਦੀ ਅਪੀਲ ’ਤੇ ਸੇਵਾਦਾਰਾਂ ਨੇ ਇਸ ਘਾਟ ਨੂੰ ਪੂਰਾ ਕਰਨ ’ਚ ਆਪਣਾ ਸਹਿਯੋਗ ਦੇ ਰਹੇ ਹਨ । ਅੱਜ ਦੂੁਜੇ ਦਿਨ ਵੀ ਡੇਰਾ ਸੱਚਾ ਸੌਦਾ ਸਰਸਾ ਦੇ ਜ਼ਿਲ੍ਹਾ ਮਾਨਸਾ ਦੇ ਬੁਢਲਾਡਾ ਬਲਾਕਾਂ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਸਿਵਲ ਹਸਪਤਾਲ ਮਾਨਸਾ ਦੇ ਬਲੱਡ ਬੈਂਕ ਨੂੰ 10 ਯੂਨਿਟ ਖੂਨਦਾਨ ਕੀਤਾ।
ਇਸ ਮੌਕੇ ਖੂਨਦਾਨ ਸੰਮਤੀ ਦੇ ਜ਼ਿਲ੍ਹਾ ਜ਼ਿੰਮੇਵਾਰ ਦਿਨੇਸ਼ ਇੰਸਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕੇ ਸਿਵਲ ਹਸਪਤਾਲ ਮਾਨਸਾ ਦੇ ਬਲੱਡ ਬੈਂਕ ਦੀ ਅਪੀਲ ’ਤੇ ਸੇਵਾਦਾਰਾਂ ਨੇ ਬਲੱਡ ਦੀ ਘਾਟ ਨੂੰ ਪੂਰਾ ਕਰਨ ’ਚ ਆਪਣਾ ਸਹਿਯੋਗ ਦੇ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹਿਣਗੇ । ਇਸ ਮੌਕੇ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕੇ ਅੱਜ ਸਿਵਲ ਹਸਪਤਾਲ ਦੇ ਬਲੱਡ ਬੈਂਕ ਨੇ ਨੂੰ 10 ਯੂਨਿਟ ਖੂਨ ਦਿੱਤਾ ਹੈ ਉਨ੍ਹਾਂ ਆਖਿਆ ਕਿ ਬੀਤੇ ਦਿਨ ਵੀ ਸੇਵਾਦਾਰਾਂ ਵੱਲੋਂ 14 ਯੂਨਿਟ ਖੁਨਦਾਨ ਕੀਤਾ ਗਿਆ ਸੀ ।
ਇਸ ਸਬੰਧੀ ਮੈਂਬਰ ਸਾਧ-ਸੰਗਤ ਰਾਜਨੀਤਿਕ ਵਿੰਗ ਪੰਜਾਬ ਪਰਮਜੀਤ ਇੰਸਾਂ ਨੇ ਆਖਿਆ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ਤਹਿਤ ਲਗਾਤਾਰ ਮਾਨਵਤਾ ਭਲਾਈ ਦੇ 134 ਕਾਰਜ ਕਰ ਰਹੇ ਹਨ, ਜਿਨ੍ਹਾਂ ਤਹਿਤ ਹੀ ਇਹ ਖੂਨਦਾਨ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਭਵਿੱਖ ’ਚ ਵੀ ਜਦੋਂ ਕਿਤੇ ਵੀ ਲੋੜ ਪਵੇਗੀ ਤਾਂ ਇਹ ਸੇਵਾਦਾਰ ਹਰ ਸਮੇਂ ਤਿਆਰ ਬਰ ਤਿਆਰ ਹਨ। ਇਸ ਮੌਕੇ ਸੇਵਾਦਾਰਾਂ ਵੱਲੋਂ ਕੋਰੋਨਾ ਮਹਾਂਮਾਰੀ ਦੌਰਾਨ ਜੋ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹਨ, ਉਨ੍ਹਾਂ ਦਾ ਵਿਸ਼ੇਸ਼ ਤੌਰ ’ਤੇ ਧਿਆਨ ਰੱਖਿਆ ਗਿਆ।
ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਬਲਾਕ ਬੁਢਲਾਡਾ ਦੇ ਸੇਵਾਦਾਰ ਰੋਹਿਤ ਇੰਸਾਂ, ਗੌਰਵ ਇੰਸਾਂ, ਮੋਹਿਤ ਇੰਸਾਂ, ਤੀਰਥ ਇੰਸਾਂ, ਰਾਜਵਿੰਦਰ ਇੰਸਾਂ, ਰਾਹੁਲ ਇੰਸਾਂ, ਰਜੱਤ ਇੰਸਾਂ, ਨਿਰਮਲ ਇੰਸਾਂ, ਰਿਸ਼ਵ ਇੰਸਾਂ, ਸ਼ੁਭਮ ਇੰਸਾਂ ਨੇ ਅੱਜ 10 ਯੂਨਿਟ ਖੂਨਦਾਨ ਕੀਤਾ । ਇਸ ਮੌਕੇ ਖੂਨਦਾਨ ਸੰਮਤੀ ਤੇ ਜਿਲ੍ਹਾ ਜਿੰਮੇਵਾਰ ਦਿਨੇਸ਼ ਇੰਸਾਂ ਨੇ ਖੂਨਦਾਨ ਕਰਨ ਲਈ ਪੁੱਜੇ ਖੂਨਦਾਨੀਆਂ ਦਾ ਤਹਿਦਿਲੋਂ ਧੰਨਵਾਦ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।