ਕਿਹਾ, ਕੋਰੋਨਾ ’ਚ ਅਨਾਥ ਹੋਏ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇਣਾ ਤਾਂ ਮੌਲਿਕ ਅਧਿਕਾਰ ਹੈ
ਨਵੀਂ ਦਿੱਲੀ। ਕੋਰੋਨਾ ਵਾਇਰਸ ਦੇ ਚੱਲਦਿਆਂ ਆਪਣੇ ਮਾਤਾ-ਪਿਤਾ ਨੂੰ ਗੁਆ ਕੇ ਅਨਾਥ ਹੋਏ ਬੱਚਿਆਂ ਦੀ ਮੱਦਦ ਲਈ ਮੋਦੀ ਸਰਕਾਰ ਨੇ ਮੁਫ਼ਤ ਸਿੱਖਿਆ, ਸਿਹਤ ਬੀਮਾ ਤੱਕ ਕਈ ਹੋਰ ਐਲਾਨ ਕੀਤੇ ਹਨ ਇਸ ਨਾਲ ਜੁੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਟਵੀਟ ’ਤੇ ਰਾਜਨੀਤਿਕ ਮਾਹਿਰ ਪ੍ਰਸ਼ਾਂਤ ਕਿਸ਼ੋਰ ਨੇ ਸ਼ਬਦੀ ਹਮਲਾ ਕਰਦਿਆਂ ਵਿਅੰਗ ਕੀਤਾ ਹੈ ।
ਉਨ੍ਹਾਂ ਕੋਰੋਨਾ ਦੌਰਾਨ ਅਨਾਥ ਹੋਏ ਬੱਚਿਆਂ ਬਾਰੇ ਕੀਤੇ ਗਏ ਪੀਐਮ ਮੋਦੀ ਦੇ ਟਵੀਟ ’ਤੇ ਸਖ਼ਤ ਹਮਲਾ ਕੀਤਾ ਮੋਦੀ ਸਰਕਾਰ ਨੇ ਅਨਕ ਹੋਏ ਬੱਚਿਆਂ ਦੀ ਮੱਦਦ ਲਈ ਸਰਕਾਰ ਦੇ ਫੈਸਲਿਆਂ ਨੂੰ ਦੱਸਦਿਆਂ ਟਵੀਟ ਕੀਤਾ ਸੀ ਇਸ ’ਤੇ ਪ੍ਰਸ਼ਾਂਤ ਕਿਸ਼ੋਰ ਨੇ ਵਿਅੰਗ ਕੱਸਦਿਆਂ ਲਿਖਿਆ ਮੋਦੀ ਸਰਕਾਰ ਦਾ ਇੱਕ ਹੋਰ ਮਾਸਟਰ ਸਟਰੋਕ ਇਸ ਵਾਰ ਕੋਵਿਡ ਦੇ ਚੱਲਦਿਆਂ ਬੱਚਿਆਂ ਲਈ ਹਮਦਰਦੀ ਤੇ ਦੇਖਭਾਲ ਨੂੰ ਨਵੇਂ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਮੁਫ਼ਤ ਸਿੱਖਿਆ ਦੇ ਵਾਅਦੇ ਲਈ ਪੀਐਮ ਕੇਅਰਸ ਦੇ ਧੰਨਵਾਦੀ ਹਨ, ਜੋ ਕਿ ਸੰਵਿਧਾਨ ’ਚ ਗਾਰੰਟੀਸ਼ੁਦਾ ਅਧਿਕਾਰ ਹੈ ਆਯੁਸ਼ਮਾਨ ਭਾਰਤ ਰਾਹੀਂ ਭਰੋਸੇ ਲਈ ਪੀਐਮਚ ਦਾ ਧੰਨਵਾਦ ਕਰੋ ਜੋ ਕਿ 50 ਕਰੋੜ ਭਾਰਤੀਆਂ ਦੀ ਸਿਹਤ ਸਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਜਾਣਿਆ ਜਾਂਦਾ ਹੈ ਪਰ ਲੋੜ ਪੈਣ ’ਤੇ ਸਿਰਫ਼ ਬੈੱਡ, ਆਕਸੀਜਨ ਵੀ ਪ੍ਰਦਾਨ ਕਰਨ ’ਚ ਨਾਕਾਮ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।