ਹਰਿਆਣਾ  ’ਚ ਬਲੈਕ ਫੰਗਸ ਦੇ 756 ਮਾਮਲੇ ਮਿਲੇ

58 ਮਰੀਜ਼ ਠੀਕ ਹੋਏ

ਚੰਡੀਗੜ੍ਹl ਹਰਿਆਣਾ ’ਚ ਬਲੈਕ ਫੰਗਸ ਦੇ ਹੁਣ ਕੁੱਲ 756 ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ’ਚੋਂ 58 ਮਰੀਜ਼ ਠੀਕ ਹੋ ਚੁੱਕੇ ਹਨ ਤੇ 648 ਦਾ ਇਲਾਜ ਚੱਲ ਰਿਹਾ ਹੈ ਇੱਕ ਸਰਕਾਰੀ ਬੁਲਾਰੇ ਨੇ ਅੱਜ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲੈਕ ਫੰਗਸ ਦੇ ਇਲਾਜ ’ਚ ਇਸਤੇਮਾਲ ਹੋਣ ਵਾਲੇ ਐਫੋਅੋਰੀਸਿਨ ਬੀ ਟੀਕੇ ਦੀ ਸਪਲਾਈ ਲਈ ਗਠਿਤ ਤਕਨੀਕ ਕਮੇਟੀ ਨੇ ਅੱਜ ਲੱਗਭਗ 515 ਮਰੀਜ਼ਾਂ ਲਈ ਐਮਫੋਟੇਰੀਸੀਨ-ਬੀ ਦੇ 975 ਇੰਜੈਕਸ਼ਨਾਂ ਨੂੰ ਮਨਜ਼ੂਰੀ ਦਿੱਤੀl

Outbreak of black fungus Sachkahoon

ਇਸ ਤੋਂ ਇਲਾਵਾ 577 ਮਰੀਜ਼ਾਂ ਦਾ ਹੋਰ ਬਿਮਾਰੀਆਂ ਨੂੰ ਲੈ ਕੇ ਵੀ ਵਿਸ਼ਲੇਸ਼ਣ ਕੀਤਾ ਗਿਆ ਹੈ ਜਿਨ੍ਹਾਂ ’ਚੋਂ 442 ਪੁਰਸ਼ ਤੇ 135 ਔਰਤਾਂ ਹਨ ਇਨ੍ਹਾਂ ’ਚੋਂ ਲਗਭਗ 508 ਮਰੀਜ਼ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਪਾਏ ਗਏ ਬੁਲਾਰੇ ਅਨੁਸਾਰ ਬਲੈਕ ਫੰਗਸ ਦੇ ਮਰੀਜ਼ਾਂ ਦਾ ਵਿਸ਼ਲੇਸ਼ਣ ਕਰਨ ’ਤੇ ਇਹ ਪਾਇਆ ਗਿਆ ਕਿ ਇਨ੍ਹਾਂ ’ਚੋਂ ਲਗਭਗ 86 ਫੀਸਦੀ ਕੋਵਿਡ-19 ਤੋਂ ਪੀੜਤ ਰਹੇ ਹਨ ਇਨ੍ਹਾਂ ’ਚੋਂ 498 ਮਰੀਜ਼ ਕੋਵਿਡ ਪਾਜ਼ਿਟਿਵ ਪਾਏ ਗਏ ਜਦੋਂਕਿ 79 ਮਰੀਜ਼ਾਂ ’ਚੋਂ ਕਿਸੇ ’ਚ ਵੀ ਕੋਰੋਨਾ ਦੇ ਲੱਛਣ ਨਹੀਂ ਮਿਲੇ ਹਨ ਇਸ ਤੋਂ ਇਲਾਵਾ 462 ਮਰੀਜ਼ਾਂ ਨੂੰ ਸਟੇਰਾਇਡ ਥਰੇਪੀ ਤੇ 254 ਮਰੀਜ਼ਾਂ ਨੂੰ ਆਕਸੀਜਨ ਥੇਰੇਪੀ ਦਿੱਤੀ ਗਈ ਹੈ ਬਲੈਕ ਫੰਗਸ ਦੇ ਸਭ ਤੋਂ ਵੱਧ 216 ਮਾਮਲੇ ਹਾਲੇ ਤੱਕ ਗੁਰੂਗ੍ਰਾਮ ਤੋਂ ਸਾਹਮਣੇ ਆਏ ਹਨ ਇਸ ਤੋਂ ਬਾਅਦ ਹਿਸਾਰ ਜ਼ਿਲ੍ਹੇ ’ਚ 179 ਤੇ ਰੋਹਤਕ ’ਚ 145 ਮਾਮਲੇ ਸਾਹਮਣੇ ਆਏ ਹਨl

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।