ਕੋਰੋਨਾ ਨਾਲ ਨਜਿੱਠਣ ’ਚ ਪ੍ਰਧਾਨ ਮੰਤਰੀ ਨੇ ਗੈਰ ਜ਼ਿੰਮੇਵਾਰਨਾ ਭੂਮਿਕਾ ਨਿਭਾਈ
ਨਵੀਂ ਦਿੱਲੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੋਰੋਨਾ ਦੀ ਦੂਜੀ ਲਹਿਰ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਮਹਾਮਾਰੀ ਨੂੰ ਸਮਝੇ ਬਗੈਰ ਹੀ ਉਨ੍ਹਾਂ ਇਸ ’ਤੇ ਜਿੱਤ ਦਾ ਐਲਾਨ ਕਰ ਦਿੱਤਾ ਸੀ ਜਿਸ ਦੇ ਕਾਰਨ ਦੇਸ਼ ਦੇ ਲੱਖਾਂ ਲੋਕਾਂ ਨੂੰ ਜਾਨ ਗਵਾਉਣੀ ਪਈ ।
ਗਾਂਧੀ ਨੇ ਸ਼ੁੱਕਰਵਾਰ ਨੂੰ ਵਿਸ਼ੇਸ਼ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਮੋਦੀ ਨੂੰ ਕੋਰੋਨਾ ਦਾ ਨੇਚਰ ਹੀ ਸਮਝ ਨਹੀਂ ਆਇਆ ਤੇ ਇਸ ਵਜ੍ਹਾ ਕਾਰਨ ਉਹ ਇਸ ਨੂੰ ਰੋਕਣ ਲਈ ਠੋਸ ਰਣਨੀਤੀ ਤਿਆਰ ਨਹੀਂ ਕਰ ਸਕੇ ਵਿਰੋਧੀ ਲਗਾਤਾਰ ਸਰਕਾਰ ਨੂੰ ਇਸ ਸਬੰਧੀ ਸੁਚੇਤ ਕਰਦਾ ਰਿਹਾ ਪਰ ਮੋਦੀ ਨੇ ਇਸ ਮਾਮਲੇ ’ਚ ਵਿਰੋਧੀਆਂ ਦੀ ਸਲਾਹ ’ਤੇ ਧਿਆਨ ਹੀ ਨਹੀਂ ਦਿੱਤਾ ।
ਉਨ੍ਹਾਂ ਕਿਹਾ ਕਿ ਕੋਰੋਨਾ ਨਾਲ ਨਜਿੱਠਣ ’ਚ ਪ੍ਰਧਾਨ ਮੰਤਰੀ ਨੇ ਗੈਰ ਜ਼ਿੰਮੇਵਾਰਨਾ ਭੂਮਿਕਾ ਨਿਭਾਈ ਹੈ ਤੇ ਉਹ ਕੋਰੋਨਾ ਦੀ ਪਹਿਲੀ ਲਹਿਰ ਤੋਂ ਹੀ ਇਸ ਸਬੰਧੀ ਕਦੇ ਗੰਭੀਰ ਹੀ ਨਹੀਂ ਹੋ ਸਕੇ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਗੱਲ ਸਮਝ ’ਚ ਆਉਂਦੀ ਹੈ ਕਿ ਪਹਿਲੀ ਲਹਿਰ ਨੂੰ ਮੋਦੀ ਸਮਝ ਨਹੀਂ ਸਕੇ ਹੋਣਗੇ ਪਰ ਦੂਜੀ ਲਹਿਰ ਦੀ ਸਥਿਤੀ ਨੂੰ ਸਮਝੇ ਬਿਨਾ ਹੀ ਉਨ੍ਹਾਂ ਮਹਾਂਮਾਰੀ ਸਬੰਧੀ ਨਰਮ ਰੁਖ ਅਪਣਾਇਆ ਤੇ ਉਨ੍ਹਾਂ ਦੇ ਕੰਮ ਕਰਨ ਦੇ ਤਰੀਕੇ ਨਾਲ ਲੱਖਾਂ ਨੂੰ ਇਸ ਮਹਾਂਮਾਰੀ ਨੇ ਆਪਣੀ ਲਪੇਟ ’ਚ ਲੈ ਲਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।