ਮੁੱਖ ਮੁਲਜਮ ਗੈਂਗਸਟਰ ਭੁੱਲਰ ਦੇ ਸਾਥੀ ਫਿਰ ਤੋਂ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ’ਤੇ

ਮਾਮਲਾ ਦੋ ਥਾਣੇਦਾਰਾਂ ਦੇ ਕਤਲ ਦਾ

  • ਪੁੱਛਗਿੱਛ ਦੌਰਾਨ ਗੈਂਗਸਟਰ ਦੀ ਪਤਨੀ ਦੀ ਨਿਸ਼ਾਨਦੇਹੀ ਤੇ ਅੱਧਾ ਕਿੱਲੋ ਤੋਂ ਵਧ ਅਫੀਮ ਕੀਤੀ ਬਰਾਮਦ
  • ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚਾਰੇ ਮੁੱਖ ਮੁਲਜਮ ਜੈਪਾਲ ਭੁੱਲਰ ਅਤੇ ਉਸਦੇ ਤਿੰਨ ਸਾਥੀ ਹਾਲੇ ਵੀ ਫਰਾਰ

ਜਸਵੰਤ ਰਾਏ, ਜਗਰਾਓਂ । 11 ਦਿਨ ਪਹਿਲਾਂ ਸਥਾਨਕ ਨਵੀਂ ਦਾਣਾ ਮੰਡੀ ਵਿਖੇ ਗੈਂਗਸਟਰ ਜੈਪਾਲ ਭੁੱਲਰ ਨੇ ਸਾਥੀਆਂ ਸਮੇਤ ਦੋ ਥਾਣੇਦਾਰਾਂ ਨੂੰ ਗੋਲੀਆਂ ਮਾਰ ਕੇ ਦਿੱਤਾ ਗਿਆ ਸੀ, ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚਾਰੇ ਮੁੱਖ ਮੁਲਜਮ ਜੈਪਾਲ ਭੁੱਲਰ ਅਤੇ ਉਸਦੇ ਤਿੰਨ ਸਾਥੀ ਹਾਲੇ ਵੀ ਫਰਾਰ ਹਨ ਪੁਲਿਸ ਨੇ ਕਾਰਵਾਈ ਕਰਦਿਆਂ ਮੁੱਖ ਮੁਲਜਮ ਗੈਂਗਸਟਰ ਜੈਪਾਲ ਭੁੱਲਰ ਦੇ ਸੰਪਰਕ ਵਿੱਚ ਰਹਿਣ ਵਾਲੇ ਚਾਰ ਵਿਅਕਤੀਆਂ ਅਤੇ ਦੋ ਔਰਤਾਂ ਸਮੇਤ ਛੇ ਨੂੰ ਕਾਬੂ ਕਰਕੇ ਬੀਤੇ ਦਿਨੀਂ ਅਦਾਲਤ ਵਿਚ ਪੇਸ਼ ਕਰ ਪੰਜ ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਸੀ, ਰਿਮਾਂਡ ਖਤਮ ਹੋਣ ਤੋਂ ਬਾਅਦ ਇਨਾਂ ਨੂੰ ਅੱਜ ਫੇਰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸ ਤੇ ਮਾਨਯੋਗ ਅਦਾਲਤ ਵੱਲੋਂ ਇਨਾਂ ਮੁਲਜਮਾਂ ਨੂੰ ਹੋਰ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ।

ਇਸ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਜਗਰਾਓਂ ਦੇ ਇੰਸਪੈਕਟਰ ਸਿਮਰਜੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਲਏ ਗਏ ਰਿਮਾਂਡ ਦੋਰਾਨ ਸੀਆਈਏ ਸਟਾਫ਼ ਦੇ ਇੰਸਪੈਕਟਰ ਨਿਸ਼ਾਨ ਸਿੰਘ ਨੂੰ ਪੁੱਛ-ਗਿੱਛ ਦੌਰਾਨ ਦਰਸ਼ਨ ਸਿੰਘ ਦੀ ਪਤਨੀ ਨੇ ਦੱਸਿਆ ਕਿ ਉਹ ਤੇ ਉਸ ਦਾ ਪਤੀ ਦਰਸ਼ਨ ਸਿੰਘ ਅਫੀਮ ਵੇਚਣ ਦਾ ਧੰਦਾ ਕਰਦੇ ਹਨ ਅਤੇ ਇਸ ਵਾਰਦਾਤ ਨੂੰ ਅੰਜਾਮ ਦੇ ਕੁਝ ਦਿਨ ਪਹਿਲਾਂ ਉਸਦਾ ਪਤੀ ਦਰਸ਼ਨ ਸਿੰਘ ਅਫੀਮ ਦਾ ਇੱਕ ਪੈਕਟ ਘਰ ਲੈ ਕੇ ਆਇਆ ਸੀ ਜਿਸ ਨੂੰ ਉਸ ਨੇ ਇੱਕ ਪਲਾਸਟਿਕ ਦੇ ਲਿਫਾਫੇ ਵਿਚ ਅਫੀਮ ਤੋਲਣ ਵਾਲੇ ਇਲੈਕਟ੍ਰੋਨਿਕ ਕੰਢੇ ਸਮੇਤ ਆਪਣੇ ਘਰ ਵਿਚ ਬਣੇ ਤੂੜੀ ਵਾਲੇ ਕਮਰੇ ਵਿੱਚ ਤੂੜੀ ਹੇਠਾਂ ਲਕੋ ਦਿੱਤਾ ਸੀ।

ਜਿਸ ਨੂੰ ਥਾਣਾ ਜੋਧਾਂ ਦੇ ਮੁੱਖ ਅਫਸਰ ਐਸਆਈ ਅਮਿ੍ਰਤ ਪਾਲ ਸਿੰਘ ਨੇ ਸਤਪਾਲ ਕੌਰ ਦੀ ਨਿਸ਼ਾਨਦੇਹੀ ਤੇ ਉਸਦੇ ਘਰੋਂ 550 ਗ੍ਰਾਮ ਅਫੀਮ ਬਰਾਮਦ ਕਰ ਕੇ ਐਨ.ਡੀ.ਪੀ.ਐਸ ਐਕਟ ਦੇ ਤਹਿਤ ਥਾਣਾ ਜੋਧਾਂ ਵਿਖੇ ਮਾਮਲਾ ਦਰਜ ਕੀਤਾ ਉਨਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਫੜੇ ਗਏ 6 ਮੁਲਜਮਾਂ ਨੂੰ ਅੱਜ ਫੇਰ ਅਦਾਲਤ ਵਿਚ ਪੇਸ਼ ਕਰ ਤਿੰਨ ਦਿਨਾਂ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ ਤਾਂ ਕਿ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।