ਤਿੰਨੇ ਖੇਤੀ ਕਾਨੂੰਨਾਂ ਨੂੰ ਤੁਰੰਤ ਵਾਪਸ ਲਵੇ ਸਰਕਾਰ : ਸੁਰਜੇਵਾਲਾ
ਨਵਰਾਨਾ। ਕਾਂਗਰਸ ਦੇ ਕੌਮੀ ਜਨਰਲ ਸਕੱਤਰ ਰਣਦੀਪ ਸਿੰਘ ਸੁਰਜੇਵਾਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੁੱਧਵਾਰ ਨੂੰ ਕਿਸਾਨਾਂ ਦੀ ਹਮਾਇਤ ’ਚ ਸੁਰਜੇਵਾਲਾ ਭਵਨ ’ਤੇ ਕਾਲਾ ਝੰਡਾ ਲਾਇਆ ਗਿਆ।
ਜ਼ਿਕਰਯੋਗ ਹੈ ਕਿ ਭਾਜਪਾ ਦੀ ਮੋਦੀ ਸਰਕਾਰ ਵੱਲੋਂ ਕੀਤੇ ਤਿੰਨ ਕਾਨੂੰਨਾਂ ਸਬੰਧੀ ਕਿਸਾਨ ਪਿਛਲੇ 6 ਮਹੀਨਿਆਂ ਤੋਂ ਦਿੱਲੀ ਦੇ ਬਾਰਡਰ ਤੇ ਹਰਿਆਣਾ ਦੇ ਵੱਖ-ਵੱਖ ਹਿੱਸਿਆਂ ’ਚ ਧਰਨਾ ਦੇ ਕੇ ਕਾਨੂੰਨਾਂ ਦੀ ਵਾਪਸੀ ਦੀ ਮੰਗ ਕਰ ਰਹੇ ਹਨ ਬੁੱਧਵਾਰ 26 ਮਈ ਨੂੰ ਪੂਰੇ ਹਿੰਦੁਸਤਾਨ ’ਚ ਕਿਸਾਨ ਤੇ ਕਿਸਾਨ ਹਮਾਇਤੀਆਂ ਵੱਲੋਂ ਕਾਲਾ ਦਿਵਸ ਮਨਾਇਆ ਗਿਆ।
ਕਈ ਜਗ੍ਹਾ ’ਤੇ ਮੋਦੀ-ਖੱਟਰ ਤੇ ਦੁਸ਼ਿਅੰਤ ਚੌਟਾਲਾ ਦੇ ਪੁਤਲੇ ਫੂਕੇ ਗਏ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਸੁਰਜੇਵਾਲ ਨੇ ਕਿਹਾ ਕਿ ਕਾਂਗਰਸ ਕਿਸਾਨਾਂ ਦੇ ਨਾਲ ਹੈ ਤੇ ਤਿੰਨੇ ਕਾਨੂੰਨਾ ਦਾ ਸ਼ੁਰੂ ਤੋਂ ਵਿਰੋਧ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਭਾਜਪਾ ਦੀ ਅੰਨ੍ਹੀ, ਬਹਿਰੀ, ਨਿਕੰਮੀ ਤੇ ਤਾਨਾਸ਼ਾਹੀ ਮੋਦੀ-ਖੱਟਰ ਤੇ ਦੁਸ਼ਿਅੰਤ ਸਰਕਾਰ ਨੂੰ ਛੇ ਮਹੀਨੇ ਦੇ ਅੰਦੋਲਨ ਤੋਂ ਬਾਅਦ ਵੀ ਕਿਸਾਨ, ਮਜ਼ਦੂਰ ਤੇ ਗਰੀਬ ਦੀ ਕੋਈ ਸਾਰ ਨਹੀਂ ਲਈ ਹੇ ਛੇ ਮਹੀਨਿਆਂ ’ਚ 400 ਤੋਂ ਵੱਧ ਕਿਸਾਨ ਆਪਣੀ ਜਾਨ ਗੁਆ ਚੁੱਕੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।