ਲੋਕਾਂ ਨੂੰ ਮਾਸਕ ਪਹਿਨਣ ਦਾ ਵੀ ਦਿੱਤਾ ਸੰਦੇਸ਼
ਮੁੰਬਈ। ਬਾਲੀਵੁੱਡ ਅਦਾਕਾਰ ਵਰੁਣ ਧਵਨ ਤੇ ਹੀਰੋਈਨ ਸ਼ਿਲਪਾ ਸ਼ੈਟੀ ਨੇ ਲੋਕਾਂ ਨੂੰ ਕੋਰੋਨਾ ਵਾਰੀਅਰਾਂ ਦੀ ਮੱਦਦ ਕਰਨ ਦੀ ਅਪੀਲ ਕੀਤੀ। ਕੋਰੋਨਾ ਮਹਾਂਮਾਰੀ ਸੰਕਟ ਸਮੇਂ ਬਾਲੀਵੁੱਡ ਇੰਡਸਟਰੀ ਤੋਂ ਲੋਕ ਲਗਾਤਾਰ ਸਾਹਮਣੇ ਆ ਕੇ ਲੋਕਾਂ ਦੀ ਮੱਦਦ ਕਰ ਰਹੇ ਹਨ। ਵਰੁਣ ਧਵਨ ਤੇ ਸ਼ਿਪਲਾ ਸ਼ੈਟੀ ਕੋਰੋਨਾ ਵਾਰੀਅਰਾਂ ਦੀ ਮੱਦਦ ਲਈ ਅੱਗੇ ਆਏ ਹਨ ਤੇ ਉਨ੍ਹਾਂ ਨੇ ਇੱਕ ਨਵੀਂ ਪਹਿਲ ਕੀਤੀ ਹੈ। ਦੋਵਾਂ ਨੇ ਲੋਕਾਂ ਨੂੰ ਸੰਦੇਸ਼ ਦਿੱਤਾ ਹੈ ਕਿ ਉਹ ਕਿਵੇਂ ਅੱਗੇ ਆ ਕੇ ਕੋਰੋਨਾ ਵਾਰੀਅਰਾਂ ਦੀ ਮੱਦਦ ਕਰ ਸਕਦੇ ਹਨ।
ਵਰੁਣ ਧਵਨ ਨੇ ਇੰਸਟਾਗ੍ਰਮਾ ’ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ ’ਚ ਵਰੁਣ ਧਵਨ ਡਾਂਸ ਕਰਦੇ ਨਜ਼ਰ ਆ ਰਹੇ ਹਨ। ਬੈਕਗਰਾਊਂਡ ’ਚ ‘ਅਸੀਂ ਸੀਨਾ ਤਾਣ ਕੇ ਲੜ ਲਵਾਂਗੇ, ਅਸੀਂ ਹਾਰ ਨਹੀਂ ਮੰਨਾਂਗੇ…’ਗਾਣਾ ਵੱਜ ਰਿਹਾ ਹੈ। ਵਰੁਣ ਨੇ ਇਸ ਗਾਣੇ ’ਤੇ ਸ਼ਾਨਦਾਰ ਡਾਂਸ ਕੀਤਾ ਤੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਮਾਸਕ ਪਹਿਨਣ ਦਾ ਸੰਦੇਸ਼ ਵੀ ਦਿੱਤਾ। ਵੀਡੀਓ ਸ਼ੇਅਰ ਕਰਦਿਆਂ ਵਰੁਣ ਨੇ ਲਿਖਿਆ, ‘ਹਰ ਇੱਕ ਰੀਲ ਬਣਾਉਣ ਦੇ ਨਾਲ ਆਪ ਫਰੰਟ ਲਾਈਨ ਵਰਕਰਾਂ ਨੂੰ ਇਨੈਕਟ੍ਰੇਲਾਈਟ ਡੋਨੇਟ ਕਰੋਗੇ। ਗਾਣਾ ‘ਲੜ ਲਵਾਂਗੇ’ ਇਸਟਾਗ੍ਰਾਮ ’ਤੇ ਲਾਈਵ ਹੈ,’ ਜ਼ਿਕਰਯੋਗ ਹੈ ਕਿ ‘ਲੜ ਲਵਾਂਗੇ’ ਗਾਣੇ ’ਤੇ ਇੰਸਟਾਗ੍ਰਾਮ ਰੀਲ ਬਣਾਉਣ ’ਤੇ ਕੋਰੋਨਾ ਵਾਰੀਅਰਾਂ ਨੂੰ ਇਲੈਕਟਟ੍ਰੇਲਾਈਟ ਮੁਫ਼ਤ ’ਚ ਮਿਲੇਗਾ।’
ਸ਼ਿਲਪਾ ਸ਼ੈਟੀ ਨੇ ਵੀ ਯੋਗਾ ਕਰਕੇ ਪਸੀਨਾ ਵਹਾਉਣ ਦੇ ਨਾਲ ਹੀ ਲੋਕਾਂ ਨੂੰ ਸੰਦੇਸ਼ ਵੀ ਦਿੱਤਾ ਹੈ ਉਨ੍ਹਾਂ ਵੀ ‘ਲੜ ਲਵਾਂਗੇ’ ਗਾਣੇ ’ਤੇ ਇੰਸਟਾਗ੍ਰਾਮ ਰੀਲ ਬਣਾਈ ਹੈ, ਜਿਸ ’ਚ ਉਹ ਯੋਗਾ ਕਰਦੀ ਨਜ਼ਰ ਆ ਰਹੀ ਹੈ। ਸ਼ਿਲਪਾ ਸ਼ੈਟੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇੰਸਟਾਗ੍ਰਾਮ ਰੀਲ ਬਣਾਉਣ ਜਿਸ ਨਾਲ ਕੋਰੋਨਾ ਵਾਰੀਅਰਾਂ ਨੂੰ ਇਨੈਕਟ੍ਰੇਲਾਈਟ ਦਾ ਡੋਨੇਸ਼ਨ ਕੀਤਾ ਜਾ ਸਕੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।