ਇਜਰਾਈਲ ਤੇ ਹਮਾਸ ਵਿਚਕਾਰ ਹਿੰਸਾ ਤੇਜ, ਫਿਲੀਸਤੀਨੀ ਮ੍ਰਿਤਕਾਂ ਦੀ ਗਿਣਤੀ 67 ਹੋਈ

ਇਜਰਾਈਲ ਤੇ ਹਮਾਸ ਵਿਚਕਾਰ ਹਿੰਸਾ ਤੇਜ, ਫਿਲੀਸਤੀਨੀ ਮ੍ਰਿਤਕਾਂ ਦੀ ਗਿਣਤੀ 67 ਹੋਈ

ਗਾਜ਼ਾ। ਗਾਜ਼ਾ ਪੱਟੀ ਅਤੇ ਇਜ਼ਰਾਈਲੀ ਹਵਾਈ ਹਮਲੇ ਵਿੱਚ ਮਰਨ ਵਾਲੇ ਫਿਲਸਤੀਨੀਆਂ ਦੀ ਗਿਣਤੀ 67 ਹੋ ਗਈ ਹੈ। ਗਾਜਾ ਦੇ ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲੇ ਨੇ ਦਾਅਵਾ ਕੀਤਾ ਕਿ ਮਰਨ ਵਾਲਿਆਂ ਵਿਚ 17 ਬੱਚੇ ਵੀ ਸ਼ਾਮਲ ਹਨ। ਮੰਤਰਾਲੇ ਦੇ ਅਨੁਸਾਰ ਇਜ਼ਰਾਈਲ ਦੇ ਹਵਾਈ ਹਮਲਿਆਂ ਵਿੱਚ 388 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚ 115 ਬੱਚੇ ਅਤੇ 50 ਔਰਤਾਂ ਸ਼ਾਮਲ ਹਨ। ਧਿਆਨ ਯੋਗ ਹੈ ਕਿ ਇਜ਼ਰਾਈਲ ਅਤੇ ਹਮਾਸ ਨੇ ਸੋਮਵਾਰ ਰਾਤ ਤੋਂ ਇਕ ਦੂਜੇ ਤੇ ਸੈਂਕੜੇ ਰਾਕੇਟ ਚਲਾਏ ਹਨ।

ਗਾਜ਼ਾ ਤੋਂ ਇਜ਼ਰਾਈਲ ਉੱਤੇ ਦਾਗੇ ਗਏ 1500 ਰਾਕੇਟ

ਇਜ਼ਰਾਈਲ ਨੇ ਕਿਹਾ ਹੈ ਕਿ ਤਣਾਅ ਵਧਣ ਤੋਂ ਬਾਅਦ ਗਾਜ਼ਾ ਪੱਟੀ ਤੋਂ ਇਜ਼ਰਾਈਲ ਉੱਤੇ ਤਕਰੀਬਨ 1,500 ਰਾਕੇਟ ਚਲਾਏ ਗਏ ਹਨ। ਇਜ਼ਰਾਈਲੀ ਸੈਨਾ ਨੇ ਇਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ। ਇਜ਼ਰਾਈਲੀ ਸੈਨਾ ਨੇ ਦੱਸਿਆ ਕਿ ਗਾਜ਼ਾ ਪੱਟੀ ਤੋਂ ਇਜ਼ਰਾਈਲ ਉੱਤੇ ਤਕਰੀਬਨ 1500 ਰਾਕੇਟ ਦਾਗੇ ਗਏ। ਇਜ਼ਰਾਈਲ ਦੇ ਹਵਾਈ ਰੱਖਿਆ ਪ੍ਰਣਾਲੀਆਂ ਨੇ ਇਨ੍ਹਾਂ ਸੈਂਕੜੇ ਰਾਕੇਟ ਨੂੰ ਹਵਾ ਵਿਚ ਨਸ਼ਟ ਕਰ ਦਿੱਤਾ। ਇਜ਼ਰਾਈਲੀ ਸੈਨਾ ਨੇ ਕਿਹਾ, ਹੁਣ ਤੱਕ ਗਾਜ਼ਾ ਪੱਟੀ ਤੋਂ ਇਜ਼ਰਾਈਲ ਦੀ ਸਰਹੱਦ ਪਾਰੋਂ ਤਕਰੀਬਨ 1500 ਰਾਕੇਟ ਚਲਾਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 300 ਦੇ ਕਰੀਬ ਅਸਫਲ ਹੋਏ ਅਤੇ ਗਾਜ਼ਾ ਪੱਟੀ ਵਿੱਚ ਹੀ ਡਿੱਗ ਪਏ। ਆਇਰਨ ਡੋਮ ਸਿਸਟਮ ਨੇ ਸੈਂਕੜੇ ਰਾਕੇਟ ਨਸ਼ਟ ਕਰ ਦਿੱਤੇ ਹਨ।”

ਤੁਰਕੀ ਦੇ ਰਾਸ਼ਟਰਪਤੀ ਨੇ ਕਿਹਾ : ਇਜ਼ਰਾਈਲ ਨੂੰ ਸਬਕ ਸਿਖਾਉਣ ਦੀ ਲੋੜ

ਤੁਰਕੀ ਦੇ ਰਾਸ਼ਟਰਪਤੀ ਰੇਚੇਪ ਤਯੀਪ ਅਰਡੋਨ ਇਜ਼ਰਾਈਲ ਅਤੇ ਫਿਲਸਤੀਨੀਆਂ ਵਿਚਕਾਰ ਚੱਲ ਰਹੇ ਟਕਰਾਅ ਨੂੰ ਲੈ ਕੇ ਵਿਸ਼ਵ ਦੇ ਰਾਸ਼ਟਰਪਤੀਆਂ ਨਾਲ ਗੱਲਬਾਤ ਕਰ ਰਹੇ ਹਨ। ਤੁਰਕੀ ਦੇ ਰਾਸ਼ਟਰਪਤੀ ਨੇ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਫੋਨ ਤੇ ਗੱਲਬਾਤ ਕੀਤੀ। ਗੱਲਬਾਤ ਵਿਚ ਤੁਰਕੀ ਦੇ ਰਾਸ਼ਟਰਪਤੀ ਨੇ ਕਿਹਾ ਕਿ ਇਜ਼ਰਾਈਲ ਨੂੰ ਸਖਤ ਸਬਕ ਸਿਖਾਉਣ ਦੀ ਲੋੜ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।