ਸਾਧ-ਸੰਗਤ ਬਿਮਾਰੀ ਦਾ ਵੀ ਕਰਵਾਏਗੀ ਇਲਾਜ
ਨਰੇਸ਼ ਕੁਮਾਰ, ਮਹਿਲਾਂ ਚੌਕ (ਸੰਗਰੂਰ)। ਲੋਕਾਂ ਦੇ ਘਰਾਂ ’ਚ ਮਜ਼ਦੂਰੀ ਕਰਕੇ ਆਪਣਾ ਅਤੇ ਆਪਣੀ ਇਕਲੌਤੀ ਬੇਟੀ ਦਾ ਪਾਲਣ-ਪੋਸ਼ਣ ਕਰ ਰਹੀ ਪਿੰਡ ਸਜੂਮਾ ਵਾਸੀ ਰਾਣੀ ਨਾਂਅ ਦੀ ਔਰਤ, ਇੱਕ ਖਸਤਾ ਹਾਲਤ ਮਕਾਨ ਵਿੱਚ ਰਹਿਣ ਲਈ ਮਜ਼ਬੂਰ ਸੀ। ਮਕਾਨ ਦੀ ਛੱਤ ਦੇ ਬਾਲੇ ਟੁੱਟੇ ਹੋਏ ਸਨ ਤੇ ਮੀਂਹ ਆਉਣ ’ਤੇ ਛੱਤ ਚੋਣ ਲੱਗ ਜਾਂਦੀ ਸੀ ਪਰ ਰਾਣੀ ਗਰੀਬੀ ਕਾਰਨ ਆਪਣਾ ਘਰ ਠੀਕ ਨਹੀਂ ਸੀ ਕਰਵਾ ਸਕਦੀ ਕਿਉਂਕਿ ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਵੀ ਚੱਲ ਰਹੀ ਹੈ ਤੇ ਪੈਰਾਂ ’ਤੇ ਜਖਮ ਹੋਣ ਕਰਕੇ ਤੁਰਨ-ਫਿਰਨ ਦੌਰਾਨ ਉਹ ਕਾਫੀ ਤਕਲੀਫ ਮਹਿਸੂਸ ਕਰਦੀ ਸੀ।
ਇਸ ਸਬੰਧੀ ਜਦੋਂ ਡੇਰਾ ਸੱਚਾ ਸੌਦਾ ਦੇ ਬਲਾਕ ਮਹਿਲਾਂ ਚੌਕ ਦੇ ਡੇਰਾ ਸ਼ਰਧਾਲੂਆਂ ਨੂੰ ਪਤਾ ਲੱਗਾ ਤਾਂ ਸਾਧ-ਸੰਗਤ ਨੇ ਤੁਰੰਤ ਉਸਦਾ ਮਕਾਨ ਬਣਾਉਣ ਦਾ ਫੈਸਲਾ ਕੀਤਾ। ਅੱਜ ਬਲਾਕ ਦੀ ਸਾਧ-ਸੰਗਤ ਨੇ ਪਿੰਡ ਸਜੂਮਾ ਦੀ ਰਹਿਣ ਵਾਲੀ ਰਾਣੀ ਦਾ ਮਕਾਨ ਕੁਝ ਹੀ ਘੰਟਿਆਂ ਵਿੱਚ ਬਣਾ ਕੇ ਉਸਨੂੰ ਸੌਂਪ ਦਿੱਤਾ।ਬਲਾਕ ਦੇ ਜਿੰਮੇਵਾਰ ਸੂਰਜ ਪ੍ਰਕਾਸ਼ ਇੰਸਾਂ, ਗੁਰਸ਼ਰਨ ਇੰਸਾਂ, ਬਿੱਕਰ ਇੰਸਾਂ ਅਤੇ ਨਾਇਬ ਇੰਸਾਂ ਨੇ ਦੱਸਿਆ ਕਿ ਇਹ ਭੈਣ ਬਿਮਾਰ ਹਾਲਾਤ ’ਚ ਟੁੱਟੇ ਹੋਏ ਮਕਾਨ ’ਚ ਰਹਿ ਰਹੀ ਸੀ।
ਜਦ ਇਸ ਸਬੰਧੀ ਡੇਰਾ ਸ਼ਰਧਾਲੂਆਂ ਨੂੰ ਪਤਾ ਲੱਗਾ ਤਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਸਦਕਾ ਬਲਾਕ ਮਹਿਲਾ ਚੌਕ ਦੀ ਸਾਧ-ਸੰਗਤ ਨੇ ਅੱਜ ਇਸ ਭੈਣ ਰਾਣੀ ਦਾ ਮਕਾਨ ਬਣਾ ਕੇ ਦਿੱਤਾ ਹੈ। ਸਵੇਰ ਤੋਂ ਹੀ ਸਾਧ-ਸੰਗਤ ਨੇ ਮਕਾਨ ਬਣਾਉਣਾ ਸ਼ੁਰੂ ਕੀਤਾ ਹੋਇਆ ਸੀ ਜਿਸ ਵਿੱਚ ਇੱਕ ਕਮਰਾ, ਰਸੋਈ, ਬਾਥਰੂਮ ਅਤੇ ਦਰਵਾਜੇ ਵਗੈਰਾ ਵੀ ਲਾਏ ਗਏ ਹਨ।
ਇਸ ਮੌਕੇ ਪਹੁੰਚੇ 45 ਮੈਂਬਰ ਹਰਿੰਦਰ ਇੰਸਾਂ ਅਤੇ ਸਿਵਲ ਹਸਪਤਾਲ ਸੰਗਰੂਰ ਦੇ ਫਾਰਮੈਸੀ ਅਫਸਰ ਸੁਖਵਿੰਦਰ ਬਬਲਾ ਨੇ ਕਿਹਾ ਕਿ ਇਸ ਭੈਣ ਦੇ ਪੈਰਾਂ ਦਾ ਵੀ ਇਲਾਜ ਸੰਗਰੂਰ ਦੇ ਹਸਪਤਾਲ ਵਿਖੇ ਕਰਵਾਇਆ ਜਾਵੇਗਾ। ਇਸ ਮੌਕੇ ਬਲਾਕ ਮਹਿਲਾਂ ਚੌਕ ਦੇ ਸੇਵਾਦਾਰ ਅਤੇ ਮਿਸਤਰੀ ਵੀਰ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ, 15 ਮੈਂਬਰ, 7 ਮੈਂਬਰ ਤੇ ਸੁਜਾਨ ਭੈਣਾਂ ਅਤੇ ਸਾਧ-ਸੰਗਤ ਹਾਜ਼ਿਰ ਸੀ।
ਇਸ ਮੌਕੇ ਭੈਣ ਰਾਣੀ ਨੇ ਕਿਹਾ ਉਹ ਬਹੁਤ ਗਰੀਬ ਹੋਣ ਕਰਕੇ ਮਕਾਨ ਦੀ ਟੁੱਟੀ ਛੱਤ ਹੇਠ ਰਹਿਣ ਲਈ ਮਜ਼ਬੂਰ ਸੀ, ਪਰ ਅੱਜ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਵੀਰਾਂ ਅਤੇ ਭੈਣਾਂ ਨੇ ਉਸਦਾ ਸਾਥ ਦਿੱਤਾ ਹੈ ਅਤੇ ਮਕਾਨ ਬਣਾ ਕੇ ਦਿੱਤਾ ਹੈ, ਇਸ ਲਈ ਉਹ ਸਾਧ-ਸੰਗਤ ਦਾ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹੇੈ।
ਇਸ ਸਬੰਧੀ ਪਿੰਡ ਸਜੂਮਾ ਦੇ ਸਰਪੰਚ ਪਿ੍ਰਤਪਾਲ ਸਿੰਘ ਕਾਕਾ ਨੇ ਵੀ ਡੇਰਾ ਪ੍ਰੇਮੀਆਂ ਦੀ ਭਰਵੀਂ ਤਾਰੀਫ ਕੀਤੀ। ਉਹਨਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮਾਨਵਤਾ ਭਲਾਈ ਕਾਰਜਾਂ ’ਚ ਮੋਹਰੀ ਭੂਮਿਕਾ ਨਿਭਾ ਰਹੇ ਹਨ ਤੇ ਲੋੜਵੰਦਾਂ ਦੀ ਮੱਦਦ ਕਰਕੇ ਹੋਰਨਾਂ ਲਈ ਪ੍ਰੇਰਨਾ ਸਰੋਤ ਬਣ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।