ਸਾਡੇ ਨਾਲ ਸ਼ਾਮਲ

Follow us

14.8 C
Chandigarh
Friday, February 20, 2026
More
    Home Breaking News ਸਤਿਸੰਗ ਮਨੁੱਖੀ...

    ਸਤਿਸੰਗ ਮਨੁੱਖੀ ਜੀਵਨ ਲਈ ਅਨਮੋਲ ਤੋਹਫ਼ਾ : Saint Dr MSG

    Saint Dr MSG

    ਸਤਿਸੰਗ ਮਨੁੱਖੀ ਜੀਵਨ ਲਈ ਅਨਮੋਲ ਤੋਹਫ਼ਾ : ਪੂਜਨੀਕ ਗੁਰੂ ਜੀ

    ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਫ਼ਰਮਾਉਂਦੇ ਹਨ ਕਿ ਸਤਿਗੁਰੂ, ਮੌਲ਼ਾ, ਜ਼ਰੇ-ਜ਼ਰੇ, ਕਣ-ਕਣ ’ਚ ਮੌਜ਼ੂਦ ਹੈ। ਇਸ ਸੰਸਾਰ ’ਚ ਅਜਿਹੀ ਕੋਈ ਵੀ ਜਗ੍ਹਾ ਨਹੀਂ, ਜਿੱਥੇ ਉਹ ਮਾਲਕ ਮੌਜ਼ੂਦ ਨਾ ਹੋਵੇ ਪਰ ਉਸ ਨੂੰ ਪਾਉਣ ਲਈ ਸਤਿਸੰਗ ’ਚ ਆਉਣਾ ਬਹੁਤ ਜ਼ਰੂਰੀ ਹੈ। ਜੀਵ ਜਦੋਂ ਤੱਕ ਸਤਿਸੰਗ ’ਚ ਨਹੀਂ ਆਉਂਦਾ ਉਸ ਨੂੰ ਉਦੋਂ ਤੱਕ ਉਸ ਪਰਮ ਪਿਤਾ ਪਰਮਾਤਮਾ ਬਾਰੇ ਕੁਝ ਪਤਾ ਨਹੀਂ ਲਗਦਾ ਜਦੋਂ ਸਤਿਸੰਗ ਨੂੰ ਸੁਣ ਕੇ ਉਸ ’ਤੇ ਅਮਲ ਕਰੇਗਾ। (Saint Dr MSG)

    ਉਦੋਂ ਤੋਂ ਉਹ ਉਸ ਮਾਲਕ ਦੇ ਦਰਸ਼-ਦੀਦਾਰ ਦੇ ਕਾਬਲ ਬਣਦਾ ਜਾਵੇਗਾ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜਦੋਂ ਤੱਕ ਇਨਸਾਨ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਸ ਦੀ ਮੰਜ਼ਿਲ ਕਿਹੜੀ ਹੈ। ਉਦੋਂ ਤੱਕ ਉਹ ਰਾਹ ਕਿਵੇਂ ਤੈਅ ਕਰ ਸਕੇਗਾ। ਉਹ ਸਿਰਫ਼ ਆਪਣੀ ਮੰਜ਼ਿਲ ਨੂੰ ਤੈਅ ਕਰਕੇ ਹੀ ਰਾਹ ਲੱਭ ਸਕਦਾ ਹੈ। ਉਸੇ ਤਰ੍ਹਾਂ ਜਦੋਂ ਇਨਸਾਨ ਸਤਿਸੰਗ ’ਚ ਆਉਂਦਾ ਹੈ ਉਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦੀ ਮੰਜ਼ਿਲ ਕਿਹੜੀ ਹੈ। ਜ਼ਿੰਦਗੀ ਦਾ ਕੀ ਮਕਸਦ ਹੈ ਤੇ ਉਸ ਨੂੰ ਮਨੁੱਖੀ ਜਨਮ ਕਿਉਂ ਮਿਲਿਆ ਹੈ। (Saint Dr MSG)

    ਸਤਿਸੰਗ ਸੁਣ ਲਿਆ ਤਾਂ ਉਸ ਨੂੰ ਮੰਨਣਾ ਵੀ ਜ਼ਰੂਰੀ ਹੈ | Saint Dr MSG

    ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਤਿਸੰਗ ’ਚ ਆਉਣ ਨਾਲ ਹੀ ਇਸ ਦਾ ਰਾਹ ਮਿਲਦਾ ਹੈ ਤੇ ਉਸ ਰਾਹ ’ਤੇ ਚੱਲਦੇ ਹੋਏ ਤੁਸੀਂ ਆਪਣੀ ਮੰਜ਼ਿਲ ਤੱਕ ਪਹੁੰਚ ਸਕਦੇ ਹੋ। ਉਹ ਮੰਜ਼ਿਲ ਅੱਲ੍ਹਾ, ਵਾਹਿਗੁਰੂ, ਮਾਲਕ ਹੈ ਤੇ ਉਸ ਤੱਕ ਪਹੁੰਚਣ ਵਾਲਾ ਰਾਹ ਨਾਮ-ਸ਼ਬਦ ਹੈ। ਜੇਕਰ ਇਨਸਾਨ ਸਤਿਸੰਗ ਸੁਣ ਕੇ ਉਸ ’ਤੇ ਅਮਲ ਕਰੇ ਤਾਂ ਉਸ ਦਾ ਬੇੜਾ ਪਾਰ ਹੋ ਜਾਵੇਗਾ ਜਦੋਂ ਤਕ ਇਨਸਾਨ ਸਤਿਸੰਗ ਨਹੀਂ ਸੁਣਦਾ ਉਸ ਦਾ ਮਨ ਉਦੋਂ ਤੱਕ ਨਹੀਂ ਮੰਨਦਾ, ਜੇਕਰ ਉਸ ਨੇ ਸਤਿਸੰਗ ਸੁਣ ਲਿਆ ਤਾਂ ਉਸ ਨੂੰ ਮੰਨਣਾ ਵੀ ਜ਼ਰੂਰੀ ਹੈ। ਸਤਿਸੰਗ ਸੁਣ ਕੇ ਉਸ ’ਤੇ ਅਮਲ ਕਰਨ ਨਾਲ ਹੀ ਇਨਸਾਨ ਦਾ ਬੇੜਾ ਪਾਰ ਹੋਵੇਗਾ ਤੇ ਪਰਮਾਨੰਦ ਦੀ ਪ੍ਰਾਪਤੀ ਹੋਵੇਗੀ। (Saint Dr MSG)

    ਇਸ ਲਈ ਸੰਤਾਂ, ਪੀਰ-ਫ਼ਕੀਰਾਂ ਦੇ ਬਚਨਾਂ ਨੂੰ ਸੁਣੋ ਤੇ ਉਨ੍ਹਾਂ ’ਤੇ ਅਮਲ ਕਰਨਾ ਸਿਖੋ ਸਤਿਸੰਗ ਬੇਇੰਤਹਾ ਖੁਸ਼ੀਆਂ ਦੇਣ ਵਾਲਾ ਹੁੰਦਾ ਹੈ, ਪਰ ਇਨ੍ਹਾਂ ਖੁਸ਼ੀਆਂ ਨੂੰ ਉਹੀ ਲੁੱਟ ਸਕਦੇ ਹਨ ਜੋ ਇਸ ਨੂੰ ਸੁਣ ਕੇ ਉਸ ’ਤੇ ਅਮਲ ਕਰਦੇ ਹਨ। ਦਵਾਈ ਕੋਈ ਵੀ ਡਾਕਟਰ ਚੰਗੀ ਦਿੰਦਾ ਹੋਵੇ, ਪਰ ਉਸ ਦਾ ਫ਼ਾਇਦਾ ਉਹੀ ਉਠਾ ਸਕਦਾ ਹੈ ਜੋ ਉਸ ਨੂੰ ਸਮੇਂ ’ਤੇ ਖਾਂਦੇ ਹਨ ਜੇਕਰ ਇਨਸਾਨ ਦਵਾਈ ਨੂੰ ਡਾਕਟਰ ਤੋਂ ਖ਼ਰੀਦ ਕੇ ਉਂਜ ਹੀ ਰੱਖ ਦੇਵੇ ਤਾਂ ਇਸ ਨਾਲ ਉਸ ਨੂੰ ਕੋਈ ਫ਼ਾਇਦਾ ਨਹੀਂ ਹੋਣ ਵਾਲਾ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸੰਤਾਂ ਦੇ ਬਚਨਾਂ ਨੂੰ ਸੁਣਨ ਵਾਲੇ ਜੀਵ ਬਹੁਤ ਭਾਗਾਂ ਵਾਲੇ ਹੁੰਦੇ ਹਨ ਜੇਕਰ ਜੀਵ ਉਨ੍ਹਾਂ ਬਚਨਾਂ ਨੂੰ ਸੁਣ ਕੇ ਉਨ੍ਹਾਂ ਨੂੰ ਮੰਨ ਲੈਣ ਤਾਂ ਉਸ ਦੇ ਜੀਵਨ ’ਚ ਨਾ ਅੰਦਰ ਕੋਈ ਕਮੀ ਰਹਿੰਦੀ ਹੈ ਨਾ ਬਾਹਰ। (Saint Dr MSG)