15 ਸਾਲ ਦਿੱਲੀ ਦੇ ਮੰਤਰੀ ਰਹੇ ਕਾਂਗਰਸ ਆਗੂ ਅਸ਼ੋਕ ਵਾਲੀਆ ਦਾ ਕੋਰੋਨਾ ਨਾਲ ਦੇਹਾਂਤ
ਏਜੰਸੀ, ਨਵੀਂ ਦਿੱਲੀ। ਦਿੱਲੀ ਕਾਂਗਰਸ ਦੇ ਸੀਨੀਅਰ ਆਗੂ ਅਸ਼ੋਕ ਵਾਲੀਆ ਦਾ ਕੋਰੋਨਾ ਨਾਲ ਦੇਹਾਂਤ ਹੋ ਗਿਆ ਹੈ। ਪ੍ਰਦੇਸ਼ ਕਾਂਗਰਸ ਦੇ ਇੱਕ ਸੀਨੀਅਰ ਆਗੂ ਨੇ ਦੱਸਿਆ ਕਿ ਡਾ. ਵਾਲੀਆ ਕੁਝ ਦਿਨ ਪਹਿਲਾਂ ਕੋਰੋਨਾ ਪਾਜ਼ਿਟਿਵ ਪਾਏ ਗਏ ਸਨ ਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਅਪੋਲੋ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੇ ਅੱਜ ਸਵੇਰੇ ਉਨ੍ਹਾਂ ਦਾ ਦੇਹਾਂਤ ਹੋ ਗਿਆ। ਡਾਕਟਰ ਵਾਲੀਆ ਦਿੱਲੀ ਸਰਕਾਰ ’ਚ ਲਗਾਤਾਰ 15 ਸਾਲ ਤੱਕ ਮੰਤਰੀ ਰਹੇ ਤੇ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੇ ਬਹੁਤ ਵਿਸ਼ਵਾਸਪਾਤਰ ਸਨ। ਉਨ੍ਹਾਂ ਨੇ ਦਿੱਲੀ ’ਚ ਕਾਂਗਰਸ ਨੂੰ ਮਜਬੂਤ ਕਰਨ ਲਈ ਅਹਿਮ ਭੂਮਿਕਾ ਨਿਭਾਈ ਹੈ। ਪੇਸ਼ੇ ਤੋਂ ਡਾਕਟਰ ਡਾ. ਵਾਲੀਆ ਚਾਰ ਵਾਰ ਦਿੱਲੀ ਵਿਧਾਨਸਭਾ ਦੇ ਮੈਂਬਰ ਰਹੇ। ਉਨ੍ਹਾਂ ਨੇ ਸਾਲ 1993 ’ਚ ਰਾਜਨੀਤੀ ’ਚ ਪੈਰ ਧਰਿਆ ਤੇ ਦਿੱਲੀ ਸਰਕਾਰ ’ਚ ਸਿੱਖਿਆ, ਸਿਹਤ ਤੇ ਵਿੱਤ ਮੰਤਰਾਲੇ ਵਰਗੇ ਅਹਿਮ ਅਹੁਦਿਆਂ ’ਤੇ ਕੰਮ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।