ਕਰੋੜਾਂ ਲੋਕ ਕਾੜ੍ਹਾ ਪੀ ਕੇ ਜੀ ਰਹੇ ਨੇ ਤੰਦਰੁਸਤ ਜ਼ਿੰਦਗੀ
ਰਵਿੰਦਰ ਸ਼ਰਮਾ, ਸਰਸਾ| 2019 ਦੇ ਅੰਤ ’ਚ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਵਿਸ਼ਵ ਪੱਧਰੀ ਮਹਾਂਮਾਰੀ ਕੋਰੋਨਾ ਨੇ ਵੱਡੇ ਪੱਧਰ ’ਤੇ ਦੁਨੀਆਂ ਨੂੰ ਪ੍ਰਭਾਵਿਤ ਕੀਤਾ ਹੋਇਆ ਹੈ। ਇਸ ਮਹਾਂਮਾਰੀ ਨੇ ਵਿਸ਼ਵ ਭਰ ਵਿੱਚ ਲੱਖਾਂ ਲੋਕਾਂ ਦੀ ਜਾਨ ਲੈ ਲਈ ਤੇ ਆਰਥਿਕ ਮੰਦਹਾਲੀ ਲਿਆ ਦਿੱਤੀ। ਡਬਲਿਊਐੱਚਓ ਅਨੁਸਾਰ, ਕੋਰੋਨਾ ਦੀ ਬਿਮਾਰੀ ਤੋਂ ਬਚਾਅ ਲਈ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਮਜ਼ਬੂਤ ਹੋਣਾ ਜ਼ਰੂਰੀ ਹੈ। ਸਰੀਰ ਦੀ ਇਮਿਊਨਿਟੀ ਵਧਾਉਣ ਲਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਪਹਿਲੀ ਚਿੱਠੀ ਵਿੱਚ ਆਯੂਰਵੈਦਿਕ ਕਾੜ੍ਹੇ ਦੇ ਬਚਨ ਲਿਖ ਕੇ ਭੇਜੇ ਸਾਧ-ਸੰਗਤ ਪਿਛਲੇ ਵਰ੍ਹੇ ਤੋਂ ਲੈ ਕੇ ਲਗਾਤਾਰ ਇਸ ਕਾੜ੍ਹੇ ਨੂੰ ਪੀ ਰਹੀ ਹੈ ਤੇ ਕੋਰੋਨਾ ਮਹਾਂਮਾਰੀ ਦਾ ਮੁਕਾਬਲਾ ਕਰ ਰਹੀ ਹੈ। ਪੇਸ਼ ਹਨ ਪੂਜਨੀਕ ਗੁਰੂ ਜੀ ਦੁਆਰਾ ਦੱਸਿਆ ਕਾੜ੍ਹਾ ਪੀ ਕੇ ਲਾਭ ਲੈਣ ਵਾਲਿਆਂ ਨਾਲ ਕੀਤੀ ਗੱਲਬਾਤ ਦੇ ਕੁਝ ਅੰਸ਼:-
ਆਮ ਬੁਖਾਰ ਦੇ ਲੱਛਣਾਂ ’ਚ ਵੀ ਦੇ ਰਿਹੈ ਲਾਭ
ਐਲੋਪੈਥਿਕ ਦਵਾਈ ਤੋਂ ਐਲਰਜ਼ੀ ਹੋਣ ਕਾਰਨ ਬੁਖਾਰ ਹੋਣ ’ਤੇ ਬੜੀ ਸਮੱਸਿਆ ਆਉਂਦੀ ਸੀ, ਕਿਉਂਕਿ ਮੈਂ ਕੋਈ ਵੀ ਦਵਾਈ ਨਹੀਂ ਲੈ ਸਕਦੀ ਸੀ। ਜਦੋਂ ਤੋਂ ਪੂਜਨੀਕ ਗੁਰੂ ਜੀ ਨੇ ਆਯੂਰਵੈਦਿਕ ਕਾੜ੍ਹਾ ਦੱਸਿਆ ਹੈ ਉਦੋਂ ਤੋਂ ਇਸ ਪ੍ਰੇਸ਼ਾਨੀ ਤੋਂ ਨਿਜ਼ਾਤ ਮਿਲ ਗਈ ਹੈ। ਸ਼ਾਮ ਨੂੰ ਬੁਖਾਰ ਦੇ ਲੱਛਣ ਹੋਣ ’ਤੇ ਸਾਰੀ ਸਮੱਗਰੀ ਇਕੱਠੀ ਕਰਕੇ ਕਾੜ੍ਹਾ ਬਣਾ ਕੇ ਪੀਤਾ ਤਾਂ ਸਵੇਰ ਤੱਕ ਬੁਖਾਰ ਦਾ ਨਾਮੋ-ਨਿਸ਼ਾਨ ਵੀ ਨਹੀਂ ਸੀ। ਇਹ ਕਾੜ੍ਹਾ ਇਮਿਊਨਿਟੀ ਵਧਾਉਣ ਲਈ ਬਹੁਤ ਹੀ ਕਾਰਗਰ ਸਿੱਧ ਹੋਇਆ ਹੈ। -ਮੋਨਿਕਾ ਰਾਣੀ, ਸ਼ਾਹ ਸਤਿਨਾਮ ਜੀ ਪੁਰਾ, ਸਰਸਾ
ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਆਯੂਰਵੈਦਿਕ ਕਾੜ੍ਹਾ ਵਰਦਾਨ
ਪੂਜਨੀਕ ਗੁਰੂ ਜੀ ਵੱਲੋਂ ਦੱਸਿਆ ਗਿਆ ਕਾੜ੍ਹਾ ਕੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਬਹੁਤ ਹੀ ਲਾਭਦਾਇਕ ਸਿੱਧ ਹੋਇਆ ਹੈ। ਇਹ ਕਾੜ੍ਹਾ ਮੈਂ ਹਰ ਹਫ਼ਤੇ ਲਗਾਤਾਰ ਪੀ ਰਿਹਾ ਹਾਂ। ਮੇਰੇ ਮਾਤਾ-ਪਿਤਾ ਹਫ਼ਤੇ ’ਚ ਦੋ ਵਾਰ ਇਸ ਦਾ ਸੇਵਨ ਕਰ ਰਹੇ ਹਨ ਤੇ ਤੰਦਰੁਸਤੀ ਦਾ ਖਜ਼ਾਨਾ ਸੰਭਾਲੀ ਬੈਠੇ ਹਨ ਕੰਮਾਂ-ਧੰਦਿਆਂ ਕਾਰਨ ਦੂਰ-ਦੁਰਾਡੇ ਸਫ਼ਰ ਕਰਨਾ ਪੈਂਦਾ ਹੈ। ਇਸ ਲਈ ਇਮਿਊਨਿਟੀ ਦਾ ਹੋਣਾ ਬਹੁਤ ਜ਼ਰੂਰੀ ਹੈ ਜੋ ਕਿ ਆਯੂਰਵੈਦਿਕ ਕਾੜ੍ਹੇ ਤੋਂ ਪ੍ਰਾਪਤ ਹੋਈ ਹੈ। -ਮਨਪ੍ਰੀਤ ਸਿੰਘ, ਹੀਰਕੇ (ਮਾਨਸਾ)
ਆਯੂਰਵੈਦਿਕ ਕਾੜ੍ਹੇ ਨੇ ਸਿਹਤ ਦੇ ਫਿਕਰ ਮੁਕਾ ਦਿੱਤੇ
ਬੀਤੇ ਵਰ੍ਹੇ ਜਦੋਂ ਕੋਵਿਡ ਦਾ ਜ਼ੋਰ ਸੀ ਉਦੋਂ ਦਿਮਾਗ ’ਤੇ ਇਹ ਟੈਨਸ਼ਨ ਸੀ ਕਿ ਕਿਸ ਤਰ੍ਹਾਂ ਇਸ ਬਿਮਾਰੀ ਤੋਂ ਬਚਿਆ ਜਾਵੇ ਤੇ ਨਾਲ-ਨਾਲ ਸਮਾਜਿਕ ਕੰਮ-ਧੰਦੇ ਵੀ ਜਾਰੀ ਰੱਖੇ ਜਾਣ। ਫਿਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਚਿੱਠੀ ਰਾਹੀਂ ਆਯੂਰਵੈਦਿਕ ਕਾੜ੍ਹੇ ਦੇ ਬਚਨ ਫਰਮਾਏ ਉਦੋਂ ਤੋਂ ਲੈ ਕੇ ਹਰ ਹਫ਼ਤੇ ਇਹ ਕਾੜ੍ਹਾ ਲਗਾਤਾਰ ਪੀ ਰਿਹਾ ਹਾਂ, ਜਿਸ ਨਾਲ ਸਰੀਰ ਦੀ ਇਮਿਊਨਿਟੀ ਬਰਕਰਾਰ ਹੈ ਤੇ ਅਨੰਦ ਆ ਰਿਹਾ ਹੈ। ਮੇਰੇ ਹੀ ਪਿੰਡ ਦਾ ਕੁਲਵੰਤ ਸਿੰਘ ਉਮਰ 42 ਸਾਲ ਜਿਸ ਨੂੰ ਲਗਾਤਾਰ ਜ਼ੁਕਾਮ ਰਹਿੰਦਾ ਸੀ, ਨੂੰ ਕਾੜ੍ਹਾ ਦਿੱਤਾ ਗਿਆ ਤਾਂ ਉਸ ਦਾ ਜ਼ੁਕਾਮ ਠੀਕ ਹੋ ਗਿਆ। ਪਹਿਲਾਂ-ਪਹਿਲ ਇਹ ਕਾੜ੍ਹਾ ਕੌੜਾ ਲੱਗਦਾ ਸੀ ਹੁਣ ਇਸ ਦੀ ਆਦਤ ਜਿਹੀ ਬਣ ਗਈ ਹੈ। -ਗੁਰਸੇਵਕ ਸਿੰਘ, ਲਾਲਬਾਈ (ਸ੍ਰੀ ਮੁਕਤਸਰ ਸਾਹਿਬ)
ਹੁਣ ਕਦੇ ਖੰਘ-ਜ਼ੁਕਾਮ ਵੀ ਨਹੀਂ ਹੋਇਆ
ਪੂਜਨੀਕ ਗੁਰੂੁ ਜੀ ਵੱਲੋਂ ਪਹਿਲੀ ਚਿੱਠੀ ’ਚ ਦੱਸਿਆ ਗਿਆ ਕਾੜ੍ਹਾ ਕੋਰੋਨਾ ਮਹਾਂਮਾਰੀ ਦੌਰਾਨ ਰਾਮਬਾਣ ਸਿੱਧ ਹੋਇਆ ਹੈ। ਇਸ ਕਾੜ੍ਹੇ ਨੂੰ ਪੀਣ ਨਾਲ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਤਾਕਤ ਵਧ ਗਈ ਹੈ। ਜਦੋਂ ਦਾ ਆਯੂਰਵੈਦਿਕ ਕਾੜ੍ਹਾ ਪੀਣਾ ਸ਼ੁਰੂ ਕੀਤਾ ਹੈ ਉਦੋਂ ਤੋਂ ਕਦੇ ਬੁਖਾਰ, ਜੁਕਾਮ ਜਾਂ ਖੰਘ ਵੀ ਨਹੀਂ ਹੋਇਆ। ਮੇਰਾ ਪੂਰਾ ਪਰਿਵਾਰ ਹਰ ਹਫ਼ਤੇ ਐੱਮਐੱਸਜੀ ਕਾੜ੍ਹਾ ਪੀ ਰਿਹਾ ਹੈ ਤੇ ਤੰਦਰੁਸਤ ਜਿੰੰਦਗੀ ਗੁਜ਼ਾਰ ਰਿਹਾ ਹੈ।
-ਗੁਰਸੇਵਕ ਸਿੰਘ, ਸਾਦਿਕ (ਫਰੀਦਕੋਟ)
ਰੋਗਾਂ ਨਾਲ ਲੜਨ ਦੀ ਸਮਰੱਥਾ ਵਧੀ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਪਹਿਲੀ ਚਿੱਠੀ ’ਚ ਦੱਸਿਆ ਗਿਆ ਕਾੜ੍ਹਾ ਸਰੀਰ ਦੀ ਕੋਰੋਨਾ ਮਹਾਂਮਾਰੀ ਦੇ ਨਾਲ-ਨਾਲ ਸਾਰੇ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਂਦਾ ਹੈ। ਮੈਂ ਇਹ ਕਾੜ੍ਹਾ ਹਫ਼ਤੇ ’ਚ ਤਿੰਨ ਵਾਰ ਪੀਂਦਾ ਹਾਂ ਪਿਛਲੇ ਦਿਨੀਂ ਮੇਰਾ ਗਲ਼ਾ ਬਹੁਤ ਜ਼ਿਆਦਾ ਖਰਾਬ ਹੋ ਗਿਆ ਸੀ, ਜਿਸ ਤੋਂ ਬਾਅਦ ਮੈਂ ਤਿੰਨ ਦਿਨ ਲਗਾਤਾਰ ਆਯੂਰਵੈਦਿਕ ਕਾੜ੍ਹਾ ਪੀਤਾ, ਮੇਰੀ ਸਮੱਸਿਆ ਠੀਕ ਹੋ ਗਈ ਮੇਰੇ ਮਾਤਾ ਜੀ ਦਾ ਜੁਕਾਮ ਠੀਕ ਹੋ ਗਿਆ। ਬੋਹੜ ਸਿੰਘ ਪਿੰਡ ਮਾਨਾਂ ਤੋਂ ਦਿੱਲੀ ਧਰਨੇ ਤੋਂ ਵਾਪਸ ਆਇਆ ਤਾਂ ਉਸ ਨੂੰ ਖੰਘ-ਜੁਕਾਮ ਨੇ ਘੇਰ ਲਿਆ ਬਹੁਤ ਦਵਾਈਆਂ ਲਈਆਂ ਪਰ ਠੀਕ ਨਾ ਹੋਇਆ ਫਿਰ ਉਸ ਨੂੰ ਪੂਜਨੀਕ ਗੁਰੂ ਜੀ ਦੁਆਰਾ ਦੱਸੀ ਗਈ ਵਿਧੀ ਨਾਲ ਕਾੜ੍ਹਾ ਪਿਆਇਆ ਗਿਆ ਤਾਂ ਉਹ ਬਿਲਕੁਠ ਠੀਕ ਹੋ ਗਿਆ।
-ਅਮਨਦੀਪ ਸਿੰਘ ਬਰਾੜ, ਗੱਗੜ (ਸ੍ਰੀ ਮੁਕਤਸਰ ਸਾਹਿਬ)
ਪੂਜਨੀਕ ਗੁਰੂ ਜੀ ਵੱਲੋਂ ਕੋਰੋਨਾ ਤੋਂ ਬਚਣ ਲਈ ਦੱਸਿਆ ਗਿਆ ਕਾੜ੍ਹਾ ਬਣਾਉਣ ਦਾ ਤਰੀਕਾ
ਤੁਲਸੀ, ਨਿੰਮ ਚਾਰ-ਚਾਰ ਪੱਤੇ, ਗਲੋਅ (ਟਾਹਣੀ ਅਤੇ ਪੱਤੇ) 10 ਗ੍ਰਾਮ, ਲੌਂਗ-ਇਲਾਇਚੀ 2-2, ਹਲਦੀ, ਮੁਲੱਠੀ, ਅਜ਼ਵਾਇਣ, ਸੁੰਢ, ਸਭ ਇੱਕ-ਇੱਕ ਚੂੰਢੀ, ਜ਼ੀਰਾ 5 ਗ੍ਰਾਮ, 300 ਗ੍ਰਾਮ ਪਾਣੀ ’ਚ ਪਾ ਕੇ ਉਦੋਂ ਤੱਕ ਉਬਾਲੋ ਜਦੋਂ ਤੱਕ 150 ਗ੍ਰਾਮ ਨਾ ਰਹਿ ਜਾਵੇ। ਹੁਣ ਇਸ ਨੂੰ ਚਾਹ ਵਾਂਗ ਹੌਲੀ-ਹੌਲੀ ਪੀਓ ਇੱਕ ਹਫ਼ਤੇ ’ਚ ਇੱਕ ਵਾਰ 20 ਗ੍ਰਾਮ ਗੁੜ ਜਾਂ ਸ਼ਹਿਦ ਪਾ ਸਕਦੇ ਹੋ। ਇਹ ਖੁਰਾਕ ਤਿੰਨ ਵਿਅਕਤੀਆਂ ਲਈ ਹੈ। ਇੱਕ ਵਿਅਕਤੀ 50 ਗ੍ਰਾਮ ਕਾੜ੍ਹਾ ਪੀ ਸਕਦਾ ਹੈ। ਇਸ ਤੋਂ ਇਲਾਵਾ ਸਵੇਰੇ-ਸ਼ਾਮ ਘੱਟੋ-ਘੱਟ 15 ਮਿੰਟ ਪ੍ਰਾਣਾਯਾਮ ਨਾਲ ਮਾਲਕ ਦਾ ਨਾਮ ਜ਼ਰੂਰ ਜਪਿਆ ਕਰੋ। ਸਾਬਣ ਨਾਲ ਦੋਵਾਂ ਹੱਥਾਂ ’ਤੇ ਝੱਗ ਬਣਾ ਕੇ ਇੱਕ-ਦੂਜੀ ਤਲੀ ’ਤੇ ਖਾਜ ਕਰੋ ਤਾਂ ਕਿ ਨਹੁੰ ਪੂਰੀ ਤਰ੍ਹਾਂ ਸਾਫ਼ ਹੋ ਜਾਣ। ਘਰੇਲੂ ਪ੍ਰੋਟੀਨ ਜਿਵੇਂ: ਛੋਲੇ, ਪਨੀਰ, ਦਹੀਂ, ਸੋਇਆਬੀਨ ਦੁੱਧ, ਲੱਸੀ, ਦਾਲਾਂ, ਪਿਸਤਾ ਆਦਿ ਅਤੇ ਵਿਟਾਮਿਨ ਸੀ ਜਿਵੇਂ: ਨਿੰਬੂ, ਸੰਤਰਾ, ਕਿੰਨੂ, ਮੌਸਮੀ, ਆਂਵਲਾ ਆਦਿ ਜ਼ਰੂਰ ਲਓ।
ਨੋਟ: ਇਸ ਵਿਧੀ ਅਨੁਸਾਰ ਐੱਮਐੱਸਜੀ ਆਲ ਟਰੇਡਿੰਗ ਕੰਪਨੀ ਦਾ ਰੈਡੀਮੇਡ ਕਾੜ੍ਹਾ ਵੀ ਮਾਰਕੀਟ ਵਿੱਚ ਉਪਲੱਬਧ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.