ਸਾਡੇ ਨਾਲ ਸ਼ਾਮਲ

Follow us

12.9 C
Chandigarh
Saturday, February 21, 2026
More
    Home Breaking News ਪਲਾਮੂ ’ਚ ਕਾਰ ...

    ਪਲਾਮੂ ’ਚ ਕਾਰ ਤੇ ਟਰੱਕ ਦੀ ਟੱਕਰ ਕਾਰਨ ਇੱਕ ਹੀ ਪਰਿਵਾਰ ਦੇ ਤਿੰਨ ਲੋਕਾਂ ਦੀ ਮੌਤ

    ਪਲਾਮੂ ’ਚ ਕਾਰ ਤੇ ਟਰੱਕ ਦੀ ਟੱਕਰ ਕਾਰਨ ਇੱਕ ਹੀ ਪਰਿਵਾਰ ਦੇ ਤਿੰਨ ਲੋਕਾਂ ਦੀ ਮੌਤ

    ਡਾਲਟਗੰਜ। ਝਾਰਖੰਡ ਦੇ ਪਲਾਮੂ ਜ਼ਿਲੇ ਦੇ ਸਤਬਰਵਾ ਥਾਣਾ ਖੇਤਰ ਵਿਚ ਬੁੱਧਵਾਰ ਸਵੇਰੇ ਇਕ ਕਾਰ ਅਤੇ ਟਰੱਕ ਵਿਚਾਲੇ ਹੋਈ ਟੱਕਰ ਵਿਚ ਇਕੋ ਪਰਿਵਾਰ ਨਾਲ ਸਬੰਧਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਪੁਲਿਸ ਸੂਤਰਾਂ ਨੇ ਇਥੇ ਦੱਸਿਆ ਕਿ ਪੁਲਿਸ ਜਵਾਨ ਅਖਿਲੇਸ਼ ਯਾਦਵ ਆਪਣੇ ਪਰਿਵਾਰ ਨਾਲ ਦਲਤੋਂਗੰਜ ਤੋਂ ਰਾਂਚੀ ਜਾ ਰਹੇ ਸਨ ਕਿ ਪੋਕਰਹਾ ਪਿੰਡ ਨੇੜੇ ਇਕ ਕਾਰ ਅਤੇ ਟਰੱਕ ਦੀ ਸਿੱਧੀ ਟੱਕਰ ਹੋ ਗਈ। ਇਸ ਘਟਨਾ ਵਿੱਚ ਅਖਿਲੇਸ਼ ਯਾਦਵ, ਉਸਦੀ ਪਤਨੀ ਅਤੇ ਬੇਟੇ ਦੀ ਮੌਤ ਹੋ ਗਈ। ਸੂਤਰਾਂ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸੀਨੀਅਰ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਹਨ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਜਾ ਰਿਹਾ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.