ਪਦਮਸ੍ਰੀ ਰਜਿੰਦਰ ਗੁਪਤਾ ਵੱਲੋਂ ਬਰਨਾਲਾ ਕਿ੍ਰਕਟ ਐਸੋਏਸ਼ਨ ਨੂੰ ਦੋ ਬਾਲਿੰਗ ਮਸ਼ੀਨਾਂ ਭੇਂਟ

ਖਿਡਾਰੀਆਂ ਨੂੰ ਕੋਚਿੰਗ ਦੇਣ ਲਈ ਅੰਤਰ ਰਾਸ਼ਟਰੀ ਕੋਚ ਨਵਇੰਦਰ ਸ਼ਰਮਾ ਦੀ ਕੀਤੀ ਨਿਯੁਕਤੀ

ਬਰਨਾਲਾ, (ਜਸਵੀਰ ਸਿੰਘ ਗਹਿਲ (ਸੱਚ ਕਹੂੰ)) ਜਿਲ੍ਹਾ ਬਰਨਾਲਾ ’ਚ ਕਿ੍ਰਕਟ ਖਿਡਾਰੀਆਂ ਦੀ ਪ੍ਰਤਿਭਾ ਨੂੰ ਤਰਾਸ਼ਣ ਲਈ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਅਤੇ ਪੰਜਾਬ ਕਿ੍ਰਕਟ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਗੁਪਤਾ ਨੇ ਡਿਸਟਿ੍ਰਕ ਕਿ੍ਰਕਟ ਐਸੋ. ਬਰਨਾਲਾ ਨੂੰ ਦੋ ਬਾਲਿੰਗ ਮਸ਼ੀਨਾਂ ਭੇਂਟ ਕੀਤੀਆਂ ਹਨ। ਐਸੋਸੀਏਸ਼ਨ ਪ੍ਰਧਾਨ ਵਿਵੇਕ ਸਿੰਧਵਾਨੀ ਅਤੇ ਜਨਰਲ ਸਕੱਤਰ ਰੁਪਿੰਦਰ ਗੁਪਤਾ ਨੇ ਪਦਮਸ੍ਰੀ ਰਜਿੰਦਰ ਗੁਪਤਾ ਦਾ ਧੰਨਵਾਦ ਕਰਦਿਆਂ ਕਿਹਾ ਕਿ 6 ਲੱਖ 10 ਹਜਾਰ 400 ਰੁਪਏ ਦੀ ਕੀਮਤ ਦੀਆਂ ਇੰਨ੍ਹਾਂ ਮਸ਼ੀਨਾਂ ਨਾਲ ਬੱਲੇਬਾਜਾਂ ਨੂੰ ਆਪਣੀਆਂ ਕਮੀਆਂ ਦੂਰ ਕਰਨ ਵਿੱਚ ਮਦਦ ਮਿਲੇਗੀ ਉਸਦੇ ਨਾਲ-ਨਾਲ ਗੇਂਦਬਾਜਾਂ ਨੂੰ ਵੀ ਆਪਣੀ ਲਾਈਨ ਲੈਂਥ ਸੁਧਾਰਨ ਵਿੱਚ ਸੇਧ ਮਿਲੇਗੀ।

ਇੰਨਾ ਹੀ ਨਹੀਂ ਪਦਮਸ੍ਰੀ ਗੁਪਤਾ ਨੇ ਜਿਲ੍ਹਾ ਬਰਨਾਲਾ ਦੇ ਕਿ੍ਰਕਟ ਖਿਡਾਰੀਆਂ ਦੀ ਪ੍ਰਤਿਭਾ ਨਿਖਾਰਣ ਲਈ ਇੱਕ ਅੰਤਰ ਰਾਸ਼ਟਰੀ ਕੋਚ ਨਵਇੰਦੂ ਸ਼ਰਮਾ ਦੀ ਨਿਯੁਕਤੀ ਵੀ ਕੀਤੀ ਹੈ ਜੋ ਖਿਡਾਰੀਆਂ ਨੂੰ ਫਿਟਨੈਸ ਟ੍ਰੇਨਿੰਗ ਅਤੇ ਕਿ੍ਰਕਟ ਖੇਡ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਉਣਗੇ।

ਕੋਚ ਸ਼ਰਮਾ ਉਤਰ ਜੋਨ ਵੱਲੋਂ ਵਿਜੈ ਟ੍ਰਾਫੀ ਅਤੇ ਆਲ ਇੰਟਰ ਨੈਸ਼ਨਲ ਚੈਂਪੀਅਨਸ਼ਿਪ ਤੋਂ ਇਲਾਵਾ ਅੰਡਰ-19 ਸਕੂਲ ਨੈਸ਼ਨਲ ਟੀਮ ਵਿੱਚ ਸੀ ਕੇ ਨਹਿਰੂ ਟ੍ਰਾਫੀ ਵੀ ਖੇਡ ਚੁੱਕੇ ਹਨ ਅਤੇ ਦੂਸਰਾ ਸਥਾਨ ਪ੍ਰਾਪਤ ਕਰ ਚੁੱਕੇ ਹਨ। ਪੰਜਾਬ ਕਿ੍ਰਕਟ ਟੀਮ ਵਿੱਚ ਵੀ ਉਹ ਕੋਚਿੰਗ ਪ੍ਰਦਾਨ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਹੁਣ ਜ਼ਿਲ੍ਹਾ ਕਿ੍ਰਕਟ ਐਸੋਸੀਏਸ਼ਨ ਕੋਲ ਦੋ ਕੋਚ ਹੋ ਗਏ ਹਨ ਜਿਨ੍ਹਾਂ ’ਚ ਦੂਜੇ ਕੋਚ ਕਰਮਵੀਰ ਸਿੰਘ ਕਾਕਾ ਹਨ ਅਤੇ ਇਨ੍ਹਾਂ ਵੱਲੋਂ ਸਵੇਰੇ ਸ਼ਾਮ ਟਰਾਈਡੈਂਟ ਕੰਪਲੈਕਸ ਵਿਖੇ ਖਿਡਾਰੀਆਂ ਨੂੰ ਮੁਫਤ ਕਿ੍ਰਕਟ ਸਿਖਾਈ ਜਾਂਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.