ਸਫ਼ਲਤਾ ਦਾ ਰਾਜ਼

Success

ਸਫ਼ਲਤਾ ਦਾ ਰਾਜ਼

ਸੰਸਾਰ ਦੇ ਮਹਾਨ ਵਿਗਿਆਨੀ ਅਲਬਰਟ ਆਈਨਸਟੀਨ ਤੋਂ ਇੱਕ ਵਾਰ ਇੱਕ ਲੜਕੇ ਨੇ ਪੁੱਛਿਆ, ‘‘ਸਰ, ਅੱਜ ਸਾਰੀ ਦੁਨੀਆ ’ਚ ਤੁਹਾਡਾ ਨਾਂਅ ਹੈ ਸਾਰੇ ਤੁਹਾਡੀ ਪ੍ਰਸੰਸਾ ਕਰਦੇ ਹਨ ਤੁਹਾਨੂੰ ਮਹਾਨ ਕਹਿੰਦੇ ਹਨ ਕਿਰਪਾ ਕਰਕੇ ਦੱਸੋ ਕਿ ਮਹਾਨ ਬਣਨ ਦਾ ਕੀ ਮੰਤਰ ਹੈ?’’ ਆਈਨਸਟੀਨ ਨੇ ਇੱਕ ਸ਼ਬਦ ’ਚ ਕਿਹਾ, ‘‘ਲਗਨ’’’ ‘‘ਜੀ! ਮੈਂ ਸਮਝਿਆ ਨਹੀਂ’’ ਲੜਕਾ ਬੋਲਿਆ ਆਈਨਸਟੀਨ ਹੱਸ ਕੇ ਬੋਲੇ, ‘‘ਜਦੋਂ ਮੈਂ ਤੇਰੀ ਉਮਰ ਦਾ ਸੀ ਉਦੋਂ ਹਿਸਾਬ ਤੋਂ ਬਹੁਤ ਡਰਦਾ ਸੀ, ਜਿਵੇਂ ਅੱਜ ਤੂੰ ਡਰ ਰਿਹਾ ਹੈਂ ਮੈਂ ਅਕਸਰ ਹਿਸਾਬ ’ਚੋਂ ਫੇਲ੍ਹ ਹੋ ਜਾਂਦਾ ਮੈਨੂੰ ਸਜ਼ਾ ਮਿਲਦੀ, ਮੇਰੇ ਦੋਸਤ ਮੇਰਾ ਮਜ਼ਾਕ ਉਡਾਉਂਦੇ ਮੈਂ ਬੱਸ ਮਨ ਮਾਰ ਕੇ ਰਹਿ ਜਾਂਦਾ ਇੱਕ ਦਿਨ ਮੈਂ ਸੋਚਿਆ ਕਿ ਮੈਂ ਹਿਸਾਬ ਤੋਂ ਕਿਉਂ ਘਬਰਾਉਂਦਾ ਹਾਂ?

ਬੱਸ, ਉਸ ਦਿਨ ਤੋਂ ਬਾਅਦ ਮੈਂ ਹਿਸਾਬ ਦੇ ਸਵਾਲ ਕੱਢਣ ਲੱਗਿਆ ਵਾਰ-ਵਾਰ ਅਸਫ਼ਲ ਹੋਇਆ ਦੋਸਤਾਂ ਦੇ ਮਜ਼ਾਕ ਦਾ ਪਾਤਰ ਬਣਿਆ ਪਰ ਮੇਰੇ ’ਚ ਇੱਕ ਹੀ ਲਗਨ ਸੀ ਕਿ ਹਿਸਾਬ ਕਰਕੇ ਹੀ ਰਹਾਂਗਾ ਇਸ ਲਗਨ ਦਾ ਇਹ ਫਲ ਹੈ ਕਿ ਅੱਜ ਲੋਕ ਮੇਰੇ ਸਿਧਾਂਤ ਨੂੰ ਅਪਣਾਉਂਦੇ ਹਨ ਇੱਕ ਚਮਤਕਾਰ ਇਹ ਵੀ ਹੋਇਆ ਕਿ ਮੈਂ ਵਿਗਿਆਨ ’ਚ ਮੁਹਾਰਤ ਹਾਸਲ ਕਰ ਲਈ ਲਗਨ ਹੀ ਮੇਰੀ ਸਫ਼ਲਤਾ ਦਾ ਰਾਜ਼ ਹੈ ਤੁਸੀਂ ਵੀ ਇਸ ਨੂੰ ਕਦੇ ਨਾ ਛੱਡਣਾ’’ ਸੱਚੀ ਲਗਨ ਦਾ ਮਹੱਤਵ ਉਸ ਨੂੰ ਸਮਝ ’ਚ ਆ ਗਿਆ ਸੀ ਅਤੇ ਉਹ ਆਈਨਸਟੀਨ ਦਾ ਧੰਨਵਾਦ ਕਰਕੇ ਵਾਪਸ ਚਲਾ ਗਿਆ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.