ਕੋਰੋਨਾ ਤੋਂ ਬਚਾਅ ਲਈ ਮਾਸਕ ਲਗਾਉਣਾ ਤੇ ਸਮਾਜਕ ਦੂਰੀ ਬਣਾ ਕੇ ਰੱਖਣਾ ਜ਼ਰੂਰੀ

ਕੋਰੋਨਾ ਤੋਂ ਬਚਾਅ ਲਈ ਮਾਸਕ ਲਗਾਉਣਾ ਤੇ ਸਮਾਜਕ ਦੂਰੀ ਬਣਾ ਕੇ ਰੱਖਣਾ ਜ਼ਰੂਰੀ : ਥਾਣਾ ਮੁਖੀ

ਸ਼ੇਰਪੁਰ (ਰਵੀ ਗੁਰਮਾ)। ਕੋਰੋਨਾ ਵਾਇਰਸ ਦੀ ਰੋਕਥਾਮ ਸੰਬੰਧੀ ਨਿਯਮਾਂ ਦੀ ਪਾਲਣਾ ਕਰਨ ਹਿੱਤ ਪੁਲੀਸ ਥਾਣਾ ਸ਼ੇਰਪੁਰ ਦੇ ਮੁੱਖ ਅਫਸਰ ਇੰਸਪੈਕਟਰ ਬਲਵੰਤ ਸਿੰਘ ਵੱਲੋਂ ਸਮੂਹ ਗਰਾਮ ਪੰਚਾਇਤਾਂ, ਇਲਾਕਾ ਨਿਵਾਸੀਆਂ , ਦੁਕਾਨਦਾਰਾਂ , ਸਮਾਜਸੇਵੀ ਕਲੱਬਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੇ ਮੱਦੇਨਜ਼ਰ ਸਿਹਤ ਵਿਭਾਗ ਦੇ ਨਿਯਮਾਂ ਅਨੁਸਾਰ ਲੋਕਾਂ ਨੂੰ ਮਾਸਕ ਲਗਾਉਣ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਦੀ ਅਪੀਲ ਕਰਨ ਲਈ ਕਿਹਾ ਹੈ।

ਥਾਣਾ ਮੁਖੀ ਨੇ ਕਿਹਾ ਕਿ ਕੋਰੋਨਾ ਤੋਂ ਬਚਣ ਲਈ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਨਿਯਮਾਂ ਦਾ ਪਾਲਣ ਹੀ ਕੋਰੋਨਾ ਤੋਂ ਵੱਡਾ ਬਚਾਅ ਹੈ, ਜੋ ਸਾਨੂੰ ਸਭ ਨੂੰ ਖ਼ੁਦ ਤੇ ਲਾਗੂ ਕਰਨਾ ਚਾਹੀਦਾ ਹੈ। ਉਨ੍ਹਾਂ ਦੁਕਾਨਦਾਰਾਂ ਨੂੰ ਕਿਹਾ ਕਿ ਇਸ ਲਈ ਉਹ ਖੁਦ ਵੀ ਮਾਸਕ ਲਗਾਉਣ ਅਤੇ ਗਾਹਕਾਂ ਨੂੰ ਵੀ ਮਾਸਕ ਲਗਾਉਣ ਦੀ ਬੇਨਤੀ ਕਰਨ ’ਤੇ ਮਾਸਕ ਜ਼ਰੂਰੀ ਸਲੋਗਨ ਦੁਕਾਨਾਂ ’ਤੇ ਲਗਾਏ ਜਾਣ ਤੇ ਸੈਨੀਟਾਈਜ਼ਰ ਵੀ ਰੱਖਿਆ ਜਾਵੇ।

ਉਨ੍ਹਾਂ ਕੋਰੋਨਾ ਵੈਕਸੀਨ ਸਬੰਧੀ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਖ਼ੁਦ ਵੈਕਸੀਨ ਲਗਵਾਈ ਅਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦੇ ਲਗਵਾਉਣ ਉਪਰੰਤ ਉਨ੍ਹਾਂ ਨੂੰ ਕੋਈ ਵੀ ਸਮੱਸਿਆ ਨਹੀਂ ਹੋਈ। ਇਸ ਲਈ ਸਮਾਜ ਵਿੱਚ ਵੱਧ ਮਿਲਣ ਜੁਲਣ ਵਾਲੇ ਲੋਕਾਂ ਅਤੇ ਇਲਾਕੇ ਦੇ ਸੀਨੀਅਰ ਸਿਟੀਜ਼ਨਾ ਨੂੰ ਆਪਣੀ ਅਤੇ ਦੂਸਰੇ ਦੀ ਹਿਫ਼ਾਜ਼ਤ ਲਈ ਕੋਰੋਨਾ ਵੈਕਸੀਨ ਜ਼ਰੂਰ ਲਗਵਾਉਣੀ ਚਾਹੀਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.