ਸਾਡੇ ਨਾਲ ਸ਼ਾਮਲ

Follow us

25.4 C
Chandigarh
Wednesday, February 25, 2026
More
    Home Breaking News ਕੁੱਕ ਦੀ ਕਰੋਨਾ...

    ਕੁੱਕ ਦੀ ਕਰੋਨਾ ਰਿਪੋਰਟ ਪਾਜਟਿਵ ਆਉਣ ’ਤੇ ਸਾਬਕਾ ਮੁੱਖ ਮੰਤਰੀ ਬਾਦਲ ਦਿੱਲੀ ਰਵਾਨਾ

    Corona India

    ਕੁੱਕ ਦੀ ਕਰੋਨਾ ਰਿਪੋਰਟ ਪਾਜਟਿਵ ਆਉਣ ’ਤੇ ਸਾਬਕਾ ਮੁੱਖ ਮੰਤਰੀ ਬਾਦਲ ਦਿੱਲੀ ਰਵਾਨਾ

    ਲੰਬੀ/ਕਿੱਲਿਆਂਵਾਲੀ ਮੰਡੀ, (ਮੇਵਾ ਸਿੰਘ) ਸਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕਰੋਨਾ ਰਿਪੋਰਟ ਪਾਜਟਿਵ ਆਉਣ ਤੋਂ ਬਾਅਦ ਉਨ੍ਹਾਂ ਦੇ ਪਿਤਾ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ ਸਿੰਘ ਬਾਦਲ ਵੀ ਦਿੱਲੀ ਲਈ ਰਵਾਨਾ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸ. ਬਾਦਲ ਦੇ ਗ੍ਰਹਿ ਪਿੰਡ ਬਾਦਲ ਵਿਖੇ ਉਨ੍ਹਾਂ ਦੇ ਖਾਸ ’ਤੇ ਭਰੋਸੇਯੋਗ ਕੁੱਕ ਜਿਸ ਦੀ ਉਮਰ ਕਰੀਬ 60 ਤੋਂ 65 ਸਾਲ ਤੇ ਰਸੋਈਏ ਦੇ ਪੁੱਤਰ ਦੀ ਉਮਰ ਕਰੀਬ 35-40 ਸਾਲ ਦੱਸੀ ਜਾ ਰਹੀ ਹੈ ਤੇ ਹੋਰ ਕਰਮਚਾਰੀਆਂ ਦੀ ਕਰੋਨਾ ਰਿਪੋਰਟ ਪਾਜਟਿਵ ਆਉਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਸ. ਬਾਦਲ ਵੀ ਦਿੱਲੀ ਰਵਾਨਾ ਹੋਏ।

    ਜਾਣਕਾਰੀ ਅਨੁਸਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਿੰਡ ਬਾਦਲ ਤੋਂ ਕਰੀਬ ਦੁਪਹਿਰ 2-40 ਵਜੇ ਭਿੱਸੀਆਣਾ ਹਵਾਈ ਅੱਡੇ ਨੂੰ ਰਵਾਨਾ ਹੋਏ, ਜਿੱਥੋਂ ਉਨ੍ਹਾਂ ਦਾ ਚਾਰਟਡ ਪਲੇਨ ਰਾਹੀਂ ਸ਼ਾਮ 4 ਵਜੇ ਦਿੱਲੀ ਰਵਾਨਾ ਹੋਣ ਦਾ ਪ੍ਰੋਗਰਾਮ ਪਤਾ ਚੱਲਿਆ ਹੈ। ਸੂਤਰਾਂ ਅਨੁਸਾਰ ਅਨੁਮਾਨ ਲਾਇਆ ਜਾ ਰਿਹਾ ਹੈ, ਕੁਝ ਸਮਾਂ ਬਾਦਲ ਦਿੱਲੀ ਦੇ ਇੱਕ ਪੋਸ਼ ਇਲਾਕੇ ਸਥਿੱਤ ਗ੍ਰਹਿ ਵਿਖੇ ਰਹਿਣਗੇ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.