ਸਾਡੇ ਨਾਲ ਸ਼ਾਮਲ

Follow us

19.2 C
Chandigarh
Friday, February 27, 2026
More
    Home Breaking News ਅਵਾਰਾ ਕੁੱਤਿਆਂ...

    ਅਵਾਰਾ ਕੁੱਤਿਆਂ ਨੇ 3 ਸਾਲ ਦੇ ਮਾਸੂਮ ਨੂੰ ਬੁਰੀ ਤਰ੍ਹਾਂ ਨੋਚਿਆ

    ਅਵਾਰਾ ਕੁੱਤਿਆਂ ਨੇ 3 ਸਾਲ ਦੇ ਮਾਸੂਮ ਨੂੰ ਬੁਰੀ ਤਰ੍ਹਾਂ ਨੋਚਿਆ

    ਲੌਂਗੋਵਾਲ, (ਸੱਚ ਕਹੂੰ ਨਿਊਜ਼) | ਸਥਾਨਕ ਕਸਬੇ ਦੇ ਵਾਰਡ ਨੰਬਰ 13 ਦੇ ਤਿੰਨ ਸਾਲ ਦੇ ਮਾਸੂਮ ਬੱਚੇ ਨੂੰ ਆਵਾਰਾ ਕੁੱਤਿਆਂ ਵੱਲੋਂ ਵੱਢ ਕੇ ਜਖਮੀ ਕਰਨ ਦਾ ਸਮਾਚਾਰ ਹੈ । ਇਸ ਸੰਬੰਧੀ ਜਾਣਕਾਰੀ ਦਿੰਦੇ ਕਾਂਗਰਸ ਦੇ ਸਿਟੀ ਪ੍ਰਧਾਨ ਵਿਜੈ ਕ ੁਮਾਰ ਗੋਇਲ ਨੇ ਦੱਸਿਆ ਕਿ ਮੇਰੇ ਵਾਰਡ ਦੇ ਵਸਨੀਕ ਬਲੌਰ ਖਾਨ ਦੇ ਮਾਸੂਮ ਪੋਤਰੇ ਜਾਨੀ ਖਾਨ ਜਿਸ ਦੀ ਉਮਰ 3 ਸਾਲ ਹੈ ਨੂੰ ਆਵਾਰਾ ਕੁੱਤਿਆਂ ਨੇ ਬੁਰੀ ਤਰ੍ਹਾਂ ਨੋਚਕੇ ਜਖਮੀ ਕਰ ਦਿੱਤਾ ਹੈ ਅਤੇ ਜਿਸ ਨੂੰ ਤੁਰੰਤ ਹੀ ਮੁੱਢਲੀ ਡਾਕਟਰੀ ਸਹਾਇਤਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਅਤਿ ਗ਼ਰੀਬ ਪਰਿਵਾਰ ਹੈ ਅਤੇ ਇਸ ਦੇ ਕਈ ਹਜਾਰ ਰੁਪਏ ਬੱਚੇ ਦੇ ਇਲਾਜ ਤੇ ਖਰਚ ਹੋ ਗਏ ਹਨ ।

    ਸ੍ਰੀ ਵਿਜੈ ਗੋਇਲ ਨੇ ਅੱਗੇ ਕਿਹਾ ਕਿ ਕਸਬੇ ਵਿਖੇ ਅਵਾਰਾ ਕੁੱਤਿਆਂ ਦਾ ਭਾਰੀ ਖੌਫ ਹੈ ਅਤੇ ਇਨ੍ਹਾਂ ਵੱਲੋਂ ਰੋਜਾਨਾ ਹੀ ਬੱਚਿਆਂ ਅਤੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਅਤੇ ਮੋਟਰ ਸਾਈਕਲਾਂ ਤੇ ਜਾਣ ਵਾਲੇ ਰਾਹਗੀਰਾਂ ਦੇ ਐਕਸੀਡੈਂਟ ਦਾ ਕਾਰਨ ਵੀ ਇਹ ਅਵਾਰਾ ਕੁੱਤੇ ਹੀ ਹਨ । ਇਸ ਤੋਂ ਇਲਾਵਾ ਇਨ੍ਹਾਂ ਵੱਲੋਂ ਪਸ਼ੂਆਂ ਨੂੰ ਵੀ ਕੱਟ ਕੇ ਜਖਮੀ ਕੀਤਾ ਜਾ ਰਿਹਾ ਹੈ । ਉਨ੍ਹਾਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਆਵਾਰਾ ਕੁੱਤਿਆਂ ਦਾ ਜਲਦੀ ਕੋਈ ਠੋਸ ਹੱਲ ਕਰਕੇ ਲੋਕਾਂ ਨੂੰ ਇਸ ਗੰਭੀਰ ਪ੍ਰੇਸ਼ਾਨੀ ਤੋਂ ਰਾਹਤ ਦਿਵਾਈ ਜਾਵੇ ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.