5ਵੇਂ ਦਿਨ ਦੇ ਬਜਟ ਸੈਸ਼ਨ ਦੀਆਂ ਮੁੱਖ ਗੱਲਾਂ
ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿਚ ਅੱਜ ਉਸ ਵੇਲੇ ਜ਼ਬਰਦਸਤ ਹੰਗਾਮਾ ਹੋਇਆ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜਪਾਲ ਦੇ ਭਾਸ਼ਣ ਤੋਂ ਬਾਅਦ ਆਪਣਾ ਜਵਾਬੀ ਭਾਸ਼ਣ ਸ਼ੁਰੂ ਹੀ ਕੀਤਾ ਸੀ। ਵਿਰੋਧੀਆਂ ਵੱਲੋਂ ਜ਼ਬਰਦਸਤ ਹੰਗਾਮਾ ਕੀਤਾ ਗਿਆ। ਆਪ ਤੇ ਸ਼੍ਰੋਅਦ ਦੇ ਵਿਧਾਇਕ ਨਾਅਰੇਬਾਜ਼ੀ ਕਰਦੇ ਹੋਏ ਵੇਲ ਵਿਚ ਆ ਗਏ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਭਾਸ਼ਣ ਰੋਕਣਾ ਪਿਆ। 15 ਮਿੰਟ ਲਈ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ। ਸਦਨ ਦੀ ਕਾਰਵਾਈ ਮੁੜ ਸ਼ੁਰੂ ਕੀਤੀ ਗਈ
ਬਜਟ ਦੀਆਂ ਮੁੱਖ ਗੱਲਾਂ
- ਅਵਤਾਰ ਜੂਨੀਅਰ ਨੇ ਪੁੱਛਿਆ ਕਦੋਂ 2500 ਹੋਏਗੀ ਪੈਨਸ਼ਨ
- ਅਰੁਣਾ ਚੌਧਰੀ ਨੇ ਕਿਹਾ, ਬਜਟ ਚ ਕੁਝ ਨਾ ਕੁਝ ਕੀਤਾ ਜਾਏਗਾ, ਇਹ ਵਿਚਾਰਾਧੀਨ
- ਹਰਪਾਲ ਚੀਮਾ ਨੇ ਕਿਹਾ, ਜਾਂਦੀ ਸਰਕਾਰ ਭਾਵੇਂ 6 ਮਹੀਨੇ ਲਈ ਹੀ ਕਰ ਦਿਓ
- 1 ਲਖ 74 ਹਜਾਰ 453 ਮੋਬਾਈਲ ਵੰਡੇ ਗਏ ਹਨ ਜਦੋਂ ਕਿ ਇਸ ਸਾਲ 2 ਲੱਖ 14 ਹਜਾਰ 714 ਮੋਬਾਈਲ ਵੰਡੇ ਜਾਣਗੇ
- ਮੁੱਖਮੰਤਰੀ ਵਲੋਂ ਵਾਅਦਾ ਸੀ ਕਿ ਹਰ ਨੌਜਵਾਨਾਂ ਨੂੰ ਮੋਬਾਇਲ ਵੰਡੇ ਜਾਣਗੇ ਪਰ ਹੁਣ ਸਾਰੀਆਂ ਨੂੰ ਕਿਉਂ ਨਹੀਂ ਦਿੱਤੇ ਜਾ ਰਹੇ ਹਨ : ਹਰਿੰਦਰਪਾਲ ਚੰਦੂਮਾਜਰਾ
- ਬਿਕਰਮ ਮਜੀਠੀਆ ਨੇ ਦਿੱਲੀ ਅਤੇ ਹਰਿਆਣਾ ਜੇਲ੍ਹ ਚ ਬੰਦ ਸਿੱਖ ਕਿਸਾਨਾਂ ਨਾਲ ਹੋ ਰਹੇ ਤਸੀਹੇ ਦਾ ਮੁੱਦਾ ਜ਼ੀਰੋ ਕਾਲ ਚ ਚੁੱਕਿਆ
- ਮਜੀਠੀਆ ਨੇ ਨਿੰਦਾ ਪ੍ਰਸਤਾਵ ਪੇਸ਼ ਕਰਨ ਦੀ ਮੰਗ ਕੀਤੀ
- ਨੋਦੀਪ ਅਤੇ ਸ਼ਿਵ ਕੁਮਾਰ ਨੂੰ ਮਾਰੀਆ ਗਿਆ, ਕੁੱਟਿਆ ਗਿਆ, ਤਸੀਹੇ ਦਿੱਤੇ ਗਏ, ਇਲਾਜ ਨਹੀਂ ਕਰਵਾਇਆ ਗਿਆ : ਮਜੀਠੀਆ
- ਸੁਖਪਾਲ ਖਹਿਰਾ ਨੂੰ ਸਮਾਂ ਦੇਣ ਦੇ ਕੁਲਤਾਰ ਸੰਧਵਾ ਨੇ ਕੀਤਾ ਵਿਰੋਧ
- ਸਪੀਕਰ ਨੇ ਕਿਹਾ ਕਿ, ਪਾਰਟੀ ਹੋਣਾ ਜਰੂਰੀ ਨਹੀਂ, ਹਾਊਸ ਦਸ ਮੈਂਬਰ ਹੋਣਾ ਜਰੂਰੀ, ਸੁਖਪਾਲ ਖਹਿਰਾ ਹਾਊਸ ਫਾਈ ਮੈਂਬਰ, ਉਹ ਬੋਲਣਗੇ
- ਅਕਾਲੀ ਦਲ ਦੇ ਵਿਧਾਇਕਾਂ ਵਲੋਂ ਚੇਅਰ ਦੀ ਤੌਹੀਨ ਕੀਤੀ, ਅਕਾਲੀ ਦਲ ਦੇ ਸਾਰੇ ਵਿਧਾਇਕਾਂ ਨੂੰ ਸੈਸ਼ਨ ਦੇ ਬਾਕੀ ਰਹਿੰਦੇ ਸਮੇਂ ਲਈ ਨੇਮ ਕਰਦੇ ਹੋਏ ਮੁਅੱਤਲ ਕਰਦਾ ਹਾਂ : ਸਪੀਕਰ
- ਅਕਾਲੀ ਵਿਧਾਇਕ 3 ਦਿਨ ਲਈ ਮੁਅੱਤਲ
- ਖੇਤੀ ਕਮੇਟੀ ਲਈ ਮੁੱਖਮੰਤਰੀ ਨੇ ਪੱਤਰ ਲਿਖਿਆ ਸੀ ਅਤੇ ਉਸ ਤੋਂ ਬਾਅਦ ਉਹ ਮੈਂਬਰ ਬਣੇ ਸਨ : ਆਮ ਆਦਮੀ ਪਾਰਟੀ
- ਦਰਅਸਲ ਇਹ ਹਾਈ ਪਾਵਰ ਕਮੇਟੀ ਬਣੀ, ਇਹਦੀ ਦੋ ਮੀਟਿੰਗਾਂ ‘ਚ ਪੰਜਾਬ ਨਹੀਂ ਸੀ ਸ਼ਾਮਲ : ਮਨਪ੍ਰੀਤ ਬਾਦਲ
- ਮਨਪ੍ਰੀਤ ਬਾਦਲ ਨੂੰ ਪਤਾ ਸੀ ਤਾਂ ਉਨ੍ਹਾਂ ਨੇ ਪੰਜਾਬ ਚ ਆ ਕੇ ਕਿਉਂ ਨਹੀਂ ਦੱਸਿਆ : ਹਰਪਾਲ ਚੀਮਾ
- ਆਮ ਆਦਮੀ ਪਾਰਟੀ ਵੈਲ ਚ ਆਈ, ਹੰਗਾਮਾ
- ਸੀਐਮ ਸਾਹਿਬ ਇਕ ਮਤਾ ਲੈ ਕੇ ਆਏ ਹਨ, ਇਸ ਤੇ ਚਰਚਾ ਕਰਨ ਦੀ ਥਾਂ ਸਹਿਮਤੀ ਜਾ ਨਹੀਂ ਸਹਿਮਤੀ ਬਾਰੇ ਚਰਚਾ ਕਿਉਂ ਨਹੀਂ ਹੋ ਰਿਹਾ ਹੈ। : ਕੰਵਰ ਸੰਧੂ
- ਸੁਖਪਾਲ ਖਹਿਰਾ ਅਤੇ ਓਹਨਾ ਦੇ ਤਿੰਨ ਸਾਥੀ ਵਿਧਾਇਕਾਂ ਨੇ ਮਤੇ ਦੀ ਪ੍ਰੋੜਤਾ ਕੀਤੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.