ਸੰਤਾਂ ਦਾ ਹਰ ਬਚਨ ਲੋਕਾਂ ਦੇ ਭਲੇ ਲਈ ਹੁੰਦਾ ਹੈ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸੰਤ, ਪੀਰ-ਫ਼ਕੀਰ ਇਸ ਦੁਨੀਆਂ ਵਿਚ ਸਭ ਦਾ ਭਲਾ ਕਰਨ ਲਈ ਆਉਂਦੇ ਹਨ ਉਨ੍ਹਾਂ ਦਾ ਕਿਸੇ ਵੀ ਧਰਮ, ਮਜ਼ਹਬ ਜਾਂ ਕਿਸੇ ਵਿਅਕਤੀ ਨਾਲ ਕੋਈ ਵੈਰ-ਵਿਰੋਧ ਨਹੀਂ ਹੁੰਦਾ ਸੰਤ, ਪੀਰ-ਫ਼ਕੀਰ ਹਰ ਜੀਵ ਨੂੰ ਪਿਆਰ ਦਾ ਪਾਠ ਪੜ੍ਹਾਉਂਦੇ ਹਨ ਅਤੇ ਇਹ ਸੰਦੇਸ਼ ਦਿੰਦੇ ਹਨ ਕਿ ਜੋ ਸੰਤ, ਪੀਰ-ਪੈਗੰਬਰਾਂ ਨੇ ਲਿਖਿਆ ਹੈ ਉਸ ਨੂੰ ਸਿਰਫ਼ ਪੜ੍ਹ ਕੇ ਛੱਡੋ ਨਾ ਸਗੋਂ ਉਨ੍ਹਾਂ ਦੇ ਲਿਖੇ ਹੋਏ ਬਚਨਾਂ ਨੂੰ ਪੜ੍ਹ ਕੇ ਉਨ੍ਹਾਂ ’ਤੇ ਅਮਲ ਵੀ ਕਰੋ ਇਨਸਾਨ ਜੇਕਰ ਉਨ੍ਹਾਂ ਬਚਨਾਂ ’ਤੇ ਚਲਦਾ ਹੈ ਤਾਂ ਮਾਲਕ ਦੀ ਦਇਆ-ਮਿਹਰ ਨਾਲ ਮਾਲਾਮਾਲ ਜ਼ਰੂਰ ਹੋ ਜਾਂਦਾ ਹੈ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸੰਤ, ਪੀਰ-ਫ਼ਕੀਰ ਜੋ ਵੀ ਬਚਨ ਕਰਦੇ ਹਨ ਉਹ ਕਦੇ ਖਾਲੀ ਨਹੀਂ ਜਾਂਦੇ ਅਤੇ ਸਾਡੇ ਗੁਰੂ, ਪੀਰ-ਪੈਗੰਬਰਾਂ ਨੇ ਜੋ ਕੁਝ ਵੀ ਲਿਖਿਆ ਹੈ ਉਹ ਬਿਲਕੁਲ ਵੀ ਝੂਠ ਨਹੀਂ ਹੈ ਉਨ੍ਹਾਂ ਜੋ ਵੀ ਲਿਖਿਆ ਹੈ ਉਹ ਸੱਚ ਸੀ, ਸੱਚ ਹੈ ਅਤੇ ਸੱਚ ਹੀ ਰਹੇਗਾ ਆਦਮੀ ਨੂੰ ਜੇਕਰ ਚੰਦ ਨੋਟਾਂ ਦੀ ਹਵਾ ਮਿਲ ਜਾਵੇ ਤਾਂ ਆਦਮੀ ਬਦਲ ਜਾਂਦਾ ਹੈ ਭਰਾ, ਭਰਾ ਦਾ ਦੁਸ਼ਮਣ ਹੋ ਜਾਂਦਾ ਹੈ
ਪੈਸਿਆਂ ਦੇ ਚੰਦ ਟੁਕੜਿਆਂ ਲਈ ਲੋਕ ਆਪਣਾ ਦੀਨ, ਈਮਾਨ, ਮਜ਼ਹਬ ਸਭ ਕੁਝ ਵੇਚ ਦਿੰਦੇ ਹਨ ਪਰ ਸੰਤ ਵਿਕਾਊ ਨਹੀਂ ਹੁੰਦੇ ਅਤੇ ਕਿਸੇ ਦੇ ਕਹਿਣ ਨਾਲ ਉਹ ਬਚਨ ਨਹੀਂ ਕਰਦੇ ਸਗੋਂ ਉਹ ਤਾਂ ਸਭ ਲਈ ਦੁਆ ਕਰਦੇ ਸਨ, ਕਰਦੇ ਹਨ ਅਤੇ ਕਰਦੇ ਹੀ ਰਹਿਣਗੇ ਜਿਸ ਤਰ੍ਹਾਂ ਰੁੱਖ ਆਪਣਾ ਫ਼ਲ ਖੁਦ ਨਹੀਂ ਖਾਂਦਾ ਅਤੇ ਸਮੁੰਦਰ ਆਪਣਾ ਪਾਣੀ ਖੁਦ ਨਹੀਂ ਪੀਂਦਾ ਉਸੇ ਤਰ੍ਹਾਂ ਸੰਤ, ਪੀਰ-ਫ਼ਕੀਰ ਵੀ ਪਰਮਾਰਥ ਲਈ, ਦੂਸਰਿਆਂ ਦੀ ਖੁਸ਼ੀ, ਪਰਮਾਨੰਦ ਲਈ ਸੰਸਾਰ ਵਿਚ ਆਉਂਦੇ ਹਨ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸੰਤਾਂ ਦੇ ਬਚਨਾਂ ਦਾ ਕਦੇ ਵੀ ਬੁਰਾ ਨਹੀਂ ਮੰਨਣਾ ਚਾਹੀਦਾ ਜੋ ਇਨਸਾਨ ਬਚਨਾਂ ਨੂੰ ਗਲਤ ਮੰਨਦਾ ਹੈ ਇਸਦਾ ਅਰਥ ਹੈ ਕਿ ਉਹ ਮਨ ਦੇ ਵੱਸ ਵਿਚ ਹੈ ਇਸ ਲਈ ਮਨ ਨਾਲ ਲੜਨਾ ਚਾਹੀਦਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.