ਸਾਡੇ ਨਾਲ ਸ਼ਾਮਲ

Follow us

11.3 C
Chandigarh
Friday, January 23, 2026
More
    Home ਮਨੋਰੰਜਨ ਕੌਸ਼ਲਿਆ ਦਾ ਕਿਰ...

    ਕੌਸ਼ਲਿਆ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਏਗੀ ਹੇਮਾ ਮਾਲਿਨੀ!

    ਕੌਸ਼ਲਿਆ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਏਗੀ ਹੇਮਾ ਮਾਲਿਨੀ!

    ਮੁੰਬਈ। ਬਾਲੀਵੁੱਡ ਦੀ ਡ੍ਰੀਮ ਗਰਲ ਹੇਮਾ ਮਾਲਿਨੀ ਸਿਲਵਰ ਸ¬ਕ੍ਰੀਨ ’ਤੇ ਭਗਵਾਨ ਸ਼੍ਰੀ ਰਾਮ ਦੀ ਮਾਂ ਕੌਸ਼ਲਿਆ ਦਾ ਕਿਰਦਾਰ ਨਿਭਾਉਂਦੀ ਵੇਖੀ ਜਾ ਸਕਦੀ ਹੈ। ਤਨਹਾਜੀ ਨਿਰਦੇਸ਼ਕ ਓਮ ਰਾਉਤ ਫਿਲਮ ਆਦਿਪੁਰਸ਼ ਬਣਾਉਣ ਜਾ ਰਹੇ ਹਨ। ਫਿਲਮ ਵਿੱਚ ਦੱਖਣੀ ਭਾਰਤ ਦੇ ਸੁਪਰਸਟਾਰ ਪ੍ਰਭਾਸ ਅਤੇ ਸੈਫ ਅਲੀ ਖਾਨ ਮੁੱਖ ਭੂਮਿਕਾਵਾਂ ਵਿੱਚ ਹਨ। 3 ਡੀ ਤਕਨਾਲੋਜੀ ’ਤੇ ਆਧਾਰਤ ਇਹ ਫਿਲਮ ਰਾਮਾਇਣ ਦੀ ਕਹਾਣੀ ’ਤੇ ਅਧਾਰਤ ਹੈ। ਇਸ ਵਿੱਚ ਪ੍ਰਭਾਸ ਪ੍ਰਭੂ ਸ਼੍ਰੀਰਾਮ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ, ਜਦੋਂ ਕਿ ਸੈਫ ਅਲੀ ਖਾਨ ਲੰਕੇਸ਼ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ। ਫਿਲਮ ’ਚ ਕ੍ਰਿਤੀ ਸਨਨ ਸੀਤਾ ਦੇ ਕਿਰਦਾਰ ਨੂੰ ਲੈ ਕੇ ਵੀ ਚਰਚਾਵਾਂ ਹਨ। ਹੁਣ ਇਸ ਫਿਲਮ ਵਿੱਚ ਹੇਮਾ ਮਾਲਿਨੀ ਦੇ ਸ਼ਾਮਲ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।

    ਇੱਕ ਚਰਚਾ ਹੈ ਕਿ ਹੇਮਾ ਮਾਲਿਨੀ ਓਮ ਰਾਊਤ ਦੀ ਫਿਲਮ ਵਿੱਚ ਪ੍ਰਭਾਸ ਦੀ ਮਾਂ ਦੇ ਕਿਰਦਾਰ ਵਿੱਚ ਨਜ਼ਰ ਆਵੇਗੀ। ਹੇਮਾ ਇਸ ਫਿਲਮ ਵਿੱਚ ਕੌਸ਼ਲਿਆ ਦੀ ਭੂਮਿਕਾ ਨਿਭਾ ਸਕਦੀ ਹੈ। ਇਸ ਮੈਗਾ ਬਜਟ ਫਿਲਮ ਨੂੰ ਓਮ ਰਾਉਟ, ਟੀ ਸੀਰੀਜ਼ ਦੇ ਮਾਲਕ ਭੂਸ਼ਨ ਕੁਮਾਰ ਦੇ ਨਾਲ ਪ੍ਰੋਡਿਊਸ ਕਰ ਰਹੇ ਹਨ। ਫਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਵਾਲੀ ਹੈ। ਇਹ ਫਿਲਮ ਹਿੰਦੀ, ਤਾਮਿਲ, ਤੇਲਗੂ, ਕੰਨੜ ਅਤੇ ਮਲਿਆਲਮ ਭਾਸ਼ਾਵਾਂ ਦੇ ਨਾਲ-ਨਾਲ ਹੋਰ ਭਾਸ਼ਾਵਾਂ ਵਿੱਚ ਵੀ ਨਿਰਧਾਰਤ ਕੀਤੀ ਜਾ ਰਹੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.