ਬੁਢਾਪੇ ਦੀ ਬੇਵਸੀ ਖਿਲਾਫ਼ ਵਿਗਿਆਨਕ ਖੋਜ਼ਾਂ
ਬੁਢਾਪੇ ਤੋਂ ਮੁਕਤੀ ਚਿਰਾਂ ਤੋਂ ਮਨੁੱਖ ਦੀ ਲਾਲਸਾ ਰਹੀ ਹੈ ਅਤੇ ਜਵਾਨੀ ਨੂੰ ਸਥਾਈ ਰੱਖਣਾ ਚਾਹੁੰਦਾ ਹੈ ਇੱਕ ਅਮਰਤਾ ਉਹ ਵੀ ਹੈ, ਜਿਸ ਨੂੰ ਅਸੀਂ ਕਰਮਸ਼ੀਲ ਮਹਾਂਪੁਰਸ਼ਾਂ ’ਚ ਦੇਖਦੇ ਹਾਂ ਅਤੇ ਉਨ੍ਹਾਂ ਨੂੰ ਯੁੱਗ-ਯੁੱਗਾਂ ਤੋਂ ਜਾਣਦੇ ਹਾਂ ਅਲਬਤਾ ਹੁਣ ਵਿਗਿਆਨੀ ਸਰੀਰਕ ਅਵਸਥਾ ਵੱਲ ਵਧ ਰਹੇ ਹਨ ਭਾਵ ਬੁਢਾਪੇ ਤੋਂ ਦੁਖੀ ਹੋ ਰਹੇ ਲੋਕਾਂ ਲਈ ਇਹ ਚੰਗੀ ਖ਼ਬਰ ਹੈ ਕਿ ਭਵਿੱਖ ’ਚ ਨਾ ਤਾਂ ਤੁਹਾਡੀ ਆਂਤਰਿਕ ਕੋਸ਼ਿਕਾਵਾਂ ਦਾ ਸਰਣ ਹੋਵੇਗਾ ਅਤੇ ਨਾ ਹੀ ਚਿਹਰੇ ’ਤੇ ਝੂਰੜੀਆਂ ਆਉਣਗੀਆਂ ਜੀ ਹਾਂ, ਵਿਗਿਆਨੀਆਂ ਨੇ ਉਸ ਜੀਨ ਦੀ ਖੋਜ ਕਰ ਲਈ ਹੈ, ਜੋ ਸਰੀਰ ’ਚ ਬੁਢਾਪਾ ਲਿਆਉਂਦੀ ਹੈ
ਵਿਸਕਾਸਿਨ ਯੂਨੀਵਰਸਿਟੀ ਦੇ ਵਿਗਿਆਨੀ ਡਾ. ਵਾਨ ਜੂਲੀ ਨੇ ਬੁਢਾਪਾ ਲੈਣ ਵਾਲੀ ਸਤੰਭ ਕੋਸ਼ਿਕਾ ਮੈਨਸਕਾਇਮਾਲ ਨੂੰ ਖੋਜ ਲਿਆ ਹੈ ਸਰੀਰ ’ਚ ਇਸ ਦੀ ਕਮੀ ਨਾਲ ਬੁਢਾਪਾ ਆਉਂਦਾ ਹੈ ਇਨ੍ਹਾਂ ਕੋਸ਼ਿਕਾਵਾਂ ਨੂੰ ਦਵਾਈਆਂ ਜਰੀਏ ਮੁੜ ਜਿਉਂਦਾ ਕੀਤਾ ਜਾਵੇਗਾ
ਹਾਲਾਂਕਿ ਕਨਾਡਾ ਦੇ ਅਰਬਪਤੀ ਪੀਟਰ ਨਿਗਾਰਡ ਸਟੇਮ ਸੇਲ ਇੱਕ ਸਾਲ ’ਚ ਚਾਰ ਵਾਰ ਇੰਜੈਕਸ਼ਨ ਲਗਵਾ ਕੇ ਆਪਣਾ ਬੁਢਾਪਾ ਰੋਕਣ ਦਾ ਦਾਅਵਾ ਕਰ ਰਹੇ ਹਨ ਅਮਰੀਕੀ ਵਿਗਿਆਨੀ ਰੇ ਕਰਜਬੀਜ ਨੇ ਵੀ 2009 ’ਚ ਅਜਿਹਾ ਹੀ ਦਾਅਵਾ ਕੀਤਾ ਸੀ ਉਨ੍ਹਾਂ ਨੇ ਬੁਢਾਪਾ ਰੋਕਣ ਦੀ ਵਰਤੋਂ ਨੂੰ ‘ਲਾਅ ਆਫ਼ ਐਕਸੀਲਰੇਟਿੰਗ ਰਿਟਨਰਸ’ ਨਾਂਅ ਦਿੱਤਾ ਹੋਇਆ ਹੈ
ਇਸ ਪ੍ਰਯੋਗ ’ਚ ਨੈਨੋ ਤਕਨੀਕ ਜਰੀਏ ਰਕਤ ਕੋਸ਼ਿਕਾਵਾਂ ਨੂੰ ਮੁੜ ਜਿਉਂਦਾ ਕੀਤਾ ਜਾਵੇਗਾ ਪਰ ਇਹ ਦਾਅਵਾ ਕਿੰਨਾ ਵਿਵਹਾਰਕ ਹੈ, ਇਹ ਹਾਲੇ ਭਵਿੱਖ ਦੇ ਗਰਭ ’ਚ ਹੀ ਹੈ ਦਰਅਸਲ, ਜਿਨ੍ਹਾਂ ਪ੍ਰਸੰਗਾਂ ਨੂੰ ਅਸੀਂ ਮਿਥਕ ਕਹਿ ਕੇ ਨਕਾਰਦੇ ਹਾਂ, ਉਹ ਵਿਗਿਆਨ ਦੇ ਅਜਿਹੇ ਪ੍ਰੇਰਕ ਸੂਤਰ ਹਨ, ਜੋ ਮੌਲਿਕ ਅਨੁਸੰਧਾਨ ਦਾ ਜਰੀਆ ਬਣ ਸਕਦੇ ਹਨ ਗਵਾਲੀਅਰ ਦੇ ਡਾ. ਬਾਲਕ੍ਰਿਸ਼ਨ ਗਣਪਤਰਾਓ ਮਾਤਾਪੁਰਕਰ ਨੇ ਗੰਧਾਰੀ ਦੇ ਭਰੂਣ -ਪਿੰਡ ਤੋਂ ਸੌ ਕੌਰਵਾਂ ੂ ਦੇ ਜਨਮ ਦੀ ਕਥਾਂ ਤੋਂ ਪ੍ਰੇਰਨਾ ਲੈ ਕੇ ਅੰਗਾਂ ਨੂੰ ਪੈਦਾ ਕਰਨ ’ਚ ਸਫਲਤਾ ਪ੍ਰਾਪਤ ਕੀਤੀ ਹੈ
ਅਮਰੀਕਾ ’ਚ ਰਹਿੰਦੇ ਹੋਏ ਉਨ੍ਹਾਂ ਨੇ ਅੰਗਾਂ ਦੇ ਪੈਦਾ ਹੋਣ ਨਾਲ ਜੁੜੇ ਕਈ ਪੇਂਟੇਟ ਵੀ ਕਰਾਏ ਹਨ ਦਰਅਸਲ ਜੀਨ ਵਿਗਿਆਨੀਆਂ ਦਾ ਮੰਨਣਾ ਹੈ ਕਿ ਮਨੁੱਖੀ ਸਰੀਰ ’ਚ ਜੋ ਸਾਫ਼ਟਵੇਅਰ ਕ੍ਰਿਰਿਆਸੀਲ ਹੈ, ਉਹ ਪਾਸ਼ਾਣਯੁਗੀਨ ਹੈ ਉਸ ਨੂੰ ਵਰਤਮਾਨ ਯੁੱਗ ਦੇ ਅਨੁੂਰੁਪ ਬਦਲਣ ਦੀ ਜ਼ਰੂਰਤ ਹੈ ਉਸ ’ਚ ਸਰਗਰਮੀ ਰਕਤ ਕਣਾਂ ਦੀ ਥਾਂ ਨੈਨੋਬੋਟਸ ਨੂੰ ਉਤਸਾਹਿਤ ਕੀਤਾ ਜਾਵੇਗਾ, ਜੋ ਰਕਤਕਣਾਂ ਦੀ ਤੁਲਨਾ ’ਚ ਕਈ ਹਜ਼ਾਰ ਗੁਣਾ ਜਿਆਦਾ ਤੇਜ਼ੀ ਨਾਲ ਸਰਗਰਮ ਰਹਿਣਗੇ ਕੈਲੀਫ਼ੋਰਨੀਆਂ ਲਾਇਫ਼ ਕੰਪਨੀ ਦੇ ਵਿਗਿਆਨੀ ਸਿੰਥਿਆ ਕੈਨਯੂਨ ਨੇ ਅਜਿਹਾ ਗੋਲ¬ਕ੍ਰਮਿ ਉਤਸਰਜਿਤ ਕੀਤਾ ਹੈ, ਜੋ ਆਪਣੀ ਕੁਦਰਤੀ ਉਮਰ ਤੋਂ 10 ਗੁਣਾ ਜਿਆਦਾ ਜੀਅ ਸਕੇਗਾ
ਇਹ ਚਮਤਕਾਰ ਬੁਢਾਪੇ ਦੇ ਕਾਰਕ ਡੈਫ਼-2ਜੀਨ ਨੂੰ ਰੱਦ ਕਰਕੇ ਕੀਤਾ ਹੈ ਜੇਕਰ ਜਵਾਨੀ ਸਥਿਰ ਹੋ ਜਾਂਦੀ ਹੈ ਤਾਂ ਇਨਸਾਨ ਸਾਹ ਲਏ ਬਿਨਾਂ 15 ਮਿੰਟ ਤੱਕ ਦੌੜ ਸਕੇਗਾ ਚਾਰ ਘੰਟੇ ਤੱਕ ਬਿਨਾਂ ਆਕਸੀਜਨ ਦੇ ਪਾਣੀ ’ਚ ਸਕੂਬਾ ਡਾਇਵਿੰਗ ਕਰ ਸਕੇਗਾ ਪਰ ਬੁਢਾਪਾ ਰੋਕਣ ਦੀ ਤਕਨੀਕ ਆਸਾਨ ਹੋਣ ਤੱਕ ਉਡੀਕ ਕਰੋ ਅਤੇ 25-30 ਕਰੋੜ ਦਾ ਪ੍ਰਬੰਧ ਵੀ ਕਰ ਲਵੋ, ਉਦੋਂ ਕਿਤੇ ਜਾ ਕੇ ਬੁਢਾਪੇ ਤੋਂ ਬਚਣ ਦੇ ਉਪਾਅ ਦੀ ਉਮੀਦ ਰੱਖੋ ਦਰਅਸਲ ਵਿਗਿਆਨੀਆਂ ਨੇ ਬੁਢਾਪੇ ਦੀ ਉਸ ਜੀਨ ਨੂੰ ਲੱਭ ਕੱਢਿਆ ਹੈ, ਜੋ ਉਮਰ ਵਧਾਉਣ ਨਾਲ ਬੁਢਾਪਾ ਲਿਆਉਂਦੀ ਹੈ
ਇਸ ਜੀਨ ਦਾ ਜੀਏਟੀਏ-4, ਏਐਚਐਚ, ਐਫ਼ਓਐਕਸ-1 ਨਾਂਅ ਨਾਲ ਨਾਮਜ਼ਦ ਕੀਤਾ ਗਿਆ ਹੈ ਇਸ ਜੀਨ ਦੇ ਉਲਟ ਵਿਗਿਆਨੀਆਂ ਨੇ ਉਸ ਜੀਨ ਨੂੰ ਪਹਿਚਾਣਿਆ ਹੈ, ਜੋ ਦੰਦ, ਦਿਲ, ਆਂਤੜੀ ਅਤੇ ਫ਼ੇਫੜਿਆਂ ਨੂੰ ਵਿਕਸਿਤ ਕਰਨ ’ਚ ਅਹਿਮ ਭੂਮਿਕਾ ਨਿਭਾਉਂਦੀ ਹੈ ਇਸ ਜੀਨ ਨੂੰ ਜੀਏਟੀਏ-6 ਨਾਂਅ ਦਿੱਤਾ ਗਿਆ ਹੈ ਬੁਢਾਪੇ ਦੀ ਪ੍ਰਕਿਰਿਆ ਨੂੰ ਹੌਲੀ ਕਰਨ ਦੀ ਦਿਸ਼ਾ ’ਚ ਇਜਰਾਇਲੀ ਵਿਗਿਆਨੀਆਂ ਨੇ ਦੂਜੀ ਪ੍ਰਕਿਰਿਆ ਨੂੰ ਆਧਾਰ ਬਣਾਇਆ ਹੈ ਇਨ੍ਹਾਂ ਨੇ ਮਨੁੱਖੀ ਗੁਣਸੂੂਤਰਾਂ (¬ਕ੍ਰੋਮੋਸੋਸਮਸ) ਦੇ ਸਿਰਾਂ ’ਤੇ ਮੌਜੂਦ ਟੇਲੋਮੇਅਰ ਦੀ ਲੰਬਾਈ ਨੂੰ ਘੱਟ ਕਰ ਦਿੱਤਾ ਹੈ ਇਨ੍ਹਾਂ ਵਿਗਿਆਨੀਆਂ ਦਾ ਦਾਅਵਾ ਹੈ ਕਿ ਗੁਣ-ਸੂਤਰਾਂ ਦੇ ਮੁਹਾਨਾ ’ਚ ਵਿਕਸਿਤ ਕਰਨ ਵਾਲੇ ਜੀਨ ਹੁੰਦੇ ਹਨ ਫ਼ਿਲਹਾਲ ਹਾਲੇ ਇਹ ਕਹਿਣਾ ਮੁਸ਼ਕਿਲ ਹੀ ਹੈ ਕਿ ਕੁਦਰਤ ਦੇ ਖਿਲਾਫ਼ ਵਿਗਿਆਨੀਆਂ ਦੇ ਇਹ ਦਾਅਵੇ ਭਵਿੱਖ ’ਚ ਕਿੰਨੇ ਕਾਰਗਰ ਸਿੱਧ ਹੁੰਦੇ ਹਨ
ਪਰ ਇੱਕ ਅਮਰਤਾ ਉਹ ਵੀ ਹੈ, ਜੋ ਵਿਅਕਤੀ ਦੇ ਕੁਝ ਅਨੌਖਾ ਕਰ ਜਾਣ ਦੇ ਗੁਣ ਨਾਲ ਜੁੜੀ ਹੈ ਦੂਜੀ ਅਮਰਤਾ ਉਹ ਹੈ, ਜਿਨ੍ਹਾਂ ਨੂੰ ਅਸੀਂ ਈਸਵਰ ਦੇ ਰੂਪ ’ਚ ਜਾਣਦੇ ਹਨ, ਉਨ੍ਹਾਂ ਨੂੰ ਅਮਰ ਬਣਾਈ ਰੱਖਣ ਦੀ ਪਿੱਠਭੂਮੀ ’ਚ ਆਖ਼ਰ : ਸਖ਼ਤ ਜੀਵਨ ਸੰਘਰਸ਼ ਅਤੇ ਕਰਮ ਦੀ ਪ੍ਰਧਾਨਗੀ ਰਹੀ ਹੈ ਲੇਖਕਾਂ ਅਤੇ ਵਿਗਿਆਨੀਆਂ ਨੂੰ ਵੀ ਅਸੀਂ ਯੁੱਗਾਂ ਤੋਂ ਜਾਣਦੇ ਹਾਂ, ਜਿਨ੍ਹਾਂ ਨੂੰ ਰਾਸ਼ਟਰ ਦੀ ਸੁਰੱਖਿਆ ਲਈ ਬਲੀਦਾਨ ਦਿੱਤੇ, ਵਿਅਕਤੀ ਦੇ ਅਨੁਸ਼ਾਸਿਤ ਬਣੇ ਰਹਿਣ ਲਈ ਮੁੱਲ ਦਿੱਤੇ ਅਤੇ ਜੀਵਨ ਅਤੇ ਸਮਾਜ ਨੂੰ ਸੁਵਿਧਾਜਨਕ ਬਣਾਉਣ ਲਈ ਉਪਕਰਨਾਂ ਦਾ ਬਾਈਕਾਟ ਕੀਤਾ ਅਮਰ ਰਾਵਣ ਅਤੇ ਕੰਸ ਵੀ ਹਨ, ਪਰ ਉਨ੍ਹਾਂ ਨੂੰ ਅਸੀਂ ਖਲਨਾਇਕ ਦੇ ਰੂਪ ’ਚ ਦੇਖਦੇ ਹਾਂ ਘਰ ਦਾ ਭੇਤੀ ਲੰਕਾ ਢਾਹੇ ਦੀ ਉਦਾਹਰਨ ਦੇ ਰੂਪ ’ਚ ਵਿਭੀਸ਼ਣ ਅਤੇ ਜੈਚੰਦਾਂ ਨੂੰ ਵੀ ਦੇਖਦੇ ਹਨ ਭਾਰਤੀ ਇਤਿਹਾਸ ’ਚ ਰਾਜਾ ਬਲੀ, ਪਰਸ਼ੂਰਾਮ, ਹਨੂੰਮਾਨ, ਰਿਸ਼ੀ ਮਾਰਕੰਡੇ, ਵਿਭੀਸ਼ਣ, ਵੇਦਵਿਆਸ ਅਤੇ ਕਿਰਪਾਚਾਰਿਆ ਵਰਗੇ ਅੱਠ ਚਿਰੰਜੀਵੀ ਵੀ ਦੱਸੇ ਗਏ ਹਨ
ਇਨ੍ਹਾਂ ’ਚ ਅਸ਼ਵਤਥਾਮਾ ਦੀ ਅਮਰਤਾ ਬੇਹੱਦ ਦੁਖਦਾਈ ਹੈ ਉਨ੍ਹਾਂ ਨੂੰ ਪਾਡਵਾਂ ਪੁੱੱਤਰਾਂ ਦੇ ਸੌਂਦੇ ’ਚ ਹੱਤਿਆ ਅਤੇ ਅਭਿਮੰਨੂੰ ਦੇ ਪੁੱਤਰ ਨੂੰ ਗਰਭ ’ਚ ਹੀ ਮਾਰਨ ਲਈ ਬ੍ਰਹਮਸ਼ਾਸਤਰ ਛੱਡਿਆ ਸੀ ਇਨ੍ਹਾਂ ਪਾਪਾਂ ਲਈ ਕ੍ਰਿਸ਼ਨ ਨੇ ਅਸ਼ਵਤਥਾਮਾ ਦੇ ਮੱਥੇ ’ਚ ਵਿਦਮਾਨ ਅਮਰਮਣੀ ਨੂੰ ਕੱਢ ਲਿਆ ਸੀ ਉਦੋਂ ਤੋਂ ਅਮਰਤਾ ਦੇ ਵਾਰਦਾਨ ਨੂੰ ਅਸ਼ਵਤਥਾਮਾ ਇੱਕ ਸ਼ਰਾਪ ਦੀ ਤਰ੍ਹਾਂ ਝੱਲ ਰਿਹਾ ਹੈ ਮਾਨਤਾ ਹੈ ਕਿ ਕ੍ਰਿਸ਼ਨ ਦੇ ਦਿੱਤੇ ਸ਼ਰਾਪ ਦੇ ਚੱਲਦਿਆਂ ਅੱਜ ਵੀ ਅਸ਼ਵਤਥਾਮਾ ਦਾ ਜ਼ਖਮ ਭਰਿਆ ਨਹੀਂ ਹੈ ਅਤੇ ਉਸ ’ਚੋਂ ਖੂਨ ਰਿਸ਼ਦਾ ਰਹਿੰਦਾ ਹੈ ਭਾਵ ਅਮਰਤਾ ਖ਼ਤਰਨਾਕ ਵੀ ਸਕਦੀ ਹੈ ?
ਡਾ. ਪ੍ਰਮੋਦ ਭਾਰਗਵ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.