ਪੰਜਾਬ ’ਚ ਪਹਿਲੀ ਫਰਵਰੀ ਤੋਂ ਆਂਗਣਵਾੜੀ ਕੇਂਦਰ ਖੋਲਣ ਦੀ ਤਿਆਰੀ

ਪੰਜਾਬ ’ਚ ਪਹਿਲੀ ਫਰਵਰੀ ਤੋਂ ਆਂਗਣਵਾੜੀ ਕੇਂਦਰ ਖੋਲਣ ਦੀ ਤਿਆਰੀ

ਚੰਡੀਗੜ੍ਹ। ਪੰਜਾਬ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਨੇ 1 ਫਰਵਰੀ ਤੋਂ ਰਾਜ ਵਿਚ ਆਂਗਣਵਾੜੀ ਕੇਂਦਰ ਮੁੜ ਖੋਲ੍ਹਣ ਦਾ ਫੈਸਲਾ ਕੀਤਾ ਹੈ। ਸ੍ਰੀਮਤੀ ਚੌਧਰੀ ਨੇ ਅੱਜ ਇਥੇ ਦੱਸਿਆ ਕਿ ਆਂਗਣਵਾੜੀ ਕੇਂਦਰ ਕੋਰੋਨਾ ਫੈਲਣ ਕਾਰਨ ਬੰਦ ਸਨ। ਵਰਕਰਾਂ ਅਤੇ ਹੈਲਪਰਾਂ ਲਈ ਆਂਗਣਵਾੜੀ ਕੇਂਦਰ 8 ਦਸੰਬਰ ਤੋਂ ਖੁੱਲ੍ਹ ਗਏ ਸਨ, ਪਰ ਬੱਚਿਆਂ ਬਾਰੇ ਕੋਈ ਫੈਸਲਾ ਨਹÄ ਲਿਆ ਗਿਆ।

ਹੁਣ ਵਿਭਾਗ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਸਾਰੇ ਆਂਗਣਵਾੜੀ ਕੇਂਦਰਾਂ ਨੂੰ ਦੁਬਾਰਾ ਖੋਲ੍ਹਣ ਜਾ ਰਿਹਾ ਹੈ, ਕਿਉਂਕਿ ਸਕੂਲ ਸਿੱਖਿਆ ਵਿਭਾਗ ਨੇ 1 ਫਰਵਰੀ ਤੋਂ ਪ੍ਰੀ-ਪ੍ਰਾਇਮਰੀ ਸਕੂਲ ਖੋਲ੍ਹਣ ਦਾ ਐਲਾਨ ਕੀਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.