ਪ੍ਰੇਰਨਾ ਦਾ ਜਾਦੂ
ਸਕੂਲ ਦੀ ਅੱਠਵÄ ਜਮਾਤ ਵਿੱਚ ਬੱਚੇ ਰੌਲਾ ਪਾ ਰਹੇ ਸਨ। ਅੱਧੀ ਛੁੱਟੀ ਤੋਂ ਮਗਰੋਂ ਛੇਵਾਂ ਪੀਰੀਅਡ ਲੱਗਿਆ ਹੀ ਸੀ। ਅੰਗਰੇਜ਼ੀ ਵਾਲੇ ਮੈਡਮ ਜਿਉਂ ਹੀ ਕਮਰੇ ਵਿੱਚ ਆਏ। ਸਾਰੇ ਬੱਚੇ ਚੁੱਪ ਕਰ ਗਏ। ਪਰ ਮੈਡਮ ਦੇ ਮਗਰ ਹੀ ਇੱਕ ਕੁੜੀ ਅੰਦਰ ਆ ਗਈ। ਮਧਰੇ ਕੱਦ ਵਾਲੀ, ਸਾਂਵਲੇ ਰੰਗ ਦੀ, ਸਾਫ਼-ਸੁਥਰੇ ਪਰ ਪੁਰਾਣੇ ਕੱਪੜੇ ਪਾਈ, ਇਹ ਲੜਕੀ ਬੜੇ ਸਵੈ-ਮਾਣ ਨਾਲ ਮੈਡਮ ਦੀ ਮੇਜ ਦੇ ਸਾਹਮਣੇ ਖੜ੍ਹ ਗਈ। ਮੈਡਮ ਨੇ ਸਾਰੇ ਬੱਚਿਆਂ ਨੂੰ ਦੱਸਿਆ,
‘‘ਬੇਟਾ ਜੀ! ਤੁਹਾਡੀ ਜਮਾਤ ਵਿੱਚ ਇੱਕ ਨਵÄ ਲੜਕੀ ਨੇ ਦਾਖ਼ਲਾ ਲਿਆ ਹੈ। ਹੁਣ ਇਹ ਤੁਹਾਡੇ ਨਾਲ ਇੱਥੇ ਹੀ ਪੜ੍ਹਾਈ ਕਰੇਗੀ। ਇੰਨਾ ਕਹਿ ਕੇ ਮੈਡਮ ਚੁੱਪ ਕਰ ਗਏ। ਫਿਰ ਬੋਲੇ, ‘‘ਹੁਣ ਇਹ ਤੁਹਾਨੂੰ ਆਪਣੇ ਬਾਰੇ ਦੱਸੇਗੀ।’’ ਲੜਕੀ ਨੇ ਬੜੇ ਆਤਮ-ਵਿਸ਼ਵਾਸ ਨਾਲ ਅੰਗਰੇਜ਼ੀ ਵਿੱਚ ਆਪਣੇ ਬਾਰੇ ਦੱਸਿਆ, ‘‘ਮੇਰਾ ਨਾਂਅ ਪੇ੍ਰਰਨਾ ਰਾਣੀ ਹੈ। ਮੈਂ ਪਹਿਲਾਂ ਇੱਕ ਸ਼ਹਿਰੀ ਸਕੂਲ ਵਿੱਚ ਪੜ੍ਹਦੀ ਸੀ। ਪਰ ਹੁਣ ਮੇਰੇ ਪਿਤਾ ਜੀ ਦੀ ਬਦਲੀ ਇਸੇ ਸਕੂਲ ਵਿੱਚ ਮਾਲੀ ਦੇ ਆਹੁਦੇ ’ਤੇ ਹੋਈ ਹੈ। ਹੁਣ ਮੈਂ ਤੁਹਾਡੇ ਨਾਲ ਹੀ ਪੜ੍ਹਾਂਗੀ।’’ ਸਾਰੀ ਜਮਾਤ ਦੇ ਬੱਚੇ ਉਸ ਵੱਲ ਹੈਰਾਨੀ ਨਾਲ ਦੇਖ ਰਹੇ ਸਨ।
ਕੁਝ ਹੀ ਦਿਨਾਂ ਵਿੱਚ ਉਹ ਸਾਰੇ ਵਿਸ਼ਿਆਂ ਅੰਗਰੇਜ਼ੀ, ਹਿਸਾਬ, ਸਾਇੰਸ, ਸਮਾਜਿਕ ਵਿੱਚ ਸਭ ਤੋਂ ਅੱਵਲ ਆਉਣ ਲੱਗੀ। ਪੇ੍ਰਰਨਾ ਸਕੂਲ ਵਿੱਚ ਸਭ ਤੋਂ ਪਹਿਲਾਂ ਆ ਜਾਂਦੀ ਜਿਹੜੇ ਬੱਚੇ ਜਿਸ ਵਿਸ਼ੇ ਵਿੱਚ ਕੰਮਜ਼ੋਰ ਹੁੰਦੇ ਉਨ੍ਹਾਂ ਨੂੰ ਬੜੇ ਸੌਖੇ ਤਰੀਕੇ ਨਾਲ ਸਮਝਾਉਂਦੀ। ਜਮਾਤ ਦੇ ਬਹੁਤ ਸਾਰੇ ਬੱਚੇ ਉਸ ਨਾਲ ਮੋਹ ਕਰਨ ਲੱਗੇ ਸਨ। ਪਰ ਕੁਝ ਹੁਸ਼ਿਆਰ ਬੱਚੇ ਉਸ ਤੋਂ ਬਹੁਤ ਔਖੇ ਸਨ ਕਿਉਂਕਿ ਹੁਣ ਪ੍ਰੇਰਨਾ ਸਾਰੇ ਟੀਚਰਾਂ ਦੀ ਚਹੇਤੀ ਬਣ ਗਈ ਸੀ।
ਪੇ੍ਰਰਨਾ ਨੂੰ ਸਿਰਫ਼ ਪੰਜਾਬੀ ਭਾਸ਼ਾ ਵਿੱਚ ਕੁਝ ਦਿੱਕਤ ਆਉਂਦੀ ਸੀ। ਪੰਜਾਬੀ ਦੇ ਅਧਿਆਪਕ ਤੋਂ ਉਹ ਹਰ ਰੋਜ਼ ਅੱਖਰਾਂ, ਸ਼ਬਦਾਂ ਤੇ ਵਾਕਾਂ ਬਾਰੇ ਸਮਝ-ਸਮਝ ਕੇ ਪੜ੍ਹਨ ਲੱਗੀ। ਕੁਝ ਮਹੀਨੇ ਲੰਘ ਗਏ। ਹੁਣ ਉਹ ਪੰਜਾਬੀ ਵਿੱਚ ਹੀ ਨਿੱਕੀਆਂ-ਨਿੱਕੀਆਂ ਕਵਿਤਾਵਾਂ ਤੇ ਕਹਾਣੀਆਂ ਲਿਖਣ ਲੱਗ ਗਈ।
ਜਮਾਤ ਦੇ ਹੁਸ਼ਿਆਰ ਬੱਚੇ ਪੁਨੀਤਾ ਰਾਣੀ ਤੇ ਦਿਲਜੋਤ ਸਿੰਘ ਉਸ ਨੂੰ ਚੰਗਾ ਨਹÄ ਸਮਝਦੇ ਸਨ। ਪਰ ਪ੍ਰੇਰਨਾ ਨੇ ਉਨ੍ਹਾਂ ਨੂੰ ਕਿਹਾ, ‘‘ਤੁਸÄ ਮੇਰੇ ਤੋਂ ਵੀ ਵੱਧ ਹੁਸ਼ਿਆਰ ਹੋ, ਕੀ ਤੁਸÄ ਮੈਨੂੰ ਪੰਜਾਬੀ ਤੇ ਹਿਸਾਬ ਬਾਰੇ ਸਮਝਾ ਸਕਦੇ ਹੋ?’ ਇੰਨਾ ਕਹਿਣ ਨਾਲ ਉਨ੍ਹਾਂ ਦੋਵਾਂ ਨੂੰ ਇਹ ਮਹਿਸੂਸ ਹੋਣ ਲੱਗ ਗਿਆ ਕਿ ਇਹ ਸਾਡੀ ਇੱਜਤ ਕਰਦੀ ਹੈ। ਪਰ ਅਸਲ ਵਿੱਚ ਉਹ ਉਨ੍ਹਾਂ ਨੂੰ ਵੀ ਆਪਣਾ ਦੋਸਤ ਬਣਾਉਣਾ ਚਾਹੁੰਦੀ ਸੀ।
ਵੱਧ ਗੈਰ-ਹਾਜ਼ਰ ਰਹਿਣ ਵਾਲੀ ਅੱਠਵÄ ਜਮਾਤ ਵਿੱਚ ਹੁਣ ਸਾਰੇ ਬੱਚੇ ਜਲਦੀ ਹੀ ਸਕੂਲ ਆ ਜਾਂਦੇ ਸਨ। ਸਾਰੇ ਬੱਚੇ ਇੱਕ-ਦੂਜੇ ਤੋਂ ਚੀਜ਼ਾਂ ਸਮਝਦੇ। ਸਕੂਲ ਦੀ ਹਰੇਕ ਗਤੀਵਿਧੀ ਵਿੱਚ ਪੇ੍ਰਰਨਾ ਪੂਰੀ ਮਿਹਨਤ ਨਾਲ ਭਾਗ ਲੈਂਦੀ।
ਕੁਝ ਸਮੇਂ ਬਾਅਦ ਸਾਲਾਨਾ ਪੇਪਰ ਹੋ ਗਏ। ਸਾਰੇ ਵਿਦਿਆਰਥੀਆਂ ਦਾ ਨਤੀਜਾ ਘੋਸ਼ਿਤ ਕਰਨਾ ਸੀ। ਸੋ ਨਤੀਜੇ ਵਾਲੇ ਦਿਨ ਸਕੂਲ ਦੇ ਸਾਲਾਨਾ ਮੈਗਜ਼ੀਨ ਦੀ ਘੁੰਢ-ਚੁਕਾਈ ਕਰਦੇ ਹੋਏ, ਸਕੂਲ ਦੇ ਹੈਡ ਮਾਸਟਰ ਨੇ ਕਿਹਾ, ‘‘ਸਾਨੂੰ ਬੜੀ ਖੁਸ਼ੀ ਹੈ ਕਿ ਅੱਜ ਸਾਡੇ ਸਕੂਲ ਦਾ ਅੱਠਵÄ ਜਮਾਤ ਦਾ ਨਤੀਜਾ ਸੌ ਪ੍ਰਤੀਸ਼ਤ ਰਿਹਾ ਹੈ। ਜਿਆਦਾ ਬੱਚਿਆਂ ਨੇ 80 ਪ੍ਰਤੀਸ਼ਤ ਤੋਂ ਵੱਧ ਨੰਬਰ ਪ੍ਰਾਪਤ ਕੀਤੇ ਨੇ। ਸਾਰੇ ਜਿਲ੍ਹੇ ਵਿੱਚੋਂ ਵੱਧ ਨੰਬਰ ਪ੍ਰਾਪਤ ਕਰਕੇ ਪ੍ਰੇਰਨਾ ਰਾਣੀ ਨੇ ਸਾਡੇ ਸਕੂਲ ਤੇ ਆਪਣੇ ਪਰਿਵਾਰ ਦਾ ਨਾਂਅ ਰੌਸ਼ਨ ਕੀਤਾ ਹੈ। ਸੋ ਅਸÄ ਸਕੂਲ ਦੇ ਮੈਗਜ਼ੀਨ ਵਿੱਚ ਪਹਿਲੇ ਪੇਜ਼ ਉੱਤੇ ਪੇ੍ਰਰਨਾ ਰਾਣੀ ਦੀ ਫੋਟੋ ਲਾਈ ਹੈ, ਨਾਲ ਹੀ ਪੇ੍ਰਰਨਾ ਉੱਤੇ ਇੱਕ ਲੇਖ ਲਿਖਿਆ ਹੈ ਜੋ ਕਿ ਪੇ੍ਰਰਨਾ ਰਾਣੀ ਦੇ ਕੰਮਾਂ ਨਾਲ ਹੋਏ ਜਾਦੂ ਬਾਰੇ ਆਪ ਸਭ ਨੂੰ ਦੱਸੇਗਾ।’’ ਸਾਰੇ ਬੱਚੇ ਤਾੜੀਆਂ ਮਾਰ ਰਹੇ ਸਨ ਅਤੇ ਪ੍ਰੇਰਨਾ ਆਪਣੇ ਪਿਤਾ ਜੀ ਕੋਲ਼ ਬੈਠੀ ਖੁਸ਼ ਹੋ ਰਹੀ ਸੀ।
ਮਾ. ਹਰਵਿੰਦਰ ਸਿੰਘ ਪੂਹਲੀ
ਮੋ. 98550-73710
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.