ਅੱਗੇ ਵੀ ਉਲਝੇ ਰਹਿਣਗੇ ਨਿਊਕਲੀਅਰ ਡੀਲ ਦੇ ਪੇਚ

ਅੱਗੇ ਵੀ ਉਲਝੇ ਰਹਿਣਗੇ ਨਿਊਕਲੀਅਰ ਡੀਲ ਦੇ ਪੇਚ

ਜੇਕਰ ਇਹ ਕਿਹਾ ਜਾਵੇ ਕਿ ਇਰਾਨ ਇਸ ਸਮੇਂ ਦੁਨੀਆ ਦਾ ਅਜਿਹਾ ਇਕਲੌਤਾ ਰਾਸ਼ਟਰ ਹੈ, ਜੋ ਅਮਰੀਕਾ ’ਚ ਹੋਏ ਸੱਤਾ ਪਰਿਵਰਤਨ ਤੋਂ ਬਾਅਦ ਸਭ ਤੋਂ ਜ਼ਿਆਦਾ ਉਤਸ਼ਾਹਿਤ ਹੈ, ਤਾਂ ਸ਼ਾਇਦ ਗਲਤ ਨਹੀਂ ਹੋਵੇਗਾ ਨਵੰਬਰ ’ਚ ਐਲਾਨੇ ਚੋਣ ਨਤੀਜਿਆਂ ਦੇ ਬਾਅਦ ਤੋਂ ਹੀ ਇਰਾਨੀ ਰਾਸ਼ਟਰਪਤੀ ਹਸਨ ਰੂਹਾਨੀ ਵਾਈਟ ਹਾਊਸ ’ਚ ਜੋ ਬਾਇਡੇਨ ਦੀ ਐਂਟਰੀ ਦੀ ਬੇਤਾਬੀ ਨਾਲ ਉਡੀਕ ਕਰ ਰਹੇ ਸਨ ਰੂਹਾਨੀ ਦੇ ਇਸ ਉਤਸ਼ਾਹ ਅਤੇ ਬੇਚੈਨੀ ਦੀ ਸਭ ਤੋਂ ਵੱਡੀ ਵਜ੍ਹਾ ਸਾਲ 2015 ਦਾ ਉਹ ਪਰਮਾਣੂ ਸਮਝੌਤਾ ਹੈ, ਜਿਸ ਤੋਂ ਮਈ 2018 ’ਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਨੂੰ ਵੱਖ ਕਰ ਲਿਆ ਸੀ ਦਰਅਸਲ ਰੂਹਾਨੀ ਨੂੰ ਲੱਗਦਾ ਹੈ ਕਿ ਜੋ ਬਾਇਡੇਨ ਨੇ ਟਰੰਪ ਪ੍ਰਸ਼ਾਸਨ ਦੇ ਹਟਣ ਤੋਂ ਬਾਅਦ ਜਿਨ੍ਹਾਂ ਕੰਮਾਂ ਅਤੇ ਯੋਜਨਾਵਾਂ ਦੀ ਸੂਚੀ ਬਣਾਈ ਹੈ, ਉਸ ਵਿਚ ਇੱਕ ਕੰਮ ਸਾਲ 2015 ’ਚ ਇਰਾਨ ਨਾਲ ਹੋਏ ਪਰਮਾਣੂ ਸਮਝੌਤੇ ਵਿਚ ਅਮਰੀਕਾ ਨੂੰ ਫ਼ਿਰ ਤੋਂ ਸ਼ਾਮਲ ਕਰਨਾ ਵੀ ਹੈ

ਬਰਾਕ ਓਬਾਮਾ ਦੇ ਸਮੇਂ ’ਚ ਜੁਆਇੰਟ ਕਾਂਪ੍ਰੀਹੈਂਸਿਵ ਪਲਾਨ ਆਫ਼ ਐਕਸ਼ਨ (ਜੇਸੀਪੀਓਏ) ਸਮਝੌਤਾ, ਜਿਸ ਨੂੰ ਆਮ ਭਾਸ਼ਾ ’ਚ ਇਰਾਨ ਨਿਊਕਲੀਅਰ ਡੀਲ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਅਤੇ ਅਮਰੀਕਾ, ਰੂਸ, ਬ੍ਰਿਟੇਨ, ਫਰਾਂਸ, ਚੀਨ ਅਤੇ ਜਰਮਨੀ ਨਾਲ ਯੂਰਪੀਅਨ ਯੂਨੀਅਨ ਦੇ ਆਗੂਆਂ ਨੇ ਦਸਤਖ਼ਤ ਕੀਤੇ ਸਨ ਡੀਲ ਵਿਚ ਇਸ ਗੱਲ ਦੀ ਤਜਵੀਜ਼ ਕੀਤੀ ਗਈ ਸੀ ਕਿ ਇਰਾਨ ਆਪਣੇ ਪਰਮਾਣੂ ਪ੍ਰੋਗਰਾਮ ’ਤੇ ਅੱਗੇ ਨਹੀਂ ਵਧੇਗਾ ਅਤੇ ਯੂਰੇਨੀਅਮ ਪ੍ਰੋਸੈਸਿੰਗ ਓਨੀ ਹੀ ਮਾਤਰਾ ਵਿਚ ਕਰ ਸਕੇਗਾ ਜੋ ਉਸ ਦੀਆਂ ਬਿਜਲੀ ਉਤਪਾਦਨ ਲੋੜਾਂ ਨੂੰ ਪੂਰਾ ਕਰ ਸਕੇ

ਇਹ ਸਹਿਮਤੀ 15 ਸਾਲਾਂ ਲਈ ਸੀ ਖਾਸ ਗੱਲ ਇਹ ਹੈ ਕਿ ਇਸ ਮਿਆਦ ਦੌਰਾਨ ਇਰਾਨ ਕੋਈ ਵੀ ਨਵਾਂ ਪ੍ਰੋਸੈਸਿੰਗ ਪਲਾਂਟ ਵਿਕਸਿਤ ਨਹੀਂ ਕਰ ਸਕੇਗਾ ਇਰਾਨ ਇਸ ਗੱਲ ਲਈ ਵੀ ਰਾਜ਼ੀ ਹੋ ਗਿਆ ਸੀ ਕਿ ਉਹ ਪਰਮਾਣੂ ਬਾਲਣ ਦੀ ਰਿਸਰਚ ਨਹੀਂ ਕਰੇਗਾ ਡੀਲ ’ਚ ਇਰਾਨ ਨੇ ਇਸ ਗੱਲ ’ਤੇ ਵੀ ਸਹਿਮਤੀ ਦਿੱਤੀ ਸੀ ਕਿ ਉਹ ਆਪਣੇ ਦੇਸ਼ ਦੇ ਗੁਦਾਮਾਂ ’ਚ ਕਿਸੇ ਤਰ੍ਹਾਂ ਦੀ ਵਿਖੰਡਨੀ ਸਮੱਗਰੀ ਨਹੀਂ ਰੱਖੇਗਾ ਇਸ ਤੋਂ ਇਲਾਵਾ ਉਹ ਆਪਣੇ ਪੂਰੇ ਯੂਰੇਨੀਅਮ ਸਟਾਕ ਨੂੰ ਅਨਪ੍ਰੋਸੈਸਡ ਕਰਨ ਅਤੇ ਇਰਾਨ ਤੋਂ ਬਾਹਰ ਤਬਦੀਲ ਕਰਨ ਲਈ ਵੀ ਰਾਜ਼ੀ ਹੋ ਗਿਆ ਸੀ ਦੂਜੇ ਪਾਸੇ ਇਸ ਸਮਝੌਤੇ ਦੇ ਬਦਲੇ ਇਰਾਨ ਨੂੰ ਸੱਤ ਅਰਬ ਡਾਲਰ (ਕਰੀਬ 44 ਹਜ਼ਾਰ ਕਰੋੜ) ਦੀ ਮੱਦਦ ਮਿਲਣੀ ਸੀ ਨਾਲ ਹੀ ਮਹਾਂਸ਼ਕਤੀਆਂ ਜਾਂ ਯੂਰਪੀਅਨ ਯੂਨੀਅਨ ਵੱਲੋਂ ਉਸ ’ਤੇ ਛੇ ਮਹੀਨੇ ਤੱਕ ਕੋਈ ਨਵੀਂ ਪਾਬੰਦੀ ਨਾ ਲਾਏ ਜਾਣ ਦੀ ਗੱਲ ਕਹੀ ਗਈ ਸੀ 2016 ’ਚ ਡੋਨਾਲਡ ਟਰੰਪ ਦੇ ਸੱਤਾ ’ਚ ਆਉਣ ਤੋਂ ਬਾਅਦ ਉਹ ਲਗਾਤਾਰ ਇਸ ਡੀਲ ’ਤੇ ਸਵਾਲ ਉਠਾਉਂਦੇ ਰਹੇ ਹਨ

ਉਨ੍ਹਾਂ ਦਾ ਇਲਜ਼ਾਮ ਹੈ ਕਿ ਇਰਾਨ ਪਰਮਾਣੂ ਸਮਝੌਤਾ ਅਮਰੀਕੀ ਵਿਦੇਸ਼ ਨੀਤੀ ਦੀ ਸਭ ਤੋਂ ਵੱਡੀ ਗਲਤੀ ਹੈ ਉਨ੍ਹਾਂ ਦਾ ਕਹਿਣਾ ਸੀ ਕਿ ਇਰਾਨ ਨੇ ਡੀਲ ਦੀ ਪਾਲਣਾ ਸਹੀ ਢੰਗ ਨਾਲ ਨਹੀਂ ਕੀਤੀ ਹੈ, ਅਤੇ ਉਹ ਪਰਮਾਣੂ ਪ੍ਰੋਗਰਾਮ ’ਤੇ ਲਗਾਤਾਰ ਅੱਗੇ ਵਧ ਰਿਹਾ ਹੈ ਉਨ੍ਹਾਂ ਨੇ ਇਰਾਨ ’ਤੇ ਆਪਣੇ ਪਰਮਾਣੂ ਪ੍ਰੋਗਰਾਮ ਨੂੰ ਜਨਤਕ ਕੀਤੇ ਜਾਣ ਦਾ ਦਬਾਅ ਵੀ ਬਣਾਇਆ ਸੀ ਜਦੋਂ ਇਰਾਨ ਇਸ ਲਈ ਰਾਜ਼ੀ ਨਹੀਂ ਹੋਇਆ ਉਦੋਂ ਟਰੰਪ ਨੇ ਸਮਝੌਤੇ ਤੋਂ ਵੱਖ ਹੋਣ ਦਾ ਐਲਾਨ ਕਰਕੇ ਇਰਾਨ ’ਤੇ ਆਰਥਿਕ ਪਾਬੰਦੀ ਲਾ ਦਿੱਤੀ ਅਮਰੀਕਾ ਦੇ ਵੱਖ ਹੋਣ ਤੋਂ ਬਾਅਦ ਇਰਾਨ ਵੀ ਇਸ ਡੀਲ ਤੋਂ ਹਟ ਗਿਆ ਸੀ ਪਰ ਦੋ ਸਾਲ ਬਾਅਦ ਵੀ ਟਰੰਪ ਦੀ ਜ਼ਿਆਦਾਤਰ ਦਬਾਅ ਦੀ ਨੀਤੀ ਦਾ ਇਰਾਨ ’ਤੇ ਕੋਈ ਅਸਰ ਨਹੀਂ ਹੋਇਆ ਉਲਟਾ ਉਹ ਪਰਮਾਣੂ ਹਥਿਆਰਾਂ ਲਈ ਲੋੜੀਂਦੀ ਤਕਨੀਕ ਪ੍ਰਾਪਤ ਕਰਨ ਦੇ ਹੋਰ ਜ਼ਿਆਦਾ ਕਰੀਬ ਆ ਗਿਆ ਹੈ

ਟਰੰਪ ਦੇ ਪਰਮਾਣੂ ਸਮਝੌਤੇ ਤੋਂ ਬਾਹਰ ਨਿੱਕਲਣ ਤੋਂ ਬਾਅਦ ਇਰਾਨ ਜਿਸ ਤੇਜ਼ੀ ਨਾਲ ਪਰਮਾਣੂ ਪ੍ਰੋਗਰਾਮ ਦੀ ਦਿਸ਼ਾ ’ਚ ਅੱਗੇ ਵਧਿਆ ਹੈ, ਉਸ ਨੂੰ ਦੇਖਦਿਆਂ ਸਵਾਲ ਇਹ ਵੀ ਉੱਠ ਰਿਹਾ ਹੈ ਕਿ ਕੀ ਹੁਣ ਉਹ ਉੱਥੋਂ ਪਿੱਛੇ ਹਟਣ ਨੂੰ ਰਾਜ਼ੀ ਹੋ ਜਾਵੇਗਾ? ਅਮਰੀਕੀ ਪਾਬੰਦੀਆਂ ਦੇੇ ਚੱਲਦਿਆਂ ਪਿਛਲੇ ਢਾਈ ਸਾਲਾਂ ’ਚ ਉਸ ਦੀ ਅਰਥਵਿਵਸਥਾ ਨੂੰ ਜੋ ਨੁਕਸਾਨ ਹੋਇਆ ਹੈ, ਉਸ ਨੂੰ ਦੇਖਦਿਆਂ ਕੀ ਉਹ ਸਿਰਫ਼ ਪਾਬੰਦੀ ਹਟਾਏ ਜਾਣ ਦੀ ਸ਼ਰਤ ’ਤੇ ਡੀਲ ’ਚ ਪਰਤ ਸਕੇਗਾ?

ਉਹ ਇਸ ਗੱਲ ਦਾ ਯਤਨ ਜ਼ਰੂਰ ਕਰੇਗਾ ਕਿ ਅਮਰੀਕੀ ਪਾਬੰਦੀਆਂ ਕਾਰਨ ਉਸ ਦੀ ਅਰਥਵਿਵਸਥਾ ਨੂੰ ਜੋ ਨੁਕਸਾਨ ਹੋਇਆ ਹੈ, ਉਸ ਦੀ ਭਰਪਾਈ ਲਈ ਸਮਝੌਤੇ ’ਚ ਸ਼ਾਮਲ ਰਾਸ਼ਟਰ ਅਮਰੀਕਾ ’ਤੇ ਦਬਾਅ ਬਣਾਉਣ ਇਰਾਨ ’ਚ ਇਸ ਸਾਲ ਦੇ ਅੱਧ ’ਚ ਚੋਣਾਂ ਹੋਣੀਆਂ ਹਨ ਪਾਬੰਦੀਆਂ ਕਾਰਨ ਇਰਾਨ ਕਰੰਸੀ ਦੀ ਹਾਲਤ ਖਰਾਬ ਹੋਈ ਹੈ ਅਤੇ ਮਹਿੰਗਾਈ ਵਧੀ ਹੈ ਅਜਿਹੇ ’ਚ ਕੀ ਜੋ ਬਾਇਡੇਨ ਇਰਾਨ ’ਤੇ ਲੱਗੀਆਂ ਪਾਬੰਦੀਆਂ ’ਚ ਢਿੱਲ ਦੇ ਕੇ ਰੂਹਾਨੀ ਦਾ ਰਾਹ ਸੌਖਾ ਕਰਨਗੇ? ਇਸ ਤੋਂ ਇਲਾਵਾ ਨਿਊਕਲੀਅਰ ਡੀਲ ਦਾ ਵਿਰੋਧ ਕਰਨ ਵਾਲੇ ਦੇਸ਼ ਇਜ਼ਰਾਈਲ, ਸੰਯੁਕਤ ਅਰਬ ਅਮੀਰਾਤ ਅਤੇ ਬਹਿਰੀਨ ਪਿਛਲੇ ਦਿਨੀਂ ਰਿਸ਼ਤਿਆਂ ਨੂੰ ਆਮ ਕਰਨ ਲਈ ਸਮਝੌਤਾ ਕਰ ਚੁੱਕੇ ਹਨ

ਇਸ ਸਮਝੌਤੇ ’ਚ ਵੀ ਟਰੰਪ ਪ੍ਰਸ਼ਾਸਨ ਦੀ ਅਹਿਮ ਭੂਮਿਕਾ ਸੀ ਹੁਣ ਜੇਕਰ ਬਾਇਡੇਨ ਇਸ ’ਚ ਕੁਝ ਬਦਲਾਅ ਕਰਦੇ ਹਨ, ਤਾਂ ਇਨ੍ਹਾਂ ਦੇਸ਼ਾਂ ਲਈ ਆਪਣੇ ਹਿੱਤਾਂ ਨੂੰ ਦਰਕਿਨਾਰ ਕਰਨਾ ਮੁਸ਼ਕਲ ਹੋਵੇਗਾ ਸੱਚ ਤਾਂ ਇਹ ਹੈ ਕਿ ਇਰਾਨ ਨਿਊਕਲੀਅਰ ਡੀਲ ਕਦੇ ਵੀ ਦੁਵੱਲਾ ਮਾਮਲਾ ਰਿਹਾ ਹੀ ਨਹੀਂ ਹੈ ਅਮਰੀਕਾ ਤੋਂ ਇਲਾਵਾ ਬਾਕੀ ਦੇਸ਼ਾਂ ਨੇ ਇਸ ਡੀਲ ਨੂੰ ਲੈ ਕੇ ਕਦੇ ਗੰਭੀਰਤਾ ਨਹੀਂ ਦਿਖਾਈ 2015 ਦੇ ਸਮਝੌਤੇ ’ਚ ਪਰਮਾਣੂ ਪ੍ਰੋਗਰਾਮ ’ਤੇ ਪਾਬੰਦੀਆਂ ਨੂੰ ਸਵੀਕਾਰ ਕਰਨ ਦੇ ਬਦਲੇ ਇਰਾਨ ਨੂੰ ਆਰਥਿਕ ਹੱਲਾਸ਼ੇਰੀ ਦਾ ਜੋ ਵਾਅਦਾ ਬਾਕੀ ਦੇਸ਼ਾਂ ਨੇ ਕੀਤਾ ਸੀ ਉਸ ਨੂੰ ਪੂਰਾ ਕਰਨ ਦਾ ਕੋਈ ਯਤਨ ਉਨ੍ਹਾਂ ਨੇ ਹੁਣ ਤੱਕ ਨਹੀਂ ਕੀਤਾ ਅਜਿਹੇ ’ਚ ਜੇਕਰ ਸਮਝੌਤਾ ਫ਼ਿਰ ਤੋਂ ਅਮਲ ’ਚ ਆਉਂਦਾ ਹੈ, ਤਾਂ ਇਰਾਨ ਚਾਹੇਗਾ ਕਿ ਸਮਝੌਤੇ ’ਚ ਸ਼ਾਮਲ ਬਾਕੀ ਦੇਸ਼ ਉਸ ਦੇ ਨੁਕਸਾਨ ਦੀ ਭਰਪਾਈ ਦੀ ਗਾਰੰਟੀ ਦੇਣ

ਬਾਇਡੇਨ ਦਾ ਮੰਨਣਾ ਹੈ ਕਿ ਇਰਾਨ ਨੂੰ ਲੈ ਕੇ ਟਰੰਪ ਦੀਆਂ ਨੀਤੀਆਂ ਪੂਰੀ ਤਰ੍ਹਾਂ ਨਾਕਾਮ ਰਹੀਆਂ ਹਨ ਇਸ ਨਾਲ ਦੋਵਾਂ ਦੇਸ਼ਾਂ ਵਿਚਕਾਰ ਸਿਰਫ਼ ਤਣਾਅ ਹੀ ਵਧਿਆ ਹੈ ਇਸ ਲਈ ਉਹ ਅਮਰੀਕਾ ਨੂੰ ਫ਼ਿਰ ਤੋਂ ਜੇਸੀਪੀਓਏ ’ਚ ਸ਼ਾਮਲ ਕਰਨਾ ਚਾਹੁੰਦੇ ਹਨ ਪਰ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਉਹ ਸਮਝੌਤੇ ਦੇ ਨਿਯਮਾਂ ਦੇ ਸਖ਼ਤ ਪਾਲਣ ਦੀ ਪੁਸ਼ਟੀ ਹੋਣ ’ਤੇ ਹੀ ਇਰਾਨ ’ਤੇ ਲੱਗੀਆਂ ਪਾਬੰਦੀਆਂ ਹਟਾਉਣਗੇ ਜਦੋਂ ਇਰਾਨ ਪਰਮਾਣੂ ਸਮਝੌਤਾ ਹੋਇਆ ਸੀ ਉਦੋਂ ਬਾਇਡੇਨ ਉਪ ਰਾਸ਼ਟਰਪਤੀ ਸਨ ਹੁਣ ਰਾਸ਼ਟਰਪਤੀ ਬਣਦੇ ਹੀ ਬਾਇਡੇਨ ਨੇ ਜਿਸ ਤਰ੍ਹਾਂ ਟਰੰਪ ਦੇ ਕਈ ਵਿਵਾਦਿਤ ਫੈਸਲਿਆਂ ਨੂੰ ਪਲਟ ਕੇ ਅਮਰੀਕਾ ਦੀ ਛਵੀ ਨੂੰ ਸੁਧਾਰਨ ਦਾ ਯਤਨ ਕੀਤਾ ਹੈ, ਉਸ ਨੂੰ ਦੇਖ ਕੇ ਆਸ ਕੀਤੀ ਜਾ ਸਕਦੀ ਹੈ ਕਿ ਬਾਇਡੇਨ ਇਰਾਨ ਨਿਊਕਲੀਅਰ ਡੀਲ ਦੇ ਉਲਝੇ ਪੇਚ ਨੂੰ ਸੁਲਝਾਉਣ ਲਈ ਵੀ ਅੱਗੇ ਵਧਣਗੇ
ਐਨ. ਕੇ. ਸੋਮਾਨੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.