ਮਾਂਗਟ ਨਾਮਚਰਚਾ ਘਰ ’ਚ ਸੰਗਤ ਦਾ ਆਇਆ ਹੜ੍ਹ

102 ਲੋੜਵੰਦਾਂ ਨੂੰ ਵੰਡੇ ਕੰਬਲ

ਮਾਂਗਟ/ਸਾਹਨੇਵਾਲ/ਸਮਰਾਲਾ/ਮਾਛੀਵਾੜਾ/ਕੂੰਮ ਕਲਾਂ, (ਵਨਰਿੰਦਰ ਸਿੰਘ ਮਣਕੂ)। ਡੇਰਾ ਸੱਚਾ ਸੌਦਾ ਦੀ ਦੂਸਰੀ ਪਾਤਸ਼ਾਹੀ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਪਵਿੱਤਰ ਅਵਤਾਰ ਦਿਹਾੜਾ ਅੱਜ ਮਾਛੀਵਾੜਾ ਰੋਡ ’ਤੇ ਸਥਿੱਤ ਪਿੰਡ ਭੰਮਾਂ ਕਲਾਂ ’ਚ ਪੈਂਦੇ ਨਾਮਚਰਚਾ ਘਰ ਵਿਖੇ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਅਵਤਾਰ ਦਿਹਾੜੇ ਮੌਕੇ ਨਾਮਚਰਚਾ ਘਰ ਵਿੱਚ ਸਾਧ-ਸੰਗਤ ਦਾ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ। ਡੇਰਾ ਸੱਚਾ ਸੌਦਾ ਸਰਸਾ ’ਚ ਹੋ ਰਿਹਾ ਨਾਮਚਰਚਾ ਦਾ ਪ੍ਰੋਗਰਾਮ ਹੀ ਨਾਮਚਰਚਾ ਘਰ ’ਚ ਵੱਡੀਆਂ ਸਕਰੀਨਾਂ ’ਤੇ ਲਾਈਵ ਚੱਲਿਆ। ਸਾਧ-ਸੰਗਤ ਨੇ ਨਾਮਚਰਚਾ ਘਰ ਨੂੰ ਝੂਮਰ ਅਤੇ ਗੁਬਾਰਿਆ ਨਾਲ ਸਜਾਇਆ ਹੋਇਆ ਸੀ।

ਨਾਮਚਰਚਾ ਦੀ ਸਮਾਪਤੀ ਵੇਲੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜੀ ਦੀ ਪ੍ਰੇਰਨਾ ਸਦਕਾ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਵਿੰਗ ਅਤੇ ਨਾਮਚਰਚਾ ਵਿੱਚ ਮੌਜੂਦ ਬਲਾਕਾਂ ਦੇ ਸਹਿਯੋਗ ਨਾਲ ਲੋੜਵੰਦਾ ਨੂੰ 102 ਕੰਬਲ ਵੰਡੇ ਗਏ। ਸਾਧ-ਸੰਗਤ ਨੇ ਕੋਵਿਡ-19 ਨੂੰ ਮੱਦੇ ਨਜ਼ਰ ਰੱਖਦੇ ਸਾਧ-ਸੰਗਤ ਵੱਲੋਂ ਮਾਸਕ, ਸੈਨੀਟਾਇਜ਼ਰ, ਅਤੇ ਸੋਸ਼ਲ ਡਿਸਟੈਂਸਿੰਗ ਦਾ ਵਿਸ਼ੇਸ ਖਿਆਲ ਰੱਖਿਆ ਗਿਆ।

ਇਸ ਮੌਕੇ 45ਮੈਂਬਰ ਜਸਵੀਰ ਸਿੰਘ ਇੰਸਾਂ, 45ਮੈਂਬਰ ਸਰਵਨ ਇੰਸਾਂ ਅਤੇ 45ਮੈਂਬਰ ਭੈਣ ਜਸਪਾਲ ਕੌਰ ਇੰਸਾਂ ਸਮੇਤ ਵੱਖ-ਵੱਖ ਬਲਾਕਾਂ ਦੇ 15ਮੈਂਬਰ, 25ਮੈਂਬਰ, ਬਲਾਕ ਅਤੇ ਪਿੰਡਾ ਸ਼ਹਿਰਾ ਦੇ ਭੰਗੀਦਾਸ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਵਿੰਗ ਦੇ ਜਿੰਮੇਵਾਰ ਅਤੇ ਸੇਵਾਦਾਰ ਅਤੇ ਹੋਰ ਸੰਗਤ ਵੱਡੀ ਗਿਣਤੀ ’ਚ ਹਾਜ਼ਰ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.