ਸਾਡੇ ਨਾਲ ਸ਼ਾਮਲ

Follow us

13.9 C
Chandigarh
Monday, February 23, 2026
More
    Home Breaking News ਦੇਸ਼ ‘ਚ ...

    ਦੇਸ਼ ‘ਚ ਕੋਰੋਨਾ ਦੇ 93,337 ਨਵੇਂ ਮਾਮਲੇ

    Corona

    ਰਿਕਾਰਡ 95,880 ਮਰੀਜ਼ ਹੋਏ ਠੀਕ

    1247 ਹੋਰ ਮਰੀਜ਼ਾਂ ਦੀ ਹੋਈ ਮੌਤ

    ਨਵੀਂ ਦਿੱਲੀ। ਦੇਸ਼ ‘ਚ ਕੋਰੋਨਾ ਦੇ ਮਾਮਲਿਆਂ ‘ਚ ਦੋ ਦਿਨਾਂ ਤੱਕ ਵਾਧੇ ਤੋਂ ਬਾਅਦ ਪਿਛਲੇ 24 ਘੰਟਿਆਂ ਦੌਰਾਨ ਨਵੇਂ ਮਾਮਲਿਆਂ ‘ਚ ਕੁਝ ਕਮੀ ਆਈ ਹੈ ਤੇ 93,337 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਕੋਰੋਨਾ ਦਾ ਅੰਕੜਾ 53 ਲੱਖ ਤੋਂ ਪਾਰ ਹੋ ਗਿਆ। ਰਾਹਤ ਦੀ ਗੱਲ ਇਹ ਹੈ ਕਿ ਇਸ ਦੌਰਾਨ ਰਿਕਾਰਡ 95,880 ਵਿਅਕਤੀਆਂ ਦੇ ਠੀਕ ਹੋਣ ਨਾਲ ਇਨ੍ਹਾਂ ਮਰੀਜ਼ਾਂ ਦੀ ਗਿਣਤੀ 42 ਲੱਖ ਤੋਂ ਵੱਧ ਹੋ ਗਈ।

    Corona India

    ਇਸ ਦੇ ਨਾਲ ਹੀ ਭਾਰਤ ਕੋਰੋਨਾ ਤੋਂ ਠੀਕ ਹੋਏ ਵਿਅਕਤੀਆਂ ਦੀ ਗਿਣਤੀ ਦੇ ਮਾਮਲੇ ‘ਚ ਅਮਰੀਕਾ ਨੂੰ ਪਿੱਛੇ ਛੱਡ ਪਹਿਲੇ ਨੰਬਰ ‘ਤੇ ਆ ਗਿਆ ਹੈ। ਦੁਨੀਆ ਦੇ ਸਾਰੇ ਦੇਸ਼ਾਂ ਦੀ ਤੁਲਨਾ ‘ਚ ਭਾਰਤ ‘ਚ ਕੋਰੋਨਾ ਦੇ ਸਭ ਤੋਂ ਵੱਧ ਮਰੀਜ਼ ਠੀਕ ਹੋਏ ਹਨ। ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਸ਼ਨਿੱਚਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਦੇਸ਼ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾਂ ਦੇ 93,337 ਨਵੇਂ ਮਾਮਲਿਆਂ ਦੇ ਨਾਲ ਕੋਰੋਨਾ ਦਾ ਅੰਕੜਾ 53,08,014 ਹੋ ਗਿਆ ਹੈ।

    ਮ੍ਰਿਤਕਾਂ ਦੀ ਗਿਣਤੀ ਵਧ ਕੇ 85,619

    ਇਸ ਦੌਰਾਨ ਰਿਕਾਰਡ 95 ਹਜ਼ਾਰ ਤੋਂ ਵੱਧ ਮਰੀਜ਼ ਠੀਕ ਹੋਏ ਹਨ ਜਿਸ ਨਾਲ ਕੋਰੋਨਾ ਤੋਂ ਨਿਜਾਤ ਪਾਉਣ ਵਾਲਿਆਂ ਦੀ ਗਿਣਤੀ 42,08,431 ਹੋ ਗਈ ਹੈ। ਇਸ ਦੌਰਾਨ 1247 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵਧ ਕੇ 85,619 ਹੋ ਗਈ ਹੈ। ਨਵੇਂ ਮਾਮਲਿਆਂ ਦੇ ਮੁਕਾਬਲੇ ਠੀਕ ਹੋਣ ਵਾਲਿਆਂ ਦੀ ਗਿਣਤੀ ਜ਼ਿਆਦਾ ਹੋਣ ਨਾਲ ਸਰਗਰਮ ਮਾਮਲੇ 3790 ਘੱਟ ਕੇ 10,13,964 ਹੋ ਗਏ ਹਨ। ਦੇਸ਼ ‘ਚ ਸਰਗਰਮ ਮਾਮਲੇ 19.10 ਫੀਸਦੀ ਤੇ ਠੀਕ ਹੋਣ ਵਾਲਿਆਂ ਦੀ ਦਰ 79.28 ਫੀਸਦੀ ਹੈ, ਜਦੋਂਕਿ ਮ੍ਰਿਤਕ ਦਰ 1.61 ਫੀਸਦੀ ਹੈ।

    • ਕੋਰੋਨਾ ਦਾ ਅੰਕੜਾ 53 ਲੱਖ ਤੋਂ ਪਾਰ
    • 1247 ਹੋਰ ਮਰੀਜ਼ਾਂ ਦੀ ਹੋਈ ਮੌਤ
    • ਸਰਗਰਮ ਮਾਮਲੇ 19.10 ਫੀਸਦੀ
    • ਠੀਕ ਹੋਣ ਵਾਲਿਆਂ ਦੀ ਦਰ 79.28 ਫੀਸਦੀ
    • ਮ੍ਰਿਤਕ ਦਰ 1.61 ਫੀਸਦੀ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.