Sirsa News: ਵੱਡੀ ਖ਼ਬਰ, 91 ਸਾਲਾ ਖਿਡਾਰੀ ਨੇ ਪਲਵਲ ’ਚ ਜਿੱਤਿਆ ਸੋਨ ਤਮਗਾ

Sirsa News

ਜਿੱਤ ਦਾ ਪੂਰਾ ਸਿਹਰਾ ਪੂਜਨੀਕ ਗੁਰੂ ਜੀ ਨੂੰ ਦਿੱਤਾ | Sirsa News

ਸਰਸਾ (ਸੱਚ ਕਹੂੰ ਨਿਊਜ਼)। Ilam Chand Insan : ਰੂਹਾਨੀ ਪ੍ਰੇਰਨਾ ਤੇ ਦ੍ਰਿੜ੍ਹ ਵਿਸ਼ਵਾਸ ਨਾਲ ਮਨੁੱਖ ਹਰ ਮੰਜਿਲ ਫਤਹਿ ਕਰ ਸਕਦਾ ਹੈ। ਇਹ ਸਿੱਧ ਕਰ ਦਿਖਾਇਆ ਹੈ 91 ਸਾਲਾ ਇਲਮ ਚੰਦ ਇੰਸਾਂ ਨੇ। ਜਿਨ੍ਹਾਂ ਨੇ ਬੁਢਾਪਾ ਤੇ ਬਿਮਾਰੀਆਂ ਨੂੰ ਪਿੱਛੇ ਛੱਡਦਿਆਂ ਕੌਮਾਂਤਰੀ ਮੈਚਾਂ ’ਚ ਆਪਣਾ ਲੋਹਾ ਮੰਨਵਾਇਆ। ਮਹਾਂਰਿਸ਼ੀ ਪਤੰਜਲੀ ਯੋਗਾ ਸੰਸਥਾਨ (ਰਜਿ.) ਪਲਵਲ ਵੱਲੋਂ ਕਰਵਾਏ ਗਏ ਆਲ ਇੰਡੀਆ ਯੋਗਾਸਨ ਸਪੋਰਟਸ ਚੈਂਪੀਅਨਸ਼ਿਪ 2024-25 ’ਚ 70 ਸਾਲਾ ਉਮਰ ਵਰਗ ’ਚ ਖੇਡਦਿਆਂ ਸਰਸਾ ਵੱਲੋਂ ਖੇਡਦਿਆਂ ਸ਼ਾਹ ਸਤਿਨਾਮ ਜੀ ਨਗਰ ਨਿਵਾਸੀ ਬਜ਼ੁਰਗ ਅਵਸਥਾ ਐਥਲੀਟ ਇਲਮ ਚੰਦ ਇੰਸਾਂ ਪੁੱਤਰ ਹਰਦੇਵ ਸਿੰਘ ਨੇ ਸੋਨ ਤਮਗੇ ’ਤੇ ਕਬਜ਼ਾ ਜਮਾਇਆ। Sirsa News

Sirsa News

ਉਨ੍ਹਾਂ ਨੇ ਆਪਣੀ ਜਿੱਤ ਦਾ ਪੂਰਾ ਸਿਹਰਾ ਡੇਰਾ ਸੱਚਾ ਸੌਦਾ, ਸਰਸਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਤੇ ਰਹਿਮਤ ਨੂੰ ਦਿੱਤਾ। ਦੱਸ ਦਈਏ ਕਿ ਇਹ ਟੂਰਨਾਮੈਂਟ ਸ੍ਰੀਰਾਮ ਕਾਲਜ ਆਫ਼ ਇੰਜੀਨੀਅਰਿੰਗ ਐਂਡ ਮੈਨੇਜ਼ਮੈਂਟ, 70 ਕਿਮੀ. ਸਟੋਨ, ਐੱਨਐੱਚ-2, ਪਲਵਲ ’ਚ 26 ਤੋਂ 28 ਜੁਲਾਈ ਤੱਕ ਕੀਤੀਆਂ ਗਈਆਂ ਸਨ। ਮੁੱਖ ਤੌਰ ’ਤੇ ਯੂਪੀ ਦੇ ਬਾਗਪਤ ਜ਼ਿਲ੍ਹੇ ਦੇ ਪਿੰਡ ਰਣਛਾੜ ਦੇ ਰਹਿਣ ਵਾਲੇ ਮੌਜ਼ੂਦਾ ਸਮੇਂ ’ਚ ਡੇਰਾ ਸੱਚਾ ਸੌਦਾ ’ਚ ਸਥਿਤ ਪਿੰਡ ਸ਼ਾਹ ਸਤਿਨਾਮ ਜੀ ਪੁਰਾ ’ਚ ਰਹਿੰਦੇ ਹਨ। ਖੇਡਣ ਤੋਂ ਪਹਿਲਾਂ ਉਹ 16 ਸਾਲਾਂ ਤੱਕ ਸਕੂਲ ਦੇ ਪ੍ਰਿੰਸੀਪਲ ਦੀਆਂ ਸੇਵਾਵਾਂ ਦੇ ਚੁੱਕੇ ਹਨ। ਯੋਗ ਦੀ ਸ਼ੁਰੂਆਤ ਉਨ੍ਹਾਂ ਨੇ ਸੰਨ 2000 ’ਚ ਕੀਤੀ। ਉਦੋਂ ਤੋਂ ਇਹ ਜਿਸ ਵੀ ਮੁਕਾਬਲੇ ’ਚ ਖੇਡਣ ਜਾਂਦੇ ਹਨ, ਉੱਥੋਂ ਕੋਈ ਤਮਗਾ ਜਿੱਤ ਕੇ ਹੀ ਪਰਤਦੇ ਹਨ। Sirsa News

ਇੰਜ ਬਦਲੀ ਜ਼ਿੰਦਗੀ | Sirsa News

ਸੰਨ 2000 ’ਚ ਉਹ ਸ਼ੂਗਰ ਤੇ ਖੰਘ ਵਰਗੀਆਂ ਬਿਮਾਰੀਆਂ ਨਾਲ ਬੁਰੀ ਤਰ੍ਹਾਂ ਪਰੇਸ਼ਾਨ ਹੋ ਗਏ ਸਨ। ਉਨ੍ਹਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨਾਲ ਇੱਕ ਮੁਲਾਕਾਤ ਦੌਰਾਨ ਆਪਣੀਆਂ ਸਰੀਰਕ ਪਰੇਸ਼ਾਨੀਆਂ ਬਾਰੇ ਚਰਚਾ ਕੀਤੀ ਤਾਂ ਪੂਜਨੀਕ ਗੁਰੂ ਜੀ ਨੇ ਉਨ੍ਹਾਂ ਨੂੰ ਕਸਰਤ ਤੇ ਯੋਗ ਕਰਨ ਦੀ ਸਲਾਹ ਦਿੱਤੀ। Sirsa News

ਹੁਣ ਤੱਕ ਜਿੱਤ ਚੁੱਕੇ 530 ਤੋਂ ਜ਼ਿਆਦਾ ਤਮਗੇ

ਬਜ਼ੁਰਗ ਅਵਸਥਾ ਐਥਲੀਟ ਇਲਮ ਚੰਦ ਇੰਸਾਂ ਹੁਣ ਤੱਕ ਉਹ 530 ਤੋਂ ਵੀ ਜ਼ਿਆਦਾ ਤਮਗੇ ਜਿੱਤ ਚੁੱਕੇ ਹਨ, ਜਿਸ ’ਚ 113 ਕੌਮਾਂਤਰੀ, 238 ਕੌਮੀ ਤੇ ਹੋਰ ਜ਼ਿਲ੍ਹਾ, ਪੇਂਡੂ ਪੱਧਰ ’ਤੇ ਤਮਗੇ ਆਪਣੇ ਨਾਂਅ ਕਰ ਚੁੱਕੇ ਹਨ। ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਲਾਈਫ਼ ਅਚੀਵਮੈਂਟ ਐਵਾਰਡ, ਮਾਣਯੋਗ ਪ੍ਰਧਾਨ ਮੰਤਰੀ ਵੱਲੋਂ ਸਨਮਾਨ ਤੇ ਮਹਾਂਮਹਿਮ ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਸਪੋਰਟਸਮੈਨ ਐਡਵੇਂਚਰ ’ਚ ਬਜ਼ੁਰਗ ਅਵਸਥਾ ਸਨਮਾਨ ਨਾਲ ਸਨਮਾਨਿਤ ਹਨ। Sirsa News

Read Also : Bhagwant Mann: CM ਮਾਨ ਨਹੀਂ ਜਾ ਸਕਣਗੇ ਪੈਰਿਸ, ਕੇਂਦਰ ਨੇ ਨਹੀ ਦਿੱਤੀ ਮਨਜ਼ੂਰੀ