ਸੜਕ ਹਾਦਸੇ ’ਚ ਭਾਜਪਾ ਨੇਤਾ ਸਮੇਤ 9 ਲੋਕਾਂ ਦੀ ਮੌਤ

Road Accident Sachkahoon

ਸੜਕ ਹਾਦਸੇ ’ਚ ਭਾਜਪਾ ਨੇਤਾ ਸਮੇਤ 9 ਲੋਕਾਂ ਦੀ ਮੌਤ

ਅਨੰਤਪੁਰ। ਆਂਧਰਾ ਪ੍ਰਦੇਸ਼ ਵਿੱਚ ਅਨੰਤਪੁਰ ਜਿਲ੍ਹੇ ਦੇ ਉਰਾਵਕੋਂਡਾ ਮੰਡਲ ਦੇ ਬੁਡਾਗਾਰੀ ਪਿੰਡ ਵਿੱਚ ਕਾਰ ਅਤੇ ਲਾਰੀ ਵਿਚਾਲੇ ਹੋਈ ਭਿਆਨਕ ਟੱਕਰ (Road Accident) ’ਚ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਸਮੇਤ 9 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਸੋਮਵਾਰ ਨੂੰ ਇੱਥੇ ਦੱਸਿਆ ਕਿ ਇੱਕ ਬੇਟੀ ਦੇ ਵਿਆਹ ਸਮਾਰੋਹ ਵਿੱਚ ਸ਼ਾਮਲ ਹੋਣ ਤੋਂ ਬਾਅਦ ਲਕਵਰਮ ਪਿੰਡ ਪਰਤਦੇ ਸਮੇਂ ਭਾਜਪਾ ਨੇਤਾ ਕੋਕਾ ਵੈਂਕਟੱਪਾ ਦੀ ਕਾਰ ਅਤੇ ਲਾਰੀ ਦੀ ਟੱਕਰ ਵਿੱਚ 9 ਲੋਕਾਂ ਦੀ ਮੌਤ ਹੋ ਗਈ।

ਸਾਰੇ ਮ੍ਰਿਤਕ ਭਾਜਪਾ ਆਗੂਆਂ ਦੇ ਰਿਸ਼ਤੇਦਾਰ 

ਪੁਲਿਸ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਛੇ ਔਰਤਾਂ ਅਤੇ 2 ਲੜਕੇ ਸ਼ਾਮਿਲ ਹਨ। ਸਾਰੇ ਮ੍ਰਿਤਕ ਭਾਜਪਾ ਆਗੂ ਦੇ ਰਿਸ਼ਤੇਦਾਰ ਹਨ। ਲਾਸ਼ਾਂ ਨੂੰ ਪੋਸਟਮਾਰਟਮ ਲਈ ਉਰਵਾਕੋਂਡਾ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ। ਮ੍ਰਿਤਕਾਂ ਵਿੱਚੋਂ ਅੱਠ ਦੀ ਪਛਾਣ ਅਸ਼ੋਕ, ਰਾਧਾ, ਸਰਸਵਤੀ, ਸ਼ਿਵੰਮਾ, ਸੁਭਦਰਾ, ਸਵਾਤੀ, ਸਗਨਵੀ, ਵੈਂਕਟੱਪਾ ਵਜੋਂ ਹੋਈ ਹੈ। ਜਦੋਂ ਕਿ ਦੂਜੇ ਦੀ ਪਛਾਣ ਹੋਣੀ ਬਾਕੀ ਹੈ।

ਹਾਦਸੇ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ

ਭਾਜਪਾ ਦੇ ਸੂਬਾ ਪ੍ਰਧਾਨ ਸੋਮੂ ਵਿਰਾਰਜੂ ਨੇ ਹਾਦਸੇ ’ਚ ਕੋਕਾ ਵੈਂਕਟੱਪਾ ਦੀ ਮੌਤ ’ਤੇ ਸੋਗ ਪ੍ਰਗਟ ਕੀਤਾ ਹੈ। ਉਹਨਾਂ ਨੇ ਕਿਹਾ ਕਿ ਮੈਂ ਵੈਂਕਟੱਪਾ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਦੇਹਾਂਤ ਤੋਂ ਬਹੁਤ ਦੁਖੀ ਹਾਂ। ਉਹਨਾਂ ਨੇ ਦੁਖੀ ਪਰਿਵਾਰ ਨਾਲ ਹਮਦਰਦੀ ਵੀ ਪ੍ਰਗਟਾਈ। ਟੀਡੀਪੀ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਨੇ ਇਸ ਭਿਆਨਕ ਹਾਦਸੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ