ਮੁੰਬਈ-ਗੋਆ ਰਾਜਮਾਰਗ ’ਤੇ ਟਰੱਕ-ਕਾਰ ਦੀ ਟੱਕਰ ’ਚ 9 ਜਣਿਆਂ ਦੀ ਮੌਤ

Nepal News

ਮੁੰਬਈ (ਏਜੰਸੀ)। ਮਹਾਂਰਾਸ਼ਟਰ ਦੇ ਰਾਇਗੜ੍ਹ ਜ਼ਿਲ੍ਹੇ ’ਚ ਮੁੰਬਈ-ਗੋਆ ਰਾਜਮਾਰਗ (Mumbai Goa highway) ’ਤੇ ਵੀਰਵਾਰ ਨੂੰ ਟਰੱਕ ਤੇ ਕਾਰ ਦੀ ਟੱਕਰ ’ਚ ਨੌਂ ਜਣਿਆਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਅੱਜ ਤੜਕੇ ਰਾਇਗੜ੍ਹ-ਰੇਪੋਲੀ ਪਿੰਡ ਦੇ ਕੋਲ ਹੋਇਆ। ਮਰਨ ਵਾਲਿਆਂ ’ਚ ਪੰਜ ਪੁਰਸ਼ ਤੇ ਚਾਰ ਮਹਿਲਾਵਾਂ ਸ਼ਾਮਲ ਹਨ। ਹਾਦਸੇ ’ਚ ਇੱਕ ਚਾਰ ਸਾਲਾ ਬੱਚਾ ਬਚ ਗਿਆ।

ਪੁਲਿਸ ਨੇ ਦੱਸਿਆ ਕਿ ਦੋਵਾਂ ਵਾਹਨਾਂ ’ਚ ਆਹਮੋ-ਸਾਹਮਣੇ ਦੀ ਟੱਕਰ ਹੋ ਗਈ ਸੀ। ਹਾਦਸੇ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੈ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਬਚਾਅ ਕਾਰਜ ਸ਼ੁਰੂ ਕੀਤਾ। ਹਾਦਸੇ ਕਾਰਨ ਮੁੰਬਈ-ਗੋਆ ਰਾਜਮਾਰਗ ’ਤੇ ਆਵਾਜਾਈ ਜਾਮ ਹੋ ਗਈ। ਪੁਲਿਸ ਨੇ ਹਾਦਸਾਗ੍ਰਸਤ ਵਾਹਨਾਂ ਨੂੰ ਸੜਕ ਤੋਂ ਹਟਾ ਕੇ ਆਵਾਜਾਈ ਬਹਾਲ ਕਰਵਾਈ। ਪੁਲਿਸ ਨੇ ਕਿਹਾ ਕਿ ਲਾਸ਼ਾਂ ਨੂੰ ਮਾਨਗਾਂਵ ਜ਼ਿਲ੍ਹਾ ਹਸਪਤਾਲ ’ਚ ਭੇਜ ਦਿੱਤਾ ਗਿਆ ਹੈ। (Mumbai Goa highway)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here