ਕੇਂਦਰੀ ਜ਼ੇਲ੍ਹ ‘ਚੋਂ 9 ਮੋਬਾਇਲ ਤੇ ਨਸ਼ੀਲੇ ਪਦਾਰਥ ਹੋਏ ਬਰਾਮਦ

Ferozepur News

(ਸਤਪਾਲ ਥਿੰਦ) ਫਿਰੋਜ਼ਪੁਰ। ਕੇਂਦਰੀ ਜ਼ੇਲ੍ਹ ਫਿਰੋਜ਼ਪੁਰ ਦੇ ਬਾਹਰੋਂ ਅਨਸਰਾਂ ਵੱਲੋਂ ਮੋਬਾਇਲ ਅਤੇ ਨਸ਼ੀਲੇ ਪਦਾਰਥ ਧੜਾਧੜ ਜ਼ੇਲ੍ਹ ਅੰਦਰ ਸੁੱਟੇ ਜਾ ਰਹੇ ਹਨ। ਇਸ ਦੌਰਾਨ ਜੇਲ੍ਹ ਪ੍ਰਸ਼ਾਸ਼ਨ ਨੂੰ ਜ਼ੇਲ੍ਹ ਅੰਦਰੋਂ 9 ਮੋਬਾਇਲ ਫੋਨਾਂ ਤੋਂ ਇਲਾਵਾ ਵੱਡੀ ਮਾਤਰਾ ਵਿੱਚ ਜ਼ੇਲ੍ਹ ਅੰਦਰ ਸੁੱਟੇ ਨਸ਼ੀਲੇ ਪਦਾਰਥ ਬਰਾਮਦ ਹੋਏ। Central Jail

ਇਹ ਵੀ ਪੜ੍ਹੋ: ਕੜਾਕੇ ਦੀ ਠੰਢ : ਜਾਣੋ ਪੰਜਾਬ ਦਾ ਸਭ ਤੋਂ ਠੰਢਾ ਸ਼ਹਿਰ ਰਿਹਾ ਕਿਹਡ਼ਾ?

ਇਸ ਸਬੰਧੀ ਥਾਣਾ ਫਿਰੋਜ਼ਪੁਰ ਸਿਟੀ ਵਿੱਚ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਜ਼ੇਲ੍ਹ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਜ਼ੇਲ੍ਹ ਅੰਦਰ ਥ੍ਰੋ ਹੋਣ ’ਤੇ ਜ਼ੇਲ੍ਹ ਕਰਮਚਾਰੀਆਂ ਵੱਲੋਂ 2 ਪੈਕਟ ਸਿਗਰਟ ਡੱਬੀਆਂ, 3 ਪੁੜੀਆਂ ਕੂਲ ਲਿਪ, 6 ਕੀ-ਪੈਡ ਫੋਨਾਂ ਦੀ ਬੈਟਰੀਆਂ ਅਤੇ 6 ਮੋਬਾਇਲ ਫੋਨ ਬਰਾਮਦ ਹੋਏ। ਇਸ ਤੋਂ ਇਲਾਵਾ ਇੱਕ ਜਗ੍ਹਾਂ ਤੋਂ 84 ਪੁੜੀਆਂ ਤੰਬਾਕੂ, 3 ਮੋਬਾਇਲ ਫੋਨ ਅਤੇ ਦੋ ਚਾਰਜਰ ਬਰਾਮਦ ਹੋਏ। Central Jail

LEAVE A REPLY

Please enter your comment!
Please enter your name here