ਝਗੜੇ ‘ਚ ਇੱਕ ਦੂਜੇ ‘ਤੇ ਸੁੱਟਿਆ ਤੇਜ਼ਾਬ, 9 ਜ਼ਖਮੀ

ਝਗੜੇ ‘ਚ ਇੱਕ ਦੂਜੇ ‘ਤੇ ਸੁੱਟਿਆ ਤੇਜ਼ਾਬ, 9 ਜ਼ਖਮੀ

ਰਾਜਪੁਰਾ (ਅਜਯ ਕਮਲ) | ਰਾਜਪੁਰਾ ਦੇ ਲੱਕੜ ਮੰਡੀ ਚੌਕ ‘ਚ ਸਥਿਤ ਕ੍ਰਿਸਨਾ ਡੇਅਰੀ ‘ਤੇ ਦੋ ਗੁੱਟਾਂ ਵਿੱਚ ਹੋਇਆ ਝਗੜਾ ਏਨਾ ਵਧ ਗਿਆ ਕਿ ਉਨ੍ਹਾਂ ਨੇ ਦੁਕਾਨ ਵਿੱਚ ਪਿਆ ਤੇਜ਼ਾਬ ਇੱਕ ਦੂਜੇ ‘ਤੇ ਸੁਟਣਾ ਸ਼ੁਰੂ ਕਰ ਦਿੱਤਾ ਜਿਸ ਨਾਲ ਆਉੇਂਦੇ ਜਾਦੇ ਰਾਹਗੀਰਾਂ ‘ਤੇ ਵੀ ਤੇਜ਼ਾਬ ਪੈ ਗਿਆ ਤੇ ਇਸ ਝਗੜੇ ‘ਚ 9 ਵਿਅਕਤੀ ਜਖਮੀ ਹੋ ਗਏ

ਜਾਣਕਾਰੀ ਅਨੁਸਾਰ ਅੱਜ ਲੱਕੜ ਮੰਡੀ ਚੌਂਕ ਵਿੱਚ ਦੋ ਗੁੱਟਾਂ ਵਿੱਚ ਹੋਏ ਝਗੜੇ ਦੌਰਾਨ ਦੋਵਾਂ ਗੁੱਟਾਂ ਦੇ ਮੈਂਬਰਾਂ ਨੇ ਡੇਅਰੀ ਵਿੱਚ ਵਰਤਿਆ ਜਾਣ ਵਾਲਾ ਤੇਜ਼ਾਬ ਇੱਕ ਦੂਜੇ ‘ਤੇ ਸੁੱਟਣਾ ਸ਼ੁਰੂ ਕਰ ਦਿੱਤਾ, ਜਿਸ ਵਿੱਚ ਦੋਵਾਂ ਗੁੱਟਾਂ ਦੇ ਹਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਵੀਪੁਲ ਮਿੱਤਲ, ਹਰਵਿੰਦਰ ਸਿੰਘ ਲੱਵਜੋਤ, ਅਤੇ ਸ਼ਾਨੂ ਵਾਲੀਆ, ਅਨੀਲ ਕੁਮਾਰ, ਮਾਧਵ, ਜਖਮੀ ਹੋ ਗਏ ਜਿਨ੍ਹਾਂ ਨੂੰ ਇੱਥੋਂ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਕੀਤਾ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਸਾਰਿਆਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਰੈਫਰ ਕਰ ਦਿੱਤਾ

ਇਸ ਸਬੰਧੀ ਵੀਪੁਲ ਮਿੱਤਲ ਨੇ ਦੱਸਿਆ ਕਿ ਉਸ ਦੀ ਦੁਕਾਨ ਲੱਕੜ ਮੰਡੀ ਚੌਕ ਵਿੱਚ ਹੈ ਅਤੇ ਝਗੜਾ ਦੇਖ ਕਿ ਉਹ ਉੱਥੇ ਗਿਆ ਸੀ ਤਾਂ ਉਸ ਉਪਰ ਵੀ ਤੇਜ਼ਾਬ ਪੈ ਗਿਆ ਅਤੇ ਉਹ ਬੁਰੀ ਤਰ੍ਹਾਂ ਨਾਲ ਜਖਮੀ ਹੋ ਗਿਆ ਇਸ ਸਬੰਧੀ ਸ਼ਾਨੂ ਵਾਲੀਆ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦਾ ਲੜਕਾ ਜੀਪ ਵਿੱਚ ਜਾ ਰਿਹਾ ਸੀ ਤਾਂ ਉਸ ‘ਤੇ ਵੀ ਤੇਜ਼ਾਬ ਪੈ ਅਤੇ ਜ਼ਖਮੀ ਹੋ ਗਿਆ ਮੌਕੇ ‘ਤੇ ਪਹੁੰਚੀ ਪੁਲਿਸ ਨੇ ਦੱਸਿਆਂ ਕਿ ਮਾਮਲੇ ਦੀ ਜਾਚ ਤੋਂ ਬਾਅਦ ਜਿਸ ਦਾ ਕਸੂਰ ਹੋਵੇਗਾ ਉਸ ਖਿਲਾਫ਼ ਕਾਨੂੰਨੀ ਕਰਵਾਈ ਕੀਤੀ ਜਾਵੇਗੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ