ਏਜੰਸੀ, ਵਾਸ਼ੀਂਗਟਨ
ਅਮਰੀਕਾ ਦੇ ਕੈਲੀਫੋਰਨੀਆ ਸੂਬਾ ਦੇ ਜੰਗਲਾਂ ’ਚ ਦੋ ਥਾਵਾਂ ’ਤੇ ਲੱਗੀ ਭਿਆਨਕ ਅੱਗ ਨਾਲ ਨੌ ਲੋਕਾਂ ਦੀ ਮੌਤ ਹੋ ਗਈ ਤੇ ਡੇਢ ਲੱਖ ਲੋਕਾਂ ਨੂੰ ਸੁਰੱਖਿਅਤ ਸਥਾਨਾਂ ’ਤੇ ਪਹੁੰਚਾ ਦਿੱਤਾ ਗਿਆ ਹੈ। ਇੱਕ ਨਿਊਜ ਏਜੰਸੀ ਦੀ ਰਿਪੋਰਟ ਅਨੁਸਾਰ ਜੰਗਲਾਂ ’ਚ ਲੱਗੀ ਅੱਗ ਸ਼ੁੱਕਰਵਾਰ ਨੂੰ ਤੇਜੀ ਨਾਲ ਫੈਲਕੇ ਸੂਬੇ ਦੇ ਉੱਤਰੀ ਕਸਬੇ ’ਚ ਪਹੁੰਚ ਗਈ ਅਤੇ ਇਸਦੀ ਚਪੇਟ ’ਚ ਕਈ ਕਾਰਾਂ ਆ ਗਈਆਂ। ਇਹਨਾਂ ਕਾਰਾਂ ’ਚੋਂ ਪੰਜ ਲੋਕਾਂ ਦੇ ਲਾਸ਼ਾਂ ਮਿਲੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਵੂਸਲੀ ਅੱਗ ਲੋਸ ਏਜਿੰਲਸ ਤੇ ਕਿਨਾਰੀ ਖੇਤਰਾਂ ਸਮੇਤ ਮਲਿਬੁ ਕਸਬੇ ਤੱਕ ਪਹੁੰਚ ਗਈ ਹੈ ਤੇ ਕਈ ਘਰ ਵੀ ਇਸਦੀ ਚਪੇਟ ਵਿੱਚ ਆ ਗਏ ਹਨ। ਤੇਜ ਹਵਾਵਾਂ ਦੀ ਵਜ੍ਹਾ ਨਾਲ ਅੱਗ ਤੇਜੀ ਨਾਲ ਵੱਧ ਰਹੀ ਹੈ। ਥਾਉਜੰਡ ਓਕਸ ਦੇ ਪੱਛਮ ’ਚ ਸਥਿਤ ਕੈਲਾਬਸਾਸ ਦੇ ਨਾਲ-ਨਾਲ ਲਾਸ ਏੰਜਿਲਸ ਦੇ ਪੱਛਮ ਵਾਲੇ ਕੰਡੇ ’ਤੇ ਸਥਿਤ ਕਈ ਸ਼ਹਿਰਾਂ ਚ ਰਹਿ ਰਹੇ ਹਜਾਰਾਂ ਨਾਗਰਿਕਾਂ ਨੂੰ ਘਰ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।














