ਸਾਡੇ ਨਾਲ ਸ਼ਾਮਲ

Follow us

12.5 C
Chandigarh
Sunday, February 8, 2026
More
    Home ਸੂਬੇ ਪੰਜਾਬ ਕਿਸਾਨ ਦੇ ਘਰੋਂ...

    ਕਿਸਾਨ ਦੇ ਘਰੋਂ 8 ਤੋਲੇ ਸੋਨਾ ਤੇ 3 ਲੱਖ ਦੀ ਨਗਦੀ ਚੋਰੀ

    8 Pieces Gold, 3 Lakh Cash, Stolen, farmer House

    ਬਰਨਾਲਾ (ਜਸਵੀਰ ਸਿੰਘ) ਜ਼ਿਲ੍ਹੇ ਦੇ ਪਿੰਡ ਮੂੰਮ ਵਿਖੇ ਲੰਘੀ ਰਾਤ ਅਣਪਛਾਤਿਆਂ ਨੇ ਇੱਕ ਕਿਸਾਨ ਪਰਿਵਾਰ ਦੇ ਘਰੋਂ ਅੱਠ ਤੋਲੇ ਸੋਨਾ ਤੇ ਤਿੰਨ ਲੱਖ ਰੁਪਏ ਨਗਦੀ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਿਸ ਨੇ ਮਾਮਲਾ ਦਰਜ਼ ਕਰਕੇ ਕਾਰਵਾਈ ਆਰੰਭ ਦਿੱਤੀ ਹੈ। ਜਾਣਕਾਰੀ ਦਿੰਦਿਆਂ ਸਰਬਜੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਬੁੱਟਰਾਂ ਵਾਲੇ ਨੇ ਦੱਸਿਆ ਕਿ ਲੰਘੀ ਰਾਤ ਉਹ ਆਪਣੇ ਸਮੁੱਚੇ ਪਰਿਵਾਰ ਸਮੇਤ ਵਿਹੜੇ ‘ਚ ਪਏ ਸਨ ਕਿ ਦੇਰ ਰਾਤ ਕੁੱਝ ਅਣਪਛਾਤਿਆਂ ਨੇ ਉਨ੍ਹਾਂ ਦੇ ਘਰ ਦੀ ਕੰਧ ਟੱਪ ਕੇ ਦਾਖਲ ਹੋਣ ਪਿੱਛੋਂ ਪੇਟੀ ਤੇ ਅਲਮਾਰੀ ਦੇ ਜ਼ਿੰਦਰੇ ਤੋੜ ਕੇ ਫਰੋਲਾ-ਫਰੋਲੀ ਕਰਦਿਆਂ 8 ਤੋਲੇ ਸੋਨਾ ਤੇ ਤਕਰੀਬਨ 3 ਲੱਖ ਰੁਪਏ ਦੀ ਨਗਦੀ ਚੋਰੀ ਕਰਕੇ ਰਫੂ ਚੱਕਰ ਹੋ ਗਏ। ਜਿਸ ਸਬੰਧੀ ਉਨ੍ਹਾਂ ਨੂੰ ਪਤਾ ਸਵੇਰ ਸਮੇਂ ਲੱਗਾ ਜਦੋਂ ਕੋਠੀ ਦੇ ਕਮਰੇ ‘ਚ ਪੇਟੀ ਤੇ ਅਲਮਾਰੀ ਵਿਚਲਾ ਸਮਾਨ ਖਿੱਲਰਿਆ ਪਿਆ ਦੇਖਿਆ। ਉਨ੍ਹਾਂ ਤੁਰੰਤ ਥਾਣਾ ਮਹਿਲ ਕਲਾਂ ਦੀ ਪੁਲਿਸ ਨੂੰ ਸੂਚਿਤ ਕੀਤਾ। ਮੌਕਾ ਦੇਖਣ ਪੁੱਜੇ ਥਾਣਾ ਮੁਖੀ ਮੋਹਰ ਸਿੰਘ ਨੇ ਦੱਸਿਆ ਕਿ ਸਰਬਜੀਤ ਸਿੰਘ ਦੇ ਬਿਆਨਾਂ ਦੇ ਅਧਾਰ ‘ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਕਿਹਾ ਕਿ ਚੋਰ ਜਲਦ ਹੀ ਉਨ੍ਹਾਂ ਦੀ ਗ੍ਰਿਫ਼ਤ ਵਿੱਚ ਹੋਣਗੇ।

    LEAVE A REPLY

    Please enter your comment!
    Please enter your name here