ਸਾਡੇ ਨਾਲ ਸ਼ਾਮਲ

Follow us

16 C
Chandigarh
Thursday, February 26, 2026
More
    Home Breaking News ਚੰਗੀ ਖ਼ਬਰ : ਮ...

    ਚੰਗੀ ਖ਼ਬਰ : ਮੋਹਾਲੀ ’ਚ 8 ਮਰੀਜ਼ ਹੋਰ ਠੀਕ ਹੋਏ

    Corona Active

    ਚੰਗੀ ਖ਼ਬਰ : ਮੋਹਾਲੀ ’ਚ 8 ਮਰੀਜ਼ ਹੋਰ ਠੀਕ ਹੋਏ

    ਮੋਹਾਲੀ, (ਕੁਲਵੰਤ ਕੋਟਲੀ) ਦੇਸ਼ ਭਰ ਵਿਚ ਜਿੱਥੇ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ, ਉਥੇ ਮੋਹਾਲੀ ਜ਼ਿਲ੍ਹੇ ਵਿਚ 8 ਮਰੀਜ਼ਾਂ ਦੇ ਠੀਕ ਹੋਣ ਦੀ ਚੰਗੀ ਖ਼ਬਰ ਆਈ ਹੈ। ਹੁਣ ਤੱਕ ਮੋਹਾਲੀ ਜ਼ਿਲ੍ਹੇ ਵਿਚ ਠੀਕ ਹੋਣ ਵਾਲਿਆਂ ਦੀ ਕੁਲ ਗਿਣਤੀ 22 ਹੋ ਗਈ। ਅੱਜ ਜੋ ਅੱਠ ਮਰੀਜ਼ ਠੀਕ ਹੋਏ ਉਹ ਡੇਰਾਬੱਸੀ ਹਲਕੇ ਦੇ ਪਿੰਡ ਜਵਾਹਰਪੁਰ ਨਾਲ ਸਬੰਧਤ ਹਨ। ਠੀਕ ਹੋਣ ਵਾਲਿਆਂ ਨੂੰ ਅੱਜ ਗਿਆਨ ਸਾਗਰ ਹਸਪਤਾਲ ਬਨੂੜ ਵਿਚੋਂ ਛੁੱਟੀ ਕਰ ਦਿੱਤੀ ਜਾਵੇਗੀ।

    ਇਸ ਸਬੰਧੀ ਮੋਹਾਲੀ ਦੇ ਡਿਪਟੀ ਕਮਿਸ਼ਨਰ ਨੇ ਟਵੀਟ ਕਰਕੇ ਦੱਸਿਆ ਕਿ ਜਵਾਹਰਪੁਰ ਦੇ 8 ਮਰੀਜ਼ ਅੱਜ ਠੀਕ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਮੋਹਾਲੀ ਵਿਚ ਹੁਣ ਤੱਕ 63 ਕੇਸ ਸਾਹਮਣੇ ਆਏ ਸਨ। ਜਿਨ੍ਹਾਂ ਵਿਚੋਂ 22 ਮਰੀਜ਼ ਠੀਕ ਹੋ ਚੁੱਕੇ ਹਨ, ਜਦੋਂ ਕਿ 39 ਕੇਸ ਅਜੇ ਐਕਟਿਵ ਹਨ ਅਤੇ ਦੋ ਦੀ ਮੌਤ ਹੋ ਚੁੱਕੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here