Central Jail Ludhiana: ਕੇਂਦਰੀ ਜੇਲ੍ਹ ’ਚੋਂ ਹਵਾਲਾਤੀਆਂ ਕੋਲੋਂ 8 ਮੋਬਾਇਲ ਬਰਾਮਦ

Central Jail
ਕੇਂਦਰੀ ਜ਼ੇਲ੍ਹ ਲੁਧਿਆਣਾ ਦੀ ਫਾਈਲ ਫੋਟੋ।

(ਜਸਵੀਰ ਸਿੰਘ ਗਹਿਲ) ਲੁਧਿਆਣਾ। Central Jail Ludhiana : ਕੇਂਦਰੀ ਜੇਲ੍ਹ ਲੁਧਿਆਣਾ ਦੀ ਚੈਕਿੰਗ ਦੌਰਾਨ ਇੱਕ ਵਾਰ ਫਿਰ ਤੋਂ ਹਵਾਲਾਤੀਆਂ ਦੇ ਕਬਜ਼ੇ ’ਚੋਂ ਅੱਧੀ ਦਰਜਨ ਤੋਂ ਵੱਧ ਮੋਬਾਈਲ ਫੋਨ ਬਰਾਮਦ ਹੋਏ ਹਨ। ਇਸ ਵਾਰ ਵੱਖ-ਵੱਖ ਬੈਰਕਾਂ ’ਚੋਂ ਜੇਲ੍ਹ ਅਧਿਕਾਰੀਆਂ ਨੂੰ 8 ਮੋਬਾਈਲ ਫੋਨ ਮਿਲੇੇ ਹਨ। ਮਾਮਲੇ ਵਿੱਚ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਸਹਾਇਕ ਸੁਪਰਡੈਂਟ ਦੌਲਤ ਰਾਮ ਦੀ ਸ਼ਿਕਾਇਤ ’ਤੇ 12 ਹਵਾਲਾਤੀਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ।

ਇਹ ਵੀ ਪੜ੍ਹੋ: New Delhi: ਮੇਰੇ ਖਿਲਾਫ ਈਡੀ-ਸੀਬੀਆਈ ਛਾਪੇਮਾਰੀ ਦੀ ਚੱਲ ਰਹੀ ਹੈ ਤਿਆਰੀ : ਰਾਹੁਲ

ਜਾਂਚ ਅਧਿਕਾਰੀ ਏਐਸਆਈ ਗੁਰਦਿਆਲ ਸਿੰਘ ਨੇ ਦੱਸਿਆ ਕਿ ਜੇਲ੍ਹ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਹਵਾਲਾਤੀ ਮਨਦੀਪ ਸਿੰਘ ਉਰਫ ਦੀਪੀ, ਕੁਲਵਿੰਦਰ ਰਾਮ ਉਰਫ ਕਿੰਦਾ, ਸੋਮਨਾਥ ਉਰਫ ਸੋਨੂ ਕਵਲਜੀਤ ਸਿੰਘ ਉਰਫ ਕਮਲ, ਕਰਮਜੀਤ ਸਿੰਘ ਉਰਫ ਕਰਮਾ, ਸੁਖਰਾਜ ਸਿੰਘ ਉਰਫ ਸੁੱਖਾ, ਸਰਵਣ ਸਿੰਘ ਉਰਫ ਗੱਬਰ ਸਿੰਘ, ਸਾਬਰ ਅਲੀ ਅਮਰਪਾਲ ਸਿੰਘ ਉਰਫ ਬੰਟੀ, ਕੁਲਦੀਪ ਸਿੰਘ ਉਰਫ ਦੀਪ, ਪ੍ਰਦੀਪ ਕੁਮਾਰ ਉਰਫ ਬਾਬਲਾ ਅਤੇ ਨਿਤਿਨ ਉਰਫ ਗੋਚਾ, ਵਜੋਂ ਹੋਈ ਹੈ। ਸਹਾਇਕ ਸੁਪਰਡੈਂਟ ਦੌਲਤ ਰਾਮ ਨੇ ਦੱਸਿਆ ਮੁਲਜ਼ਮਾਂ ਨੇ ਆਪਣੇ ਕੋਲ ਇਤਰਾਜ਼ਯੋਗ ਸਮੱਗਰੀ ਰੱਖ ਕੇ ਜੇਲ੍ਹ ਨਿਯਮਾਂ ਦੀ ਉਲੰਘਣਾ ਕੀਤੀ। ਅਧਿਕਾਰੀਆਂ ਦੇ ਮੁਤਾਬਕ ਜੇਲ੍ਹ ਵਿੱਚ ਤਲਾਸ਼ੀ ਮੁਹਿੰਮ ਲਗਾਤਾਰ ਜਾਰੀ ਰਹੇਗੀ।

LEAVE A REPLY

Please enter your comment!
Please enter your name here