ਮਿੱਨੀ ਬੱਸ ਖਾਈ ‘ਚ ਡਿੱਗੀ 8 ਲੋਕਾਂ ਦੀ ਮੌਤ, ਕਈ ਜਖਮੀ

ਜੰਮੂ ਕਸ਼ਮੀਰ ਦੇ ਡੋਡਾ ‘ਚ ਹੋਇਆ ਹਾਦਸਾ

ਡੋਡਾ। ਜੰਮੂ ਕਸ਼ਮੀਰ ਦੇ ਡੋਡਾ ‘ਚ ਵੀਰਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਠਠੜੀ ਤੋਂ ਡੋਡਾ ਜਾ ਰਹੀ ਇੱਕ ਮਿੰਨੀ ਬੱਸ ਸੰਤੁਲਨ ਵਿਗੜਨ ਕਾਰਨ ਡੂੰਘੀ ਖੱਡ ਵਿੱਚ ਜਾ ਡਿੱਗੀ। ਇਸ ਹਾਦਸੇ ‘ਚ 8 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਘਟਨਾ ਦੀ ਸੂਚਨਾ ਮਿਲਣ ‘ਤੇ ਫੌਜ ਦੇ ਜਵਾਨ ਅਤੇ ਪ੍ਰਸ਼ਾਸਨਿਕ ਅਮਲੇ ਨੇ ਮੌਕੇ ‘ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਕੇਂਦਰੀ ਮੰਤਰੀ ਡਾ. ਜਤਿੰਦਰ ਸਿੰਘ ਨੇ ਕਿਹਾ ਕਿ ਮੈਂ ਡੋਡਾ ਦੇ ਡੀਸੀ ਵਿਕਾਸ ਸ਼ਰਮਾ ਨਾਲ ਗੱਲ ਕੀਤੀ ਹੈ। ਜ਼ਖ਼ਮੀਆਂ ਨੂੰ ਜੀਐਮਸੀ ਡੋਡਾ ਵਿਖੇ ਭੇਜਿਆ ਜਾ ਰਿਹਾ ਹੈ। ਜਿਸ ਤਰ੍ਹਾਂ ਦੀ ਵੀ ਮਦਦ ਦੀ ਲੋੜ ਹੋਵੇਗੀ, ਉਹ ਮੁਹੱਈਆ ਕਰਵਾਈ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ