ਪੰਚਕੂਲਾ ਵਿਖੇ 2017 ਵਿੱਚ ਦਰਜ ਕੀਤਾ ਗਿਆ ਸੀ ਦੇਸ ਧਰੋਹ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਦਿੱਤੀ ਜਮਾਨਤ, 15 ਦੀ ਲਗਾਈ ਗਈ ਸੀ ਜਮਾਨਤ
8 ਨੂੰ ਮਿਲੀ ਜਮਾਨਤ ਅਤੇ ਬਾਕੀ 7 ਲਈ 23 ਜਨਵਰੀ ਨੂੰ ਹੋਏਗੀ ਮੁੜ ਸੁਣਵਾਈ
ਚੰਡੀਗੜ, ਅਸ਼ਵਨੀ ਚਾਵਲਾ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਦੀ ਖ਼ਬਰ ਆਈ ਹੈ। ਹਾਈ ਕੋਰਟ ਨੇ ਪੰਚਕੂਲਾ ਵਿਖੇ 2017 ਦੌਰਾਨ ਦਰਜ਼ ਹੋਏ ਇੱਕ ਮਾਮਲੇ ਵਿੱਚ 8 ਡੇਰਾ ਪ੍ਰੇਮੀਆਂ ਨੂੰ ਜਮਾਨਤ ਦਿੰਦੇ ਹੋਏ ਰਿਹਾਅ ਕਰਨ ਦੇ ਆਦੇਸ਼ ਦੇ ਦਿੱਤੇ ਹਨ ਇਹ ਸਾਰੇ ਪ੍ਰੇਮੀ ਪਿਛਲੇ ਸਾਲ ਤੋਂ ਅੰਬਾਲਾ ਜਾਂ ਤੇ ਹੋਰ ਜੇਲ੍ਹਾਂ ਵਿੱਚ ਬੰਦ ਹਨ।
ਜਾਣਕਾਰੀ ਅਨੁਸਾਰ 25 ਅਗਸਤ 2017 ਨੂੰ ਪੰਚਕੂਲਾ ਵਿਖੇ ਹੋਈ ਹਿੰਸਾ ਦੌਰਾਨ ਐਫ.ਆਈ.ਆਰ. ਨੰਬਰ 345 ਵਿੱਚ ਕਈ ਡੇਰਾ ਪ੍ਰੇਮੀਆਂ ‘ਤੇ ਦੇਸ ਧਰੋਹ ਦੀ ਧਾਰਾਂ ਦੇ ਨਾਲ ਹੀ ਕਈ ਧਾਰਾਵਾਂ ਤਹਿਤ ਮਾਮਲਾ ਦਰਜ਼ ਕੀਤਾ ਗਿਆ ਸੀ। ਜਿਸ ਤੋਂ ਬਾਅਦ ਇੱਕ ਇੱਕ ਕਰਕੇ ਲਗਭਗ ਸਾਰੇ ਡੇਰਾ ਪ੍ਰੇਮੀ ਗ੍ਰਿਫ਼ਤਾਰ ਕਰ ਲਏ ਗਏ ਸਨ। ਇਨਾਂ ਵਿੱਚੋਂ ਕਈ ਡੇਰਾ ਪ੍ਰੇਮੀਆਂ ਨੇ ਹਾਈ ਕੋਰਟ ਵਿੱਚ ਜਮਾਨਤ ਦੀ ਅਰਜ਼ੀ ਲਗਾਈ ਗਈ ਸੀ। ਜਿਸ ‘ਤੇ ਹਾਈ ਕੋਰਟ ਦੀ ਮਾਨਯੋਗ ਜਸਟਿਸ ਦਇਆ ਚੌਧਰੀ ਨੇ ਸੁਣਵਾਈ ਕਰਦੇ ਹੋਏ ਸ਼ੁੱਕਰਵਾਰ ਨੂੰ ਮਨਜ਼ੂਰ ਕਰ ਲਿਆ ਗਿਆ ਹੈ। ਜਿਸ ਨਾਲ 8 ਡੇਰਾ ਪ੍ਰੇਮੀਆਂ ਨੂੰ ਵੱਡੀ ਰਾਹਤ ਦੀ ਖ਼ਬਰ ਮਿਲੀ ਹੈ, ਜਦੋਂ ਕਿ ਇਸੇ ਹਾਈ ਕੋਰਟ ਦੀ ਅਦਾਲਤ ਵਿੱਚ 7 ਹੋਰ ਡੇਰਾ ਪ੍ਰੇਮੀਆਂ ਨੇ ਜਮਾਨਤ ਦੀ ਅਰਜ਼ੀ ਲਗਾਈ ਹੋਈ ਸੀ, ਜਿਸ ‘ਤੇ ਹੁਣ 23 ਜਨਵਰੀ ਬੁੱਧਵਾਰ ਨੂੰ ਸੁਣਵਾਈ ਹੋਏਗੀ।
ਜਾਣਕਾਰੀ ਅਨੁਸਾਰ ਜਿਨਾਂ 8 ਡੇਰਾ ਪ੍ਰੇਮੀਆਂ ਨੂੰ ਜਮਾਨਤ ਮਿਲੀ ਹੈ, ਉਨਾਂ ਵਿੱਚ ਉਮੇਦ, ਵਿਕਰਮ, ਦਲਬੀਰ, ਹਰੀਕੇਸ਼, ਪੂਰਨ ਚੰਦ, ਕਰਮ ਸਿੰਘ, ਵਿਜੇ ਅਤੇ ਓਮ ਪਾਲ ਸ਼ਾਮਲ ਹਨ। ਇਸ ਤੋਂ ਇਲਾਵਾ ਪਵਨ ਕੁਮਾਰ, ਰਾਕੇਸ਼ ਕੁਮਾਰ, ਚਮਕੌਰ ਸਿੰਘ, ਦਾਨ ਸਿੰਘ, ਦਿਲਾਵਰ, ਸੁਰੇਦਰ ਧੀਮਾਨ ਅਤੇ ਗੁਰਲੀਨ ਦੀ ਜਮਾਨਤ ਬਾਰੇ 23 ਜਨਵਰੀ ਨੂੰ ਹਾਈ ਕੋਰਟ ਆਪਣਾ ਫੈਸਲਾ ਕਰੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।