ਵਿਸ਼ਵ ਦੀ 76 ਫੀਸਦੀ ਅਬਾਦੀ ਮੋਟਾਪੇ ਦਾ ਸ਼ਿਕਾਰ
ਨਵੀਂ ਦਿੱਲੀ | ਨਵੇਂ ਫੌਜ ਮੁਖੀ ਜਨਰਲ ਬਿਪਨ ਰਾਵਤ ਨੇ ਕਿਹਾ ਕਿ ਕਸ਼ਮੀਰ ‘ਚ ਅੱਤਵਾਦ ਰੋਕੂ ਰਣਨੀਤੀ ‘ਚ ਬਦਲਾਅ ਲਿਆਉਣ ਦੀ ਯੋਜਨਾ ਹੈ ਜਿੱਥੇ ‘ਕੂੜਪ੍ਰਚਾਰ’ ਕਾਰਨ ਨੌਜਵਾਨ ਹਥਿਆਰ ਚੁੱਕ ਰਹੇ ਹਨ ਉਨ੍ਹਾਂ ਵੱਡੀ ਗਿਣਤੀ ‘ਚ ਕਸ਼ਮੀਰੀ ਨੌਜਵਾਨਾਂ ਦੇ ਅੱਤਵਾਦੀ ਬਣਨ ‘ਤੇ ਵੀ ਚਿੰਤਾ ਪ੍ਰਗਟਾਈ ਕਸ਼ਮੀਰ ਅੱਤਵਾਤ ਨਾਲ ਨਜਿੱਠਣ ਦਾ ਤਜ਼ਰਬਾ ਰੱਖਣ ਵਾਲੇ ਜਨਰਲ ਰਾਵਤ ਨੇ ਕਿਹਾ ਕਿ ਜਿੱਥੇ ਨਕਸਲੀ ਬਣਨ ਵਾਲੇ ਸਥਾਨਕ ਲੋਕ ਕਿਸੇ ਘਾਟ ਹੋਣ ਕਾਰਨ ਅਜਿਹਾ ਕਰਦੇ ਹਨ, ਕਸ਼ਮੀਰ ‘ਚ ਅਜਿਹੇ ਹਾਲਾਤ ਨਹੀਂ ਹਨ ਕਸ਼ਮੀਰ 1980 ਦੇ ਦਹਾਕੇ ਦੇ ਅੰਤਿਮ ਸਮੇਂ ਤੋਂ ਪਾਕਿਸਤਾਨ ਹਮਾਇਤੀ ਅੱਤਵਾਦੀ ਦੀ ਲਪੇਟ ‘ਚ ਹੈ
ਇੱਕ ਇੰਟਰਵਿਊ ‘ਚ ਉਨ੍ਹਾਂ ਕਿਹਾ ਕਿ ‘ਕੂੜਪ੍ਰਚਾਰ’ ਤੇ ਪੱਛਮੀ ਏਸ਼ੀਆ ‘ਚ ਵਿਕਾਸ ਤੋਂ ਸਥਾਨਕ ਨੌਜਵਾਨ ਪ੍ਰਭਾਵਿਤ ਹੋÂੈ ਹਨ ਤੇ ਇਸ ਲਈ ਵੱਧ ਤੋਂ ਵੱਧ ਸਿੱਖਿਅਤ ਨੌਜਵਾਨ ਵੀ ਅੱਤਵਾਦ ਵੱਲ ਮੁੜ ਰਹੇ ਹਨ ਜਨਰਲ ਰਾਵਤ ਨੇ ਕਿਹਾ ਕਿ ਜਦੋਂ ਸਥਾਨਕ ਨੌਜਵਾਨ ਅੱਤਵਾਦ ‘ਚ ਸ਼ਾਮਲ ਹੁੰਦਾ ਹੈ ਤੇ ਬੰਦੂਕ ਚੁੱਕਦਾ ਹੈ ਤਾਂ ਇਹ ਚਿੰਤਾ ਦੀ ਗੱਲ ਹੈ, ਕਿਉਂਕਿ ਸਾਡੇ ਦੇਸ਼ ਵਾਸੀਆਂ ਦੇ ਹੀ ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਲ ਹੋਣਾ ਚੰਗੀ ਸਥਿਤੀ ਨਹੀਂ ਹੈ ਆਧਿਕਾਰਿਕ ਅੰਕੜਿਆਂ ਅਨੁਸਾਰ ਹਿਜਬੁਲ ਮੁਜਾਹੀਦੀਨ ਦੇ ਕਮਾਂਡਰ ਬੁਰਹਾਨ ਵਾਨੀ ਦੇ ਬੀਤੇ ਸਾਲ ਅੱਠ ਜੁਲਾਈ ਨੂੰ ਮਾਰੇ ਜਾਣ ਤੋਂ ਬਾਅਦ 59 ਸਥਾਨਕ ਨੌਜਵਾਨ ਅੱਤਵਾਦੀ ਸਮੂਹਾਂ ‘ਚ ਸ਼ਾਮਲ ਹੋ ਚੁੱਕੇ ਹਨ ਜਦੋਂਕਿ ਸੁਰੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਅੰਕੜੇ ਬਹੁਤ ਜ਼ਿਆਦਾ ਹਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ