ਗਾਵਸਕਰ ਨੇ ਆਪਣੇ ਸ਼ਾਨਦਾਰ ਕਰੀਅਰ ਦੌਰਾਨ 125 ਟੈਸਟ ਅਤੇ 108 ਇੱਕਰੋਜ਼ਾ ਮੈਚ ਖੇਡੇ
(ਏਜੰਸੀ) ਮੁੰਬਈ। ਓਰਿਜ਼ੀਨਲ ਲਿਟਲ ਮਾਸਟਰ ਅਤੇ ਮਹਾਨ ਸਲਾਮੀ ਬੱਲੇਬਾਜ਼ ਸੁਨੀਲ ਗਾਵਸਕਰ (Sunil Gavaskar) ਐਤਵਾਰ ਨੂੰ 73 ਸਾਲ ਦੇ ਹੋ ਗਏ ਗਾਵਸਕਰ ਟੈਸਟ ਕ੍ਰਿਕਠ ’ਚ 10000 ਦੌੜਾਂ ਦਾ ਅੰਕੜਾ ਪਾਰ ਕਰਨ ਵਾਲੇ ਪਹਿਲੇ ਬੱਲੇਬਾਜ ਸਨ ਸੱਜੇ ਹੱਥ ਦੇ ਬੱਲੇਬਾਜ਼ ਨੇ ਆਪਣੇ ਅਖੀਰਲੇ ਟੈਸਟ ਮੈਚ ’ਚ ਪਾਕਿਸਤਾਨ ਖਿਲਾਫ਼ ਇਹ ਮੀਲ ਦਾ ਪੱਥਰ ਹਾਸਲ ਕੀਤਾ ਅਹਿਮਦਾਬਾਦ ’ਚ ਮਾਰਚ 1987 ’ਚ ਇਤਿਹਾਸ ਰਚਿਆ ਗਿਆ ਸੀ ਗਾਵਸਕਰ ਨੇ ਲਾਲ ਗੇਂਦ ਦੀ ਖੇਡ ਛੱਡਣ ਤੋਂ ਪਹਿਲਾਂ ਇੱਕ ਹੋਰ ਟੈਸਟ ਮੈਚ ਖੇਡਿਆ ਭਾਰਤ ਦੇ ਦਿੱਗਜ਼ ਸੁਨੀਲ ਗਾਵਸਕਰ ਨੇ 10 ਜੁਲਾਈ ਨੂੰ ਆਪਣਾ ਜਨਮਦਿਨ ਮਨਾਇਆ।
ਖੇਡ ਦੀ ਸ਼ੋਭਾ ਵਧਾਉਣ ਵਾਲੇ ਮਹਾਨਤਮ ਬੱਲੇਬਾਜ਼ਾਂ ’ਚੋਂ ਇੱਕ ਗਾਵਸਕਰ (Sunil Gavaskar) ਨੇ ਆਪਣੇ ਸ਼ਾਨਦਾਰ ਕਰੀਅਰ ਦੌਰਾਨ 125 ਟੈਸਟ ਅਤੇ 108 ਇੱਕਰੋਜ਼ਾ ਮੈਚ ਖੇਡੇ ਉਨ੍ਹਾਂ ਨੇ ਸਾਰੇ ਪ੍ਰਾਰੂਪਾਂ ’ਚ ਟੀਮ ਇੰਡੀਆ ਦੀ ਅਗਵਾਈ ਕੀਤੀ ਅਤੇ 1985 ’ਚ ਕ੍ਰਿਕਟ ਦੀ ਵਿਸ਼ਵ ਚੈਂਪੀਅਨਸ਼ਿਪ ’ਚ ਖਿਤਾਬੀ ਜਿੱਤ ਲਈ ਮੇਨ ਇਨ ਬਲੂ ਦੀ ਕਪਤਾਨੀ ਕੀਤੀ ਸੀ ਉਹ ਕਪਿਲ ਦੇਵ ਦੀ ਅਗਵਾਈ ਵਾਲੀ 1983 ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਸਨ, ਜਿਸਨੇ ਫਾਈਨਲ ’ਚ ਵੈਸਟਇੰਡੀਜ਼ ਨੂੰ ਹਰਾਇਆ ਸੀ ਗਾਵਸਕਰ ਨੇ ਸੰਨਿਆਸ ਤੋਂ ਬਾਅਦ ਕਮੈਂਟਰੀ ਕੀਤੀ ਅਤੇ ਹੁਣ ਉਹ ਇੱਕ ਅਨੁਭਵੀ ਕ੍ਰਿਕਟ ਕਮੈਂਟੇਟਰ ਹਨ ਉਨ੍ਹਾਂ ਨੇ ਆਈਪੀਐੱਲ ਨਾਲ ਸਬੰਧਿਤ ਕੰਮਾਂ ਲਈ ਬੀਸੀਸੀਆਈ ਦੇ ਅੰਤਰਿਮ ਪ੍ਰਧਾਨ ਦੇ ਰੂਪ ’ਚ ਵੀ ਕੰਮ ਕੀਤਾ ਗਾਵਸਕਰ ਨੇ ਆਪਣੇ ਟੈਸਟ ਕਰੀਅਰ ਦਾ ਅੰਤ 10122 ਦੌੜਾਂ ਨਾਲ ਕੀਤਾ।
12 ਸਾਲਾਂ ਦੌਰਾਨ ਲਗਾਤਾਰ 106 ਟੈਸਟ ਖੇਡੇ
ਗਾਵਸਕਰ ਦੇ ਨਾਂਅ ਟੀਮ ਇੰਡੀਆਂ ਲਈ ਲਗਾਤਾਰ ਸਭ ਤੋਂ ਜ਼ਿਆਦਾ ਟੈਸਟ ਮੈਚ ਖੇਡਣ ਦਾ ਰਿਕਾਰਡ ਵੀ ਹੈ ਉਹ ਇੱਕ ਤੋਂ ਬਾਅਦ ਇੱਕ 100 ਤੋਂ ਜ਼ਿਆਦਾ ਟੈਸਟ ਖੇਡਣ ਵਾਲੇ ਇੱਕ ਮਾਤਰ ਭਾਰਤੀ ਹਨ 1971 ’ਚ ਟੈਸਟ ਕ੍ਰਿਕਟ ’ਚ ਸ਼ੁਰੂਆਤ ਕਰਨ ਵਾਲੇ ਗਾਵਸਕਰ ਨੇ ਆਪਣੀ ਸਟਰੀਕ 1975 ’ਚ ਸ਼ੁਰੂ ਕੀਤੀ ਸੀ ਇਹ ਸਿਲਸਿਲਾ ਉਨ੍ਹਾਂ ਦੇ ਅਖੀਰਲੇ ਟੈਸਟ ਮੈਚ ਤੋਂ ਠੀਕ ਇੱਕ ਮਹੀਨੇ ਪਹਿਲਾਂ ਸਮਾਪਤ ਹੋਇਆ ਉਨ੍ਹਾਂ ਨੇ ਉਨ੍ਹਾਂ 12 ਸਾਲਾਂ ਦੌਰਾਨ ਲਗਾਤਾਰ 106 ਟੈਸਟ ਖੇਡੇ ਅਤੇ ਟੀਮ ਇੰਡੀਆਂ ਦੇ ਇੱਕ ਮਹੱਤਵਪੂਰਨ ਮੈਂਬਰ ਬਣੇ ਰਹੇ ਗਾਵਸਕਰ ਨੇ ਇਸ ਦੌਰਾਨ ਟੀਮ ਦੀ ਕਪਤਾਨੀ ਵੀ ਕੀਤੀ। ਉਨ੍ਹਾਂ ਦੀ ਅਗਵਾਈ ’ਚ ਭਾਰਤ ਨੇ 47 ’ਚੋਂ 9 ਟੈਸਟ ਜਿੱਤੇ ਭਾਰਤ ਨੇ 8 ਮੈਚ ਗੁਆਏ ਜਦੋਂਕਿ 30 ਟੈਸਟ ਡਰਾਅ ’ਤੇ ਖ਼ਤਮ ਹੋਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ