ਫਰੀਦਕੋਟ ਜੇਲ੍ਹ ’ਚੋਂ ਮੁੜ ਤਲਾਸ਼ੀ ਦੌਰਾਨ ਬਰਾਮਦ ਹੋਏ 7 ਮੋਬਾਇਲ

jail

ਫਰੀਦਕੋਟ ਜੇਲ੍ਹ ’ਚੋਂ ਮੁੜ ਤਲਾਸ਼ੀ ਦੌਰਾਨ ਬਰਾਮਦ ਹੋਏ 7 ਮੋਬਾਇਲ

(ਗੁਰਪ੍ਰੀਤ ਪੱਕਾ) ਫਰੀਦਕੋਟ। ਫਰੀਦਕੋਟ ਦੀ ਮਾਡਰਨ ਜੇਲ੍ਹ ਅਕਸਰ ਹੀ ਵਿਵਾਦਾਂ ਵਿੱਚ ਘਿਰੀ ਰਹਿੰਦੀ ਹੈ ਇਸ ਦੇ ਤਹਿਤ ਫਰੀਦਕੋਟ ਦੀ ਕੇਂਦਰੀ ਜੇਲ੍ਹ ਤੋਂ ਮੋਬਾਇਲ ਮਿਲਣ ਦਾ ਮਾਮਲਾ ਅਕਸਰ ਸਾਹਮਣੇ ਆਉਂਦਾ ਹੀ ਰਹਿੰਦਾ ਹੈ। ਅੱਜ ਵੀ ਸਥਾਨਕ ਮਾਡਰਨ ਜੇਲ੍ਹ ਵਿੱਚੋਂ 7 ਮੋਬਾਇਲ ਬਰਾਮਦ ਹੋਣ ਦੇ ਮਾਮਲੇ ਵਿੱਚ ਸਥਾਨਕ ਥਾਣਾ ਸਿਟੀ ਵਿਖੇ ਸਬੰਧਤਾ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।

ਇਸ ਮੌਕੇ ’ਤੇ ਜੇਲ੍ਹ ਦੇ ਸਹਾਇਕ ਸੁਪਰਡੈਂਟ ਰਣਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਸਨੂੰ ਜੇਲ੍ਹ ਦੇ ਸੁਰੱਖਿਆ ਕਰਮਚਾਰੀਆ ਸਣੇ ਬਲਾਕ-ਈ ਦੀ ਬੈਰਕ-5 ਅਤੇ 6 ਦੀ ਚੈਕਿੰਗ ਕੀਤੀ ਤਾਂ ਹਵਾਲਾਤੀ ਗੁਰਪਿੰਦਰ ਸਿੰਘ, ਹਵਾਲਾਤੀ ਰਾਜਵਿੰਦਰ ਸਿੰਘ, ਹਵਾਲਾਤੀ ਰਾਹੁਲ ਉਰਫ ਆਕਾਸ਼ ਅਤੇ ਹਵਾਲਾਤੀ ਹਰਦੇਵ ਸਿੰਘ ਕੋਲੋਂ 4 ਕੀਪੈਡ ਅਤੇ ਟੱਚ ਸਕਰੀਨ ਵਾਲੇ ਮੋਬਾਇਲ ਸਮੇਤ ਸਿੰਘ ਬਰਾਮਦ ਹੋਏ। ਇਸੇ ਤਰ੍ਹਾਂ ਜੇਲ੍ਹ ਦੇ ਸਹਾਇਕ ਸੁਪਰਡੈਂਟ ਜਸਵਿੰਦਰ ਸਿੰਘ ਅਤੇ ਭਿਵਮਤੇਜ ਸਿੰਗਲਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਸੁਰੱਖਿਆ ਕਰਮਚਾਰੀਆਂ ਸਣੇ ਜੇਲ ਦੇ ਬਲਾਕ-ਏ ਦੀ ਬੈਰਕ-6 ਦੀ ਚੈਂਕਿੰਗ ਕੀਤੀ ਤਾਂ ਇਸ ਦੇ ਬਾਥਰੂਮ ਵਿੱਚੋਂ 2 ਟੱਚ ਸਕਰੀਨ ਵਾਲੇ ਮੋਬਇਲ ਸਮੇਤ ਸਿੰਮ ਅਤੇ ਬਲਾਕ-ਸੀ ਦੀ ਬੈਰਕ-1 ਅਤੇ 2 ਦੀ ਚੈਕਿੰਗ ਸਮੇਂ 1 ਕੀਪੈਡ ਮੋਬਾਇਲ ਸਮੇਤ ਸਿੰਮ ਲਾਵਾਰਿਸ ਹਾਲਤ ਵਿੱਚ ਮਿਲਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ